ਡਾ. ਰਾਜਦੁਲਾਰ ਸਿੰਘ
ਪੰਜਾਬ ਸਿਰਫ ਖੇਤੀ ਤੇ ਨਿਰਭਰ ਸੂਬਾ ਹੈ ।
ਆਉਣ ਵਾਲੀ ਫਸਲ ਝੋਨਾ ਹੈ ਜਿਹੜੀ ਕਿ ਜਿਆਦਾਤਰ ਬਾਹਰੀ ਲੇਬਰ ਤੋ ਹੀ ਲਗਵਾਇਆ ਜਾਦਾ ਹੈ ।
ਪਰ ਮੌਜੂਦਾ ਹਲਾਤਾ ਨੂੰ ਦੇਖਦੇ ਹੋਏ ਬਾਹਰੀ ਸੂਬਿਆਂ ਤੋ ਲੇਬਰ ਆਉਣੀ ਅਸੰਭਵ ਲਗਦੀ ਹੈ ।
ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋ ਕੁਝ ਕਿਸਾਨ ਮਸ਼ੀਨ ਨਾਲ ਝੋਨੇ ਦੀ ਸਿੱਧੀ ਬਜਾਈ ਕਰ ਰਹੇ ਹਨ ਅਤੇ ਸਫਲ ਵੀ ਹਨ । ਇਸ ਬਿਜਾਈ ਨਾਲ ਕਈ ਸਾਰਥਿਕ ਸਿੱਟੇ ਨਿਕਲ ਸਕਦੇ ਹਨ ।
1-ਮਸ਼ੀਨੀ ਬਿਜਾਈ ਨਾਲ ਕਿਸਾਨ ਦਾ ਖਰਚਾ ਬਹੁਤ ਘੱਟ ਜਾਦਾ ਹੈ ।
2-ਪੰਜਾਬ ਦੇ ਪਾਣੀ ਦਾ ਸੰਕਟ ਦੂਰ ਹੋ ਜਾਏਗਾ ।
3-ਪੰਜਾਬ ਨੂੰ ਬਾਹਰੋ ਬਿਜਲੀ ਖਰੀਦਣ ਦੀ ਲੋੜ ਨਹੀ ਪਵੇਗੀ ।
4-ਇੱਕ ਬੋਰ 15-20 ਕਿੱਲੇ ਸੰਭਾਲ ਸਕਦਾ ਹੈ ।
5-ਪੰਜਾਬ ਦੇ ਕਰੋੜਾ ਰੁਪਏ ਝੋਨੇ ਦੀ ਲਵਾਈ ਵਿਚ ਪੰਜਾਬ ਤੋ ਬਾਹਰ ਚਲਿਆ ਜਾਂਦਾ ਹੈ, ਜੋ ਨਹੀ ਜਾਏਗਾ ।
6-ਝੋਨੇ ਦੀ ਫਸਲ ਨੂੰ ਬਿਮਾਰੀ ਬਹੁਤ ਘੱਟ ਜਾਦੀ ਹੈ ਜਿਸ ਨਾਲ ਖਤਰਨਾਕ ਜਹਿਰਾਂ ਦੀ ਵਰਤੋ ਬਹੁਤ ਘੱਟ ਜਾਵੇਗੀ ਅਤੇ ਚੌਲਾਂ ਦੀ ਕਵਾਲਟੀ ਵਿਚ ਸੁਧਾਰ ਹੋ ਜਾਏਗਾ।
7-ਇੱਕ ਸਾਲ ਵਿਚ ਦੋ ਦੀ ਜਗ੍ਹਾਂ ਤਿੰਨ ਫਸਲਾ ਲੈ ਸਕਦੇ ਹਾਂ ਜਿਸ ਨਾਲ ਆਮਦਨ ਵਧੇਗੀ ।
(8) ਬਿਜਾਈ ਦਾ ਸਮਾਂ ਜੋ ਸਰਕਾਰ ਵੱਲੋਂ ਦਿੱਤਾ ਗਿਆ ਹੈ ।ਪਿਛਲੇ ਸਮੇ ਵਿੱਚ ਮੱਧ ਜੂਨ ਵਿੱਚ ਹੁੰਦਾ ਹੈ।
ਹੋਰ ਵੀ ਬੜੇ ਫਾਇਦੇ ਹਨ । ਸਿੱਧੀ ਬਿਜਾਈ ਦੀਆਂ ਮਸ਼ੀਨਾ ਉੱਪਰ ਹੁਣ ਸਬਸਿਡੀ ਵੀ ਚੱਲ ਰਹੀ ਹੈ ਆਪਣੇ ਨੇੜੇ ਦੇ ਖੇਤੀਬਾੜੀ ਵਿਭਾਗ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹੋ।
ਵੇਖੋ ਕੋਈ ਕੰਮ ਪਹਿਲੀ ਵਾਰ ਕਰਦੇ ਸਮੇ ਕੁਝ ਮੁਸ਼ਕਲਾਂ ਜਰੂਰ ਆਉਂਦੀਆਂ ਹਨ ਪਰ ਕੋਈ ਵੀ ਚੰਗਾਂ ਕੰਮ ਅਸੰਭਵ ਨਹੀ ਹੁੰਦਾ ।
ਧੰਨਵਾਦ

ਡਾ. ਰਾਜਦੁਲਾਰ ਸਿੰਘ
94175-05141