ਜਲੰਧਰ-ਟੀਵੀ ਦੀ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਜੋ ਕਿ ਕੈਂਸਰ ਵਰਗੀ ਭਿਆਨਕ ਅਤੇ ਜਾਨਲੇਵਾ ਬੀਮਾਰੀ ਨਾਲ ਜੰਗ ਲੜ ਰਹੀ ਹੈ ਅਤੇ ਜਿਸ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ। ਦਰਅਸਲ, ਇਸ ਮੁਸ਼ਕਿਲ ਸਮੇਂ ’ਚ ਹਿਨਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਲਗਾਤਾਰ ਐਕਟਿਵ ਨਜ਼ਰ ਆ ਰਹੀ ਹੈ। ਹਿਨਾ ਖ਼ਾਨ ਨੇ ਕੁਝ ਅਜਿਹੀਆਂ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਟੈਂਸ਼ਨ ਹੋਰ ਵੀ ਵੱਧ ਗਈ ਹੈ। ਹੁਣ ਅਭਿਨੇਤਰੀ ਅਜਿਹੀਆਂ ਗੱਲਾਂ ਕਹਿ ਰਹੀ ਹੈ ਜਿਸ ਨੂੰ ਪੜ੍ਹ ਕੇ ਪ੍ਰਸ਼ੰਸਕ ਘਬਰਾ ਗਏ ਹਨ। ਦਰਅਸਲ, ਹਿਨਾ ਖ਼ਾਨ ਨੇ ਆਪਣੀ ਇੱਕ ਸੈਲਫੀ ਪੋਸਟ ਕੀਤੀ ਹੈ। ਸਮੁੰਦਰ ਕੋਲ ਖੜ੍ਹੀ ਹਿਨਾ ਖ਼ਾਨ ਨੇ ਸਨ-ਕਿੱਸਡ ਸੈਲਫੀ ਸ਼ੇਅਰ ਕੀਤੀ ਹੈ। ਇਸ ’ਚ ਉਨ੍ਹਾਂ ਦੀਆਂ ਅੱਖਾਂ ਬੰਦ ਹਨ ਅਤੇ ਚਿਹਰੇ ’ਤੇ ਮੁਸਕਰਾਹਟ ਹੈ। ਇੰਝ ਲੱਗਦਾ ਹੈ ਜਿਵੇਂ ਉਹ ਬਹੁਤ ਸਕੂਨ ’ਚ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹਿਨਾ ਨੇ ਲਿਖਿਆ, ‘ਜਿਵੇਂ ਵੀ ਹੋਵੇ ਦਿਨ, ਮੈਂ ਹੁਣ ਜਿਊਣਾ ਸਿੱਖ ਲਿਆ ਹੈ…ਹਰ ਦਿਨ ਇਸ ਤਰ੍ਹਾਂ ਜਿਓ, ਜਿਵੇਂ ਕਿ ਇਹ ਤੁਹਾਡਾ ਆਖਰੀ ਦਿਨ ਹੋਵੇ।’ ਇਸ ਪੋਸਟ ਨੂੰ ਪੜ੍ਹ ਫੈਨਜ਼ ਵੀ ਚਿੰਤਾ ’ਚ ਪੈ ਗਏ ਹਨ। ਉਨ੍ਹਾਂ ਦੀ ਇਹ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ। ਹਿਨਾ ਖ਼ਾਨ ਆਪਣੇ ਹਰ ਦਿਨ ਨੂੰ ਆਖਰੀ ਦਿਨ ਵਾਂਗ ਜੀ ਰਹੀ ਹੈ, ਇਹ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਵੀ ਦਿਲ ਟੁੱਟ ਗਿਆ ਹੈ। ਦੂਜੇ ਪਾਸੇ ਹੁਣ ਪ੍ਰਸ਼ੰਸਕ ਹਿਨਾ ਖ਼ਾਨ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਨਾਲ ਹੀ ਉਸ ਦੇ ਸ਼ੁਭਚਿੰਤਕ ਉਸ ਦੀ ਲੰਬੀ ਉਮਰ ਦੀ ਕਾਮਨਾ ਕਰ ਰਹੇ ਹਨ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਹਿਨਾ ਜਲਦ ਤੋਂ ਜਲਦ ਠੀਕ ਹੋ ਜਾਵੇ।