ਸੁਣ ਮੇਰੇ ਯਾਰਾ ਤੈਨੂੰ ਸੁਣਾਵਾਂ
ਅੱਜ ਮੈਂ ਆਪਣੀਂ ਹੱਡ ਬੀਤੀ।
ਵਿੱਚ ਪਰਦੇਸੀਂ ਨਾਲ ਮੇਰੇ ਸੀ
ਕੀ ਕੀ ਭਿੰਦੇ ਨੇਂ ਕੀਤੀ।
ਵੀਹ ਸੌ ਸੋਲਾਂ ਨੂੰ ਮੈਂ ਜਦੋਂ ਸੀ,
ਪੁਰਤਗਾਲ ਵਿੱਚ ਆਇਆ।
ਮੈਨੂੰ ਮੇਰੇ ਅਜੀਜ ਕਿਸੇ ਨੇ,
ਕੰਮ ਏਦੇ ਕੋਲ ਲਾਇਆ।
ਏ ਰੈਸਟੋਰੈਂਟ ਚਲਾਉਂਦਾ ਸੀ ਤੇ
ਖੁਦ ਕਰਦਾ ਸੀ ਮਨਮਾਨੀ।
ਨੌ ਮਹੀਨੇ ਕੰਮ ਕਰਵਾ ਕੇ
ਏਨੇਂ ਦਿੱਤੀ ਨਾ ਇੱਕ ਦਵਾਨੀ।
ਮੈਂ ਹੀ ਜਾਣਾਂ ਕੀਵੇਂ ਸੀ ਮੈਂ,
ਇਸ ਦੇ ਨਾਲ ਨਰਕ ਹੰਢਾਇਆ।
ਗਲਤ ਬੋਲਿਆ ਜਦੋਂ ਕਦੀ ਵੀ
ਕੋਲ ਮੇਰੇ ਏ ਆਇਆ।
ਕੁਝ ਮਹੀਨਿਆਂ ਮਗਰੋਂ ਇਸ ਨੇਂ
ਸੀ ਐਸੀ ਖੇਡ ਰਚਾਇਆ।
ਮੈਂ ਕਿਧਰੇ ਚਲਿਆ ਨਾ ਜਾਵਾਂ
ਮੇਰਾ ਪਾਸਪੋਰਟ ਲੁਕਾਇਆ।
ਜਦੋਂ ਮੈਂ ਪੁਲਿਸ ਰਿਪੋਰਟ ਕਰਾਈ
ਤਾਂ ਸਿਰ ਏਦਾ ਚਕਰਾਇਆ।
ਇਸ ਨੇਂ ਸੋਚਿਆ ਸਾਂਭ ਨੀ ਹੋਣਾਂ
ਵਕਤ ਜੇ ਮਾੜਾ ਆਇਆ।
ਇਸਨੇ ਫਿਰ ਮੈਨੂੰ ਕਿਸੇ ਬਹਾਨੇ
ਮੇਰਾ ਪਾਸਪੋਰਟ ਕੱਢ ਫੜਾਇਆ।
ਲਿਸਬੋਆ ਵਿੱਚ ਦਮਾਇਆਂ ਪੈਂਦਾ
ਏ ਓਥੇ ਪਿਆ ਕੰਮ ਚਲਾਵੇ।
ਅਸੀਂ ਮਰਵਾਇਐ ਹੱਕ ਆਪਣਾਂ
ਜਾ ਕੋਈ ਹੋਰ ਨਾ ਹੱਕ ਮਰਵਾਵੇ।
ਦੁੱਖਭੰਜਨ ਆਖੇ ਸੁਣੋਂ ਦੋਸਤੋ
ਕਿਤੇ ਜਾ ਕੇ ਨਾ ਘਬਰਾਇਓ।
ਜੇ ਕੋਈ ਖਾਵੇ ਹੱਕ ਤੁਹਾਡਾ
ਤੁਸੀਂ ਓਨੂੰ ਖਾ ਜਾਇਓ।
ਤੁਸੀਂ ਓਨੂੰ ਖਾ ਜਾਇਓ।

ਦੁੱਖਭੰਜਨ ਰੰਧਾਵਾ
ਸੰਪਰਕ ਸੂਤਰ
0351920036369
ਕੈਂਪਿੰਗ ਵਿਲਾ ਪਾਰਕ
ਜੰਬੂਜ਼ੀਰਾ ਦੋ ਮਾਰ
ਪੁਰਤਗਾਲ