ਮੋਗਾ (ਮਿੰਟੂ ਖੁਰਮੀ)


ਪੰਜਾਬ ਦੇ ਰਾਸ਼ਟਰਪਤੀ ਐਵਾਰਡ ਨਾਲ ਜੇਤੂ ਸੋਹਣੇ ਪਿੰਡ ਰਣਸੀਂਹ ਕਲਾਂ ਵਿੱਚ ਸਾਬਕਾ ਸਰਪੰਚ ਮਰਹੂਮ ਕਾਮਰੇਡ ਗੁਰਦਿਆਲ ਸਿੰਘ ਦਾ ਪਰਿਵਾਰ ਵੀ ਵਸਦਾ ਹੈ, ਸਰਬਜੀਤ ਸਿੰਘ ਏਸੀਆ ਪ੍ਰਿੰਟਰਜ਼, ਟਹਿਲ ਸਿੰਘ ਕਿਤਾਬਾਂ ਵਾਲੇ ਅਤੇ ਕਾਮਰੇਡ ਸੁਖਦੇਵ ਭੋਲਾ ਏਸੀਆ ਸਪੋਰਟਸ ਵਾਲੇ। ਇਹ ਪਰਿਵਾਰ ਸਦਾ “ਸਾਦਾ ਜੀਵਨ ਅਤੇ ਉੱਚ ਵਿਚਾਰ” ਦਾ ਧਾਰਨੀ ਰਿਹਾ ਹੈ। ਅੱਜ ਮਾਤਾ ਸੁਰਜੀਤ ਕੌਰ ਅਤੇ ਕਾਮਰੇਡ ਗੁਰਦਿਆਲ ਸਿੰਘ ਨੂੰ ਯਾਦ ਕਰਦਿਆਂ ਇਸ ਪਰਿਵਾਰ ਨੇ ਕੁਦਰਤ ਨਾਲ ਸਾਂਝ ਨੂੰ ਹੋਰ ਵੀ ਪਕੇਰੀ ਕਰਦਿਆਂ ਉਹਨਾਂ ਦੀ ਯਾਦ ਨੂੰ ਸਦੀਵੀਂ ਬਣਾਉਣ ਵਾਸਤੇ, ਕੁਦਰਤ ਨਾਲ ਗੂਹੜੀ ਸਾਂਝ ਪਾਉਂਦਿਆਂ ਉਹਨਾਂ ਦੇ ਨਾਮ ਦੇ ਬੂਟੇ ਲਾ ਕੇ ਆਪਣੇ ਪਿਆਰਿਆਂ ਨੂੰ ਸਿਜ਼ਦਾ ਕੀਤਾ। ਇਸ ਸਮੇਂ ਗੱਲਬਾਤ ਕਰਦਿਆਂ ਕਾਮਰੇਡ ਸੁਖਦੇਵ ਭੋਲਾ ਨੇ ਕਿਹਾ ਕਿ ਮਾਪੇ ਕਿਸੇ ਦਰਖ਼ਤ ਦੀ ਸੰਘਣੀ ਛਾਂ ਵਰਗੇ ਹੁੰਦੇ ਹਨ, ਸਾਡੇ ਪਰਿਵਾਰ ਦਾ ਮੰਨਣਾ ਹੈ ਕਿ ਆਪਣਿਆਂ ਨੂੰ ਆਪਣੇ ਦਿਲ ਵਿੱਚ ਸਦਾ ਸਮੋ ਕਿ ਰੱਖਣ ਲਈ ਦਰਖ਼ਤ ਲਗਾਉਣ ਨਾਲੋਂ ਵਡੇਰਾ ਹੋਰ ਕੋਈ ਮਹਾਨ ਕਾਰਜ ਨਹੀਂ ਹੈ, ਉਹਨਾਂ ਸਮਾਜ ਨੂੰ ਸਾਰਥਿਕ ਸੁਨੇਹਾ ਦਿੰਦਿਆਂ ਕਿਹਾ ਕਿ ਦੂਸ਼ਿਤ ਵਤਾਵਰਨਿਕ ਮਹਾਂ ਮਾਰੀਆਂ ਨੂੰ ਠੱਲ੍ਹਣ ਵਾਸਤੇ ਸਾਨੂੰ ਆਪਣੇ ਤੌਰ ਤੇ ਸਰਗਰਮ ਹੋਣਾ ਪਵੇਗਾ, ਅੱਜ ਦਾ ਸਮਾਂ ਇਹੋ ਮੰਗ ਕਰਦਾ ਹੈ।