ਕੋਟਕਪੂਰਾ (ਟਿੰਕੂ ਕੁਮਾਰ) :- ਗੁਆਂਢੀ ਰਾਜ ਹਰਿਆਣਾਂ ਵਿਚ ਹੋਈ ਭਾਜਪਾ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਕੋਟਕਪੂਰਾ ਵਿਖੇ ਜਿਲ੍ਹਾ ਪ੍ਰਧਾਨ ਗੌਰਵ ਕੱਕੜ ਦੀ ਰਹਿਨੁਮਾਈ ਹੇਠ ਮੰਡਲ ਪ੍ਰਧਾਨ ਕ੍ਰਿਸ਼ਨ ਨਾਰੰਗ ਦੀ ਅਗਵਾਈ ’ਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਇਕ ਦੂਜੇ ਨੂੰ ਇਸ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ| ਇਸ ਮੌਕੇ ਭਾਜਪਾ ਕੋਟਕਪੂਰਾ ਮੰਡਲ ਪ