6.9 C
United Kingdom
Sunday, April 20, 2025

More

    ਅਖਿਲ ਭਾਰਤੀਅ ਸਵਰਨਕਾਰ ਸੰਘ ਦੇ ਕੌਮੀ ਪ੍ਰਧਾਨ ਵੱਲੋਂ ਧਾਰਮਿਕ ਸਮਾਜਿਕ ਸੇਵਾਵਾਂ ਲਗਾਤਾਰ ਜਾਰੀ

    ਮਹਾਰਾਜਾ ਅਜਮੀੜ ਦੀ ਦਾ ਜਨਮ ਦਿਹਾੜਾ, ਗੌਰਮਿੰਟ ਗਰਲਜ ਸਕੂਲ ਬਠਿੰਡਾ ਵਿਖੇ ਵਿਦਿਆਰਥਣਾਂ ਸਨਮਾਨਿਤ

    ਮੰਡੀ ਡੱਬਵਾਲੀ ਵਿਖੇ ਫ੍ਰੀ ਮੈਡੀਕਲ ਕੈਂਪ ਅਤੇ ਸਨਮਾਨ ਸਮਾਰੋਹ – ਕਰਤਾਰ ਸਿੰਘ ਜੌੜਾ

    ਬਠਿੰਡਾ (ਬਹਾਦਰ ਸਿੰਘ ਸੋਨੀ ਪਥਰਾਲਾ/ ਪੰਜ ਦਰਿਆ ਯੂਕੇ) ਅਖਿਲ ਭਾਰਤੀਅ ਸਵਰਨਕਾਰ ਸੰਘ ਰਜਿ.3545 ਦੇ ਨੈਸ਼ਨਲ ਪ੍ਰੈਜੀਡੈਂਟ ਕਰਤਾਰ ਸਿੰਘ ਜੌੜਾ ਵੱਲੋਂ ਹੈੱਡ ਆਫਿਸ ਸਿਰਕੀ ਬਜਾਰ ਬਠਿੰਡਾ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਸੰਸਥਾ ਵੱਲੋਂ ਧਾਰਮਿਕ ਸਮਾਜਿਕ ਅਤੇ ਸੂਬਾ ਪੱਧਰੀ ਵਿਸ਼ਿਆ ਤੇ ਵਿਚਾਰ ਚਰਚਾ ਕੀਤੀ ਗਈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਤਰ੍ਹਾਂ ਬਠਿੰਡਾ ਵਿੱਚ ਵੀ ਸੋਨੀ/ ਸਵਰਨਕਾਰ ਸਮਾਜ ਦੇ ਸਵਰਨ ਕਲਾ ਦੇ ਜਨਮਦਾਤਾ ਗੁਰੂ ਮਹਾਰਾਜਾ ਅਜਮੀੜ ਦੇਵ ਜੀ (ਸਵਰਨ ਕਲਾ ਦੇ ਦਾਨੀ) ਦੇ ਜਨਮ ਦਿਵਸ ਤੇ ਸ਼ਰਧਾ ਨਾਲ ਪ੍ਰਣਾਮ ਕੀਤਾ ਗਿਆ। ਸੰਘ ਦੇ ਕੌਮੀ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਸਾਡੀ ਟੀਮ ਵੱਲੋਂ ਧਾਰਮਿਕ ਸਮਾਜਿਕ ਅਤੇ ਵਪਾਰਕ ਸੇਵਾਵਾਂ ਲਗਾਤਾਰ ਜਾਰੀ ਹਨ। ਸ੍ਰੀ ਜੌੜਾ ਨੇ ਦੱਸਿਆ ਕਿ ਅਖਿਲ ਭਾਰਤੀਅ ਸਵਰਨਕਾਰ ਸੰਘ ਵੱਲੋਂ ਡਾ. ਰਵਿੰਦਰ ਵਰਮਾ ਨੂੰ ਨੈਸ਼ਨਲ ਸੈਕਟਰੀ ਕਮ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਭਾਰਤੀਅ ਸਵਰਨਕਾਰ ਸੇਵਾ ਸੋਸਾਇਟੀ ਦੇ ਜਿਲ੍ਹਾ ਪ੍ਰਧਾਨ ਸ੍ਰ. ਹਰਪਾਲ ਸਿੰਘ ਖੁਰਮੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਹੁਸ਼ਿਆਰ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੋਟਕਪੂਰਾ ਦੀ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੋਸਾਇਟੀ ਵੱਲੋਂ ਵਿਸ਼ੇਸ ਯੋਗਦਾਨ ਦਿੱਤਾ ਗਿਆ। ਸਕੂਲ ਦੇ ਪ੍ਰਿਸੀਪਲ ਕੁਲਵਿੰਦਰ ਸਿੰਘ ਢਿੱਲੋ, ਸਾਰੇ ਅਧਿਆਪਕ ਅਤੇ ਸਟਾਫ ਤੋਂ ਪੂਰਨ ਸਹਿਯੋਗ ਮਿਲਿਆ ਅਤੇ ਬੇਟੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਕੇ ਸਨਮਾਨ ਦਿੱਤੇ ਗਏ। ਸਕੂਲ ਦੇ ਗਰਾਊਂਡ ਵਿੱਚ ਹਰਿਆਵਲ ਲਈ ਪੇੜ ਪੌਦੇ ਲਗਾਏ ਜਾਣ ਤੇ ਵਿਚਾਰ ਕੀਤੇ ਗਏ।

    ਅਖਿਲ ਭਾਰਤੀਅ ਸਵਰਨਕਾਰ ਸੰਘ ਵੱਲੋਂ ਸ੍ਰੀ ਵੈਸ਼ਨੋ ਮਾਤਾ ਮੰਦਰ ਅਤੇ ਧਰਮਸ਼ਾਲਾ ਮੰਡੀ ਡੱਬਵਾਲੀ ਵਿਖੇ ਧਾਰਮਿਕ ਅਤੇ ਸਮਾਜਿਕ ਸਮਾਗਮ ਕੀਤਾ ਗਿਆ। ਸੰਘ ਦੇ ਨੈਸ਼ਨਲ ਪ੍ਰੈਜੀਡੈਟ ਕਰਤਾਰ ਸਿੰਘ ਜੌੜਾ ਵੱਲੋਂ ਮਹਾਰਾਜਾ ਅਜਮੀੜ ਦੇਵ ਜੀ ਦੀ ਪੂਜਾ, ਜੋਤੀ ਪ੍ਰਚੰਡ ਅਤੇ ਨਤਮਸਤਕ ਹੋਣ ਉਪਰੰਤ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ। ਜਿਸ ਵਿੱਚ 14 ਡਾਕਟਰਾਂ ਅਤੇ ਸਹਾਇਕ ਸਟਾਫ ਮੈਂਬਰਾਂ ਦੀ ਟੀਮ ਨੇ ਕਰੀਬ 350 ਮੈਬਰਾਂ ਨੂੰ ਚੈਕ ਅੱਪ ਕਰਕੇ 15-15 ਦਿਨਾਂ ਦੀਆਂ ਫਰੀ ਦਵਾਈਆਂ ਦਿੱਤੀਆਂ ਗਈਆਂ। ਫਰੀ ਮੈਡੀਕਲ ਕੈਂਪ ਦੀ ਪ੍ਰਬੰਧਕ ਜਿੰਮੇਵਾਰੀ ਡਾ. ਰਵਿੰਦਰ ਵਰਮਾ, ਅਸ਼ੋਕ ਕੰਡਾ, ਸੁਖਵਿੰਦਰ ਸੂਰੀਆ, ਅਤੇ ਹੋਰ ਮੈਬਰਾਂ ਨੇ ਤਨ-ਮਨ ਨਾਲ ਕੀਤੀ। ਸ੍ਰੀ ਜੌੜਾ ਨੇ ਕਿਹਾ ਕਿ ਦੇਸ਼ ਵਿੱਚ ਸਵਰਨਕਾਰ ਜਵੈਲਰਾਂ ਦੀਆਂ ਦੁਕਾਨਾਂ ਤੇ ਨਿੱਤ ਲੁੱਟ, ਖੋਹ, ਚੋਰੀ, ਡਕੈਤੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪਰੰਤੂ ਸਰਕਾਰ ਵੱਲੋਂ ਕੋਈ ਸੁਣਵਾਈ ਨਹੀ ਕੀਤੀ ਜਾ ਰਹੀ ਹੈ। ਉਹਨਾਂ ਦਿਨ ਪ੍ਰਤੀ ਦਿਨ ਪ੍ਰਾਈਵੇਟ ਗੋਲਡ ਲੋਨ ਦੇਣ ਵਾਲੀਆਂ ਬੈਂਕਾਂ ਖੁੱਲ੍ਹਣ ਵੀ ਰੋਸ ਪ੍ਰਗਟ ਕਰਦੇ ਹੋਏ ਆਖਿਆ ਕਿ ਇਹ ਗੋਲਡ ਲੋਨ ਵਾਲੀਆਂ ਬੈਂਕਾਂ ਚੋਰੀ ਦੇ ਸੋਨੇ ਉਪਰ ਲੋਨ ਦੇਕੇ ਕੇ ਦਿਨੋਂ ਦਿਨ ਵਧ ਰਹੀਆਂ ਚੋਰੀਆਂ, ਡਕੈਤੀਆਂ, ਲੁੱਟਾਂ ਖੋਹਾਂ ਨੂੰ ਬੜਾਵਾ ਦੇ ਰਹੀਆਂ ਹਨ। ਇਹ ਬੈਂਕਾਂ ਵਾਲੇ ਚੋਰੀ ਦੇ ਸੋਨੇ ਨੂੰ ਬਿਨਾਂ ਬਿੱਲ ਪਰਚੀ ਤੋਂ ਲੋਨ ਦਿੰਦੇ ਹਨ। ਜਿਸ ਕਰਕੇ ਜਵੈਲਰੀ ਦੀਆਂ ਦੁਕਾਨਾਂ ਅਤੇ ਘਰਾਂ, ਬਜ਼ਾਰਾਂ ਵਿੱਚ ਚੋਰੀਆਂ ਹੋ ਰਹੀਆਂ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਚੋਰੀ ਦੇ ਸੋਨੇ ਤੇ ਗੋਲਡ ਲੋਨ ਬੰਦ ਕੀਤਾ ਜਾਵੇ ਤਾਂ ਕਿ ਚੋਰੀਆਂ ਨੂੰ ਠੱਲ੍ਹ ਪੈ ਸਕੇ। ਉਹਨਾਂ ਆਖਿਆ ਕਿ ਸਰਕਾਰ ਨੇ ਇੰਨਕਮ ਟੈਕਸ, ਜੀ.ਐਸ.ਟੀ. ਅਤੇ ਹੋਰ ਟੈਕਸ ਲਗਾ ਕੇ ਜਵੈਲਰਾਂ ਰਾਹੀਂ ਰੈਵਿਿਨਊ ਇੱਕਠਾ ਕਰਨ ਦਾ ਜਰੀਆ (ਸਾਧਨ) ਬਣਾਇਆ ਹੋਇਆ ਹੈ ਅਤੇ ਸਹੂਲਤਾਂ ਦੇਣ ਲਈ ਕੋਈ ਕਾਰਵਾਈ ਨਹੀਂ ਹੈ। ਕੈਂਪ ਵਿੱਚ ਮੁੱਖ ਮਹਿਮਾਨ ਸ੍ਰੀ ਅਦਿੱਤਆ ਦੇਵੀਲਾਲ ਐਮ.ਐਲ.