ਏ ਜ਼ੰਜੀਰਾਂ ਤੂੰ ਦੇ ਤੋੜ,
ਸਾਹ ਸੁੱਖ ਦਾ ਦੇ ਮੋੜ।
ਮੰਗਾਂ ਇੱਕੋ ਇਸ ਵੇਲੇ,
ਤੇਰੇ ਕੋਲੋਂ ਦਾਤਾ ਮੰਗ।
ਤੇਰੇ ਹੁੰਦਿਆਂ ਹੋਇਆਂ,
ਕਿਉਂ ਲੁਕਾਈ ਸਾਰੀ ਤੰਗ।
ਸ਼ੁੱਧ ਹੋ ਗਈਆਂ ਹਵਾਵਾਂ,
ਸੱਭੇ ਸਾਫ ਹੋਈਆਂ ਥਾਵਾਂ,
ਪੈ ਗਈ ਕਾਹਤੋਂ ਦੂਰੀ,
ਹੋਏ ਫਿੱਕੇ ਕਾਹਤੋਂ ਰੰਗ।
ਮੰਗਾਂ ਇੱਕੋ ਇਸ ਵੇਲੇ,
ਤੇਰੇ ਕੋਲੋਂ ਦਾਤਾ ਮੰਗ।
ਚਲਦੇ ਜਹਾਜ਼ ਬੰਦ ਹੋਏ,
ਜੰਗੀ ਰਿਆਜ਼ ਬੰਦ ਹੋਏ,
ਵਾਹ ਵਾਹ ਤੂੰ ਵੀ ਨਿਆਰਾ,
ਤੇ ਨਿਆਰੇ ਤੇਰੇ ਢੰਗ।
ਮੰਗਾਂ ਇੱਕੋ ਇਸ ਵੇਲੇ,
ਤੇਰੇ ਕੋਲੋਂ ਦਾਤਾ ਮੰਗ।
ਮੌਲਾ ਮੈਨੂੰ ਦੇ ਪਨਾਂਹ,
ਮੰਨ ਬੈਠਾ ਹਾਂ ਗੁਨਾਂਹ,
ਹੋਈ ਹਾਲਤ ਵੀ ਐਸੀ,
ਜਿਉਂ ਕੱਟੀ ਹੋਈ ਪਤੰਗ।
ਮੰਗਾਂ ਇੱਕੋ ਇਸ ਵੇਲੇ,
ਤੇਰੇ ਕੋਲੋਂ ਦਾਤਾ ਮੰਗ।
ਤੇਰੀ ਚੱਕੀ ਪੀਵੇ ਆਟਾ,
ਪਿਆ ਬਹੁਤ ਵੱਡਾ ਘਾਟਾ,
ਤੇਰੇ ਛੱਡੇ ਇੱਕ ਤੀਰ,
ਕਰੋਨੇਂ ਜੱਗ ਲਿਆ ਡੰਗ।
ਮੰਗਾਂ ਇੱਕੋ ਇਸ ਵੇਲੇ,
ਤੇਰੇ ਕੋਲੋਂ ਦਾਤਾ ਮੰਗ।
ਕਿਤੇ ਮਾਂ ਵੈਣ ਪਾਵੇ,
ਕੋਈ ਅੰਨ ਤਾਂ ਲਿਆਵੇ,
ਕਿਤੇ ਟੁੱਟਦੇ ਖਿਡੌਣੇਂ,
ਕਿਤੇ ਟੁੱਟ ਜਾਵੇ ਵੰਗ।
ਮੰਗਾਂ ਇੱਕੋ ਇਸ ਵੇਲੇ,
ਤੇਰੇ ਕੋਲੋਂ ਦਾਤਾ ਮੰਗ।
ਬੰਦ ਮੇਲੇ ਤੇ ਮਕਾਣਾਂ,
ਬੰਦ ਕਿਤੇ ਆਉਣਾ ਜਾਣਾ,
ਬਾਬਾ ਬਿਨਾਂ ਤੂੰ ਬਾਰੂਦ,
ਏ ਕੈਸੀ ਲਾਈ ਜੰਗ।
ਮੰਗਾਂ ਇੱਕੋ ਇਸ ਵੇਲੇ,
ਤੇਰੇ ਕੋਲੋਂ ਦਾਤਾ ਮੰਗ।
ਹੋਇਆ ਸਾਫ ਅਸਮਾਨ,
ਲੈਣੀਂ ਬੰਦ ਕਰ ਜਾਨ,
ਦੁੱਖਭੰਜਨਾਂ ਬਚਦਾ ਨਾ,
ਓ ਜਿੰਨੂੰ ਵੱਜੇ ਐਬੀ ਡੰਗ।
ਮੰਗਾਂ ਇੱਕੋ ਇਸ ਵੇਲੇ,
ਤੇਰੇ ਕੋਲੋਂ ਦਾਤਾ ਮੰਗ।

✍?ਰਚਨਾ✍?
ਦੁੱਖਭੰਜਨ ਰੰਧਾਵਾ
ਸੰਪਰਕ ਸੂਤਰ
0351920036369
ਕੈਂਪਿੰਗ ਵਿਲਾ ਪਾਰਕ
ਜੰਬੂਜ਼ੀਰਾ ਦੋ ਮਾਰ
ਪੁਰਤਗਾਲ