ਕੁਲਵਿੰਦਰ ਕੜਿਆਲ
ਕਈ ਸਾਲਾਂ ਤੋਂ ਮੇਲ ਸਬੱਬੀਂ ਹੋ ਗਿਆ ਰੂਹਾਂ ਦਾ
ਧਾਅ ਨਿਕਲ ਗਈ ਵੇਖਕੇ ਅੱਖੀਂ ਹਾਲ ਬਰੂਹਾਂ ਦਾ,
ਪੱਥਰ ਤੋਂ ਵੀ ਪੱਥਰ ਦਿਲ ਦਿਲਾਂ ਖੁਰ ਹੀ ਜਾਂਦੇ ਨੇ
ਖੂਨ ਦੇ ਰਿਸ਼ਤੇ ਆਖਿਰ ਇੱਕ ਦਿਨ ਜੁੜ ਹੀ ਜਾਂਦੇ ਨੇ..!!
ਸਾਂਝ ਖੂਨ ਦੀ ਹੋਏ ਜਿੰਨ੍ਹਾਂ ਨਾ ਭੁੱਲਦੇ ਨਹੀਂ ਚਿਹਰੇ
ਆਪਣੇ ਨਾਂ ਪਛਾਣਨ ਦੇ ਕਦੇ ਪੈਂਦੇ ਨਹੀਂ ਜੇਰੇ,
ਵੇਖਕੇ ਆਪਣੇ ਖੁਸ਼ੀ ਦੇ ਅੱਥਰੂ ਰੁੜ ਹੀ ਜਾਂਦੇ ਨੇ
ਖੂਨ ਦੇ ਰਿਸ਼ਤੇ ਆਖਿਰ ਇੱਕ ਦਿਨ ਜੁੜ ਹੀ ਜਾਂਦੇ ਨੇ..!!
ਛੱਡ ਗਿਆ ਨੂੰ ਇੱਕ ਦਿਨ ਵਾਪਿਸ ਆਉਣਾ ਪੈਂਦਾ ਏ
ਹਾਏ ਰੁੱਸੇ ਹੋਏ ਦਿਲ ਨੂੰ ਖੁਦ ਸਮਝਾਉਣਾ ਪੈਂਦਾ ਏ,
ਵਿੱਚ ਵਿਛੋੜੇ ਅਕਸਰ ਹਾਸੇ ਥੁੜ ਹੀ ਜਾਂਦੇ ਨੇ
ਖੂਨ ਦੇ ਰਿਸ਼ਤੇ ਆਖਿਰ ਇੱਕ ਦਿਨ ਜੁੜ ਹੀ ਜਾਂਦੇ ਨੇ..!!
ਟੁੱਟ ਜਾਣ ਲੱਖ ਰਿਸ਼ਤੇ ਪਰ ਨਾ ਦਿਲ ਚੋਂ ਮੋਹ ਜਾਂਦਾ
ਆਪਣਿਆ ਨਾ ਬੀਤਿਆ ਵੇਲਾ ਦਿਲ ਨੂੰ ਟੋਹ ਜਾਂਦਾ,
ਕੁਲਵਿੰਦਰਾਂ ਰੁੱਸੇ ਸੱਜਣ ਮਨ ਨੂੰ ਪੁੜ ਹੀ ਜਾਂਦੇ ਨੇ
ਖੂਨ ਦੇ ਰਿਸ਼ਤੇ ਆਖਿਰ ਇੱਕ ਦਿਨ ਜੁੜ ਹੀ ਜਾਂਦੇ ਨੇ..!!
ਹਾਏ ਖੂਨ ਦੇ ਰਿਸ਼ਤੇ ਆਖਿਰ ਇੱਕ ਦਿਨ ਜੁੜ ਹੀ ਜਾਂਦੇ ਨੇ..!!

ਗੀਤਕਾਰ✍?
ਕੁਲਵਿੰਦਰ ਕੜਿਆਲ