2.1 C
United Kingdom
Saturday, March 7, 2026

More

    ਅਜੀਵਿਕਾ ਮਿਸ਼ਨ ਤਹਿਤ ਹੱਥੀਂ ਪੀਪੀਈ ਕਿੱਟਾਂ ਤਿਆਰ


    ੍ਪੀਐਸਆਰਐਲਐਮ ਕਰਮੀ ਵੱਲੋਂ ਕਿੱਟਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਟ
    ਬਰਨਾਲਾ ( ਰਾਜਿੰਦਰ ਵਰਮਾ )


    ਡਿਪਟੀ ਕਮਿਸ਼ਨਰ ਬਰਨਾਲਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਵਿਚ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਦੀ ਕਲੱਸਟਰ ਕੋਆਰਡੀਨੇਟਰ ਪ੍ਰਿਆ ਗੁਪਤਾ ਵੱਲੋਂ ਹੱਥੀਂ ਪੀਪੀਈ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ। ਕਲੱਸਟਰ ਕੋਆਰਡੀਨੇਟਰ ਪ੍ਰਿਆ ਗੁਪਤਾ ਵੱਲੋਂ ਇਹ 4 ਕਿੱਟਾਂ ਅੱਜ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਰੂਹੀ ਦੁੱਗ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰੰਦਲ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਜੀਵ ਸ਼ਰਮਾ ਨੂੰ ਸੌਂਪੀਆਂ ਗਈਆਂ। ਇਨ੍ਹਾਂ ਕਿੱਟਾਂ ਵਿਚ ਫੇਸ ਮਾਸਕ, ਐਪਰਨ, ਦਸਤਾਨੇ, ਹੈੱਡ ਕਵਰ ਤੇ ਫੇਸ ਸ਼ੀਲਡ ਸ਼ਾਮਲ ਹੈ। ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਇਸ ਤੋਂ ਪਹਿਲਾਂ ਸਵੈ ਸੇਵੀ ਗਰੁੱਪਾਂ ਰਾਹੀਂ ਹੱਥੀਂ ਮਾਸਕ ਅਤੇ ਐਪਰਨ ਬਣਵਾਏ ਗਏ ਸਨ।
    ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਰਨਾਲਾ ਜ਼ਿਲ੍ਹੇ ਵਿਚ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਇਹ ਉਦਮ ਜਾਰੀ ਰੱਖਣ ਲਈ ਪ੍ਰੇਰਿਆ। ਇਸ ਮੌਕੇ ਕਲੱਸਟਰ ਕੋਆਰਡੀਨੇਟਰ ਪ੍ਰਿਆ ਗੁਪਤਾ ਨੇ ਦੱਸਿਆ ਕਿ ਉਸ ਵੱਲੋਂ ਅਜ਼ਮਾਇਸ਼ੀ ਤੌਰ ’ਤੇ ਸੈਨੇਟਾਈਜ਼ਰ ਵੀ ਤਿਆਰ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਆਰ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੱਥੀਂ ਤਿਆਰ ਕਿੱਟਾਂ ਬਾਹਰੋਂ ਮਿਲਦੀਆਂ ਕਿੱਟਾਂ ਤੋਂ ਕਈ ਗੁਣਾ ਸਸਤੀਆਂ ਪੈਂਦੀਆਂ ਹਨ ਤੇ ਉਹ ਅਜੀਵਿਕਾ ਮਿਸ਼ਨ ਤਹਿਤ ਇਸ ਕਾਰਜ ਵਿਚ ਜੁਟੇ ਹੋਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!