ਸੋਸ਼ਲ ਮੀਡੀਆ ਉੱਤੇ ਛੋਟੇ ਬੱਚੇ ਨੂੰ ਕੋਈ ਨਸੀਲਾ ਇੰਜੈਕਸ਼ਨ ਦੇਣ ਦੀ ਵੀਡੀਓ ਹੋਈ ਸੀ ਵਾਇਰਲ
ਤਲਵੰਡੀ ਸਾਬੋ-(ਰੇਸ਼ਮ ਸਿੰਘ ਦਾਦੂ) ਸਮੁੱਚੇ ਪੰਜਾਬ ਅੰਦਰ ਹੀ ਮਾਰੂ ਨਸ਼ਿਆਂ ਦੀ ਭਰਮਾਰ ਨੂੰ ਲੈ ਕੇ ਮੱਚੀ ਹਾਹਾਕਾਰ ਦੇ ਚਲਦਿਆਂ ਪੁਲਿਸ ਵੱਲੋਂ ਤਲਵੰਡੀ ਸਾਬੋ ਵਿਖੇ ਤਿੰਨ ਵਿਅਕਤੀਆਂ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਦਾ ਸਮਾਂਚਾਰ ਸਾਹਮਣੇ ਆਇਆ ਹੈ।
ਡੀਐਸਪੀ ਦਫਤਰ ਤਲਵੰਡੀ ਸਾਬੋ ਵੱਲੋਂ ਜਾਰੀ ਹੋਏ ਇਕ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਗਿਰਫਤਾਰ ਕੀਤੇ ਗਏ ਉਕਤ ਤਿੰਨੋਂ ਵਿਅਕਤੀ ਜਿਨਾਂ ਦੇ ਨਾਮ ਬੱਬੂ ਸਿੰਘ ਅਮਨਦੀਪ ਸਿੰਘ ਪੁਤਰਾਨ ਅਜਮੇਰ ਸਿੰਘ ਅਤੇ ਗੁਰਵਿੰਦਰ ਸਿੰਘ ਉਰਫ ਬੰਟੀ ਪੁੱਤਰ ਗੁਰਮੁਖ ਸਿੰਘ ਹਨ, ਦੇਖ ਖਿਲਾਫ ਥਾਣਾ ਤਲਵੰਡੀ ਸਾਬੋ ਵਿਖੇ ਮੁਕਦਮਾ ਨੰਬਰ 165 ਮਿਤੀ 25- 10- 2024 ਦਰਜ ਕੀਤਾ ਗਿਆ ਹੈ।
ਪ੍ਰੈਸ ਨੋਟ ਰਾਹੀਂ ਮੁਹਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਉਕਤ ਵਿਅਕਤੀਆਂ ਖਿਲਾਫ ਤਲਵੰਡੀ ਸਾਹਿਬ ਪੁਲਿਸ ਨੇ ਭਾਰਤੀ ਦੰਡਵਲੀ ਦੀਆਂ ਧਰਾਵਾਂ
110 ਬੀ ਐਨ ਐਸ (ਜੋ ਕਿ ਪੁਰਾਣੇ ਕਾਨੂੰਨ ਆਈਪੀਸੀ ਦੀ ਧਾਰਾ 3੦8 ਦੇ ਬਰਾਬਰ ਹੈ) ਅਤੇ ਧਾਰਾ 77 ਜੇ ਜੇ ਐਕਟ 2015 ਦਰਜ ਕੀਤਾ ਗਿਆ ਹੈ।
ਮੁਕਦਮੇ ਦੀ ਕਹਾਣੀ ਅਨੁਸਾਰ ਦੱਸਿਆ ਗਿਆ ਹੈ ਕਿ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਕਤਾਨ ਵਿਅਕਤੀ ਇੱਕ ਬੱਚੇ ਨੂੰ ਕੋਈ ਨਸ਼ੀਲੀ ਵਸਤੂ ਦੇ ਰਹੇ ਸਨ ਜਿਸ ਪਰ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਸਰਬਜੀਤ ਕੌਰ ਮੁੱਖ ਅਫਸਰ ਥਾਣਾ ਤਲਵੰਡੀ ਸਾਬੋ ਅਤੇ ਉਸਦੀ ਟੀਮ ਵੱਲੋਂ ਉਕਤ ਮੁਕਦਮਾ ਦਰਜ ਕਰਕੇ ਉਪਰੋਕਤ ਤਿੰਨੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।