ਲੰਡਨ (ਪੰਜ ਦਰਿਆ ਬਿਊਰੋ)

“ਤੇਰੇ ਵਾਸਤੇ ” ਗੀਤ ਜ਼ਿੰਦਗੀ ਵਿੱਚ ਬਹੁਤ ਵੱਡੀ ਅਹਿਮੀਅਤ ਰੱਖਣ ਵਾਲਾ ਵਿਸ਼ਾ ਹੈ, ਜਿਹਦੇ ਵਿੱਚ ਕੁੱਝ ਵਾਅਦੇ ਨੇ, ਆਪਣੇ ਪਿਆਰੇ ਪ੍ਰਤੀ ,ਜੋ ਤੁਸੀਂ ਕਰ ਤਾਂ ਬਹਿੰਦੇ ਹੋ ਪਰ ਜੇ ਨਿਭਾਏ ਜਾਣ ਫਿਰ ਹੀ ਜੀਵਨ ਵਧੀਆ ਬਤੀਤ ਕਰ ਸਕਦੇ ਹੋ। ਸੁਭਾਵਕ ਤੌਰ ਤੇ ਪਿਆਰ ਮੁਹੱਬਤ ਵਾਲਾ ਗੀਤ ਇੰਦਰਜੀਤ ਲੰਡਨ ਅਤੇ ਮਿੰਨੀ ਦਿਲਖੁਸ਼ ਨੇ ਗਾਇਆ ਹੈ। ਇਸ ਦਾ ਸੰਗੀਤ ਦਿਲਖੁਸ਼ ਥਿੰਦ ਨੇ ਤਿਆਰ ਕੀਤਾ ਹੈ। ਗੀਤਕਾਰ ਸੁਖਵੀਰ ਸੋਢੀ ਸੁੰਨੜੇਵਾਲਾ ਨੇ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੀਤ ਮੇਰੇ ਗੀਤ “ਕਣਕਾਂ ਦੇ ਰੰਗ ਨਾਲ ਰੰਗ ਤੇਰਾ ਮਿਲਦਾ, ਮਿੱਤਰਾ ਨਾ ਮਿਲਦਾ ਸੁਭਾ ਸੋਹਣੀਏ” ਵਰਗਾ ਹੀ ਹੋ ਨਿੱਬੜੇ। ਉਹਨਾਂ ਭੱਟੀ ਭੜੀਵਾਲਾ ਦੀ ਸਾਰੀ ਟੀਮ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਇਸ ਗੀਤ ਨੂੰ ਰਿਲੀਜ਼ ਕਰਨ ਦੀ ਜ਼ੁੰਮੇਵਾਰੀ ਚੁੱਕੀ ਹੈ।