ਏ ਹਲਕਾ ਡੱਬਵਾਲੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਡੀ ਡੱਬਵਾਲੀ ਵਿਖੇ ਸਵਰਨਕਾਰ ਸਮਾਜ ਦੀ ਧਰਮਸ਼ਾਲਾ ਲਈ ਸਰਕਾਰੀ ਜਗ੍ਹਾ ਅਲਾਟ ਕਰਵਾਈ ਜਾਵੇ। ਐਮ.ਐਲ.ਏ. ਸਾਹਿਬ ਨੇ ਭਰੋਸਾ ਦਿੱਤਾ ਕਿ ਉਹ ਸਵਰਨਕਾਰ/ ਸੋਨੀ ਸਮਾਜ ਦੀਆਂ ਸਾਰੀਆਂ ਮੁਸ਼ਕਲਾ ਦਾ ਹੱਲ ਕਰਨਗੇ ਅਤੇ ਧਰਮਸਾਲਾ ਬਨਾਉਣ ਲਈ ਪਲਾਟ ਅਲਾਟ ਕਰਵਾਉਣ ਲਈ ਜਲਦ ਕਾਰਵਾਈ ਕਰਨਗੇਂ। ਮੁੱਖ ਅਤਿਥੀ, ਵਿਸ਼ੇਸ ਅਤਿਥੀ, ਕੈਪ ਦੀ ਪ੍ਰਬੰਧਕ ਕਮੇਟੀ, ਅਖਿਲ ਹਰਿਆਣਾ ਸਵਰਨਕਾਰ ਸੰਘ ਦੇ ਸਿਰਸਾ ਜਿਲ੍ਹਾ ਪ੍ਰਧਾਨ ਹੇਮੰਤ ਸੋਨੀ, 14 ਡਾਕਟਰ ਅਤੇ ਉਹਨਾਂ ਦੀ ਸਹਾਇਕ ਟੀਮ ਦੇ ਸਾਰੇ ਮੈਬਰ, ਸਵਰਨਕਾਰ ਸੰਘ ਦੇ ਬਠਿੰਡਾ, ਮਲੋਟ, ਲੰਬੀ, ਡੱਬਵਾਲੀ ਦੇ ਪ੍ਰਧਾਨ ਅਤੇ ਹੋਰ ਆਹੁਦੇਦਾਰ ਮੈਬਰਾਂ ਨੂੰ ਫੁੱਲਾਂ ਦੇ ਬੁੱਕੇ ਅਤੇ ਹਾਰ ਪਾ ਕੇ ਸਵਾਗਤ ਅਤੇ ਸ਼ਾਲ, ਲੋਈਆਂ, ਮੋਮੈਂਟੋ ਵਗੈਰਾ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਬਠਿੰਡਾ ਤੋਂ ਆਏ ਸਵਰਨਕਾਰ ਸੋਸਾਇਟੀ ਦੇ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਖੁਰਮੀ, ਸਵਰਨਕਾਰ ਸੰਘ ਦੇ ਸਟੇਟ ਸੈਕਟਰੀ ਰਜਿੰਦਰ ਸਿੰਘ ਖੁਰਮੀ, ਜਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਕੁੱਕੂ, ਕੈਸ਼ੀਅਰ ਹਰੀਸ਼ ਚੰਦਰ, ਸਿਟੀ ਪ੍ਰਧਾਨ ਭੋਲਾ ਸਿੰਘ, ਸੈਕਟਰੀ ਗੁਰਮੇਲ ਸਿੰਘ, ਕੈਸ਼ੀਅਰ ਕੁਲਦੀਪ ਰਾਮ ਅਤੇ ਅਦਾਰਾ ਪੰਜ ਦਰਿਆ ਸਕਾਟਲੈਂਡ ਯੂਕੇ ਦੇ ਪੱਤਰਕਾਰ ਬਹਾਦਰ ਸਿੰਘ ਸੋਨੀ ਪਥਰਾਲਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!