ਅਮਨਦੀਪ ਧਾਲੀਵਾਲ
ਸਹਿਮਿਆ ਚਾਰ ਚੁਫੇਰਾ ਲੱਗਦਾ
ਛਾਇਆ ਘੁੱਪ ਹਨੇਰਾ ਲੱਗਦਾ
ਇਹ ਕੁਦਰਤ ਦਾ ਕਹਿਰ ਜਾਪਦਾ
ਕਸੂਰ ਨਾਂ ਤੇਰਾ ਨਾਂ ਮੇਰਾ ਲੱਗਦਾ
ਕਈਆ ਜ਼ਿੰਦਗੀ ਦਾਅ ਤੇ ਲਾਈ
ਉਹ ਸੁੰਨਾਂ ਵੇਖ ਬਨੇਰਾ ਲੱਗਦਾ
ਜੋ ਬੇਫ਼ਿਕਰ ਹੋ ਇਲਾਜ਼ ਨੇ ਕਰਦੇ
ਵੱਡਾ ਇਹਨਾਂ ਦਾ ਤਾਂ ਜੇਰਾ ਲੱਗਦਾ
ਅਸੀਂ ਘਰਾਂ ਦੇ ਵਿੱਚ ਸੁਰੱਖਿਅਤ ਹਾਂ
ਸਾਡੇ ਲਈ ਤਾਂ ਹੀ ਪਹਿਰਾ ਲੱਗਦਾ
ਕਿੰਨੀਆਂ ਜਾਨਾਂ ਗੁਆ ਬੈਠੇ ਹਾਂ
ਉੰਹਨਾ ਵੇਖਿਆ ਨਈ ਸਵੇਰਾ ਲੱਗਦਾ
ਅੱਜ ਮੁਸਕਰਾਉਣਾ ਭੁੱਲ ਗਿਆ ਏ
ਜੋ ਖਿਲਿਆ ਸੀ ਚਿਹਰਾ ਲੱਗਦਾ
ਕਈ ਪਰਦੇਸੀ ਰਾਹਾਂ ਵਿੱਚ ਫਸ ਗਏ
ਕਦੇ ਜਿੰਨਾ ਦਾ ਸੀ ਫੇਰਾ ਲੱਗਦਾ

ਅਮਨਦੀਪ ਧਾਲੀਵਾਲ