ਪਰਥ (ਸਤਿੰਦਰ ਸਿੰਘ ਸਿੱਧੂ)


ਕੋਰੋਨਾਵਾਇਰਸ ਮਹਾਮਾਰੀ ਨਾਲ ਲੜਨ ਵਾਲੇ ਪ੍ਰਮੁੱਖ ਕਾਮਿਆਂ ਦੀ ਜਾਂਚ ਲਈ ਯੂ.ਕੇ ਸਰਕਾਰ ਦਵਾਰਾ ਚਲਾਈ ਗਈ ਯੂ.ਕੇ ਵਾਈਡ ਡ੍ਰਾਈਵ ਸਕਿਮ ਦੇ ਸੱਦਕੇ ਪਰਥ ਕਾਲਜ ਵਿਖ਼ੇ ਡ੍ਰਾਈਵ ਥਰੂ ਜਾਂਚ ਕੇਂਦਰ ਖੁਲਣ ਜਾਂ ਰਿਹਾ ਹੈ।
ਇਹ ਸਾਈਟ ਯੂਕੇ ਦੇ ਆਲੇ-ਦੁਆਲੇ ਸਥਾਪਤ ਕੀਤੇ ਜਾ ਰਹੇ ਟੈਸਟਿੰਗ ਸਾਈਟਾਂ ਦੇ ਤੇਜ਼ੀ ਨਾਲ ਫੈਲਣ ਵਾਲੇ ਨੈਟਵਰਕ ਦੇ ਨਾਲ ਜੁੜਿਆ ਹੈ, ਅਤੇ ਇਹ ਐਨ. ਐਚ. ਐਸ ਅਤੇ ਹੋਰ ਪ੍ਰਮੁੱਖ ਕਾਮਿਆਂ ਲਈ ਸਿਰਫ ਅਪਪੋਇੰਟਮੈਂਟ ਸਿਸਟਮ ਦੇ ਅਧਾਰ ਤੇ ਕੰਮ ਕਰੇਗੀ । ਇਹ ਸੁਵਿਧਾ ਇਸ ਹਫਤੇ ਖੁਲਣ ਦੀ ਉਮੀਦ ਹੈ ।
ਯੂ.ਕੇ ਸਰਕਾਰ ਨੇ ਲਾਈਟ ਹਾਊਸ ਲੈਬਾਂ ਦੇ ਨੈਟਵਰਕ ਦਾ ਗਠਨ ਕਰਨ ਲਈ ਯੂਨਿਵੇਰਸਿਟੀਜ਼, ਰਿਸਰਚ ਇੰਸਟੀਟਿਊਟ ਅਤੇ ਕੰਪਨੀਆਂ ਦੀ ਸਾਂਝੇਦਾਰੀ ਕੀਤੀ ਹੈ। ਹੁਣ ਤੱਕ ਯੂਕੇ ਵਿੱਚ ਇਸ ਤਰਾਹ ਦੀ 36 ਟੈਸਟਿੰਗ ਸਾਈਟਾਂ ਹਨ ਜਿਸ ਵਿੱਚੋ ਇਕ ਗਲਾਸਗੋ ਵਿੱਚ ਹੈ।
ਇਹ ਨੈਟਵਰਕ ਹਜ਼ਾਰਾਂ ਪੀਸੀਆਰ ਸਵੈਬ ਟੈਸਟ ਪ੍ਰਦਾਨ ਕਰੇਗਾ, ਜੋ ਕਿ ਇਹ ਪਛਾਣ ਕਰੇਗਾ ਕੀ ਪ੍ਰਮੁੱਖ ਕਾਮਿਆਂ ਕੋਲ ਇਸ ਸਮੇਂ ਕੋਰੋਨਾ ਵਾਇਰਸ ਹੈ ਜਾਂ ਨਹੀਂ। ਇਸਦਾ ਅਰਥ ਹੈ ਕਿ ਉਹ ਜਿਹੜੇ ਕੋਰੋਨਾਵਾਇਰਸ ਲਈ ਨਕਾਰਾਤਮਕ ਟੈਸਟ ਕਰਦੇ ਹਨ ਉਹ ਜਿੰਨੀ ਜਲਦੀ ਹੋ ਸਕੇ ਕੰਮ ਤੇ ਵਾਪਸ ਆ ਸਕਦੇ ਹਨ ਅਤੇ ਜੋ ਸਕਾਰਾਤਮਕ ਟੈਸਟ ਕਰਦੇ ਹਨ ਉਹ ਜਲਦ ਠੀਕ ਹੋ ਸਕਣ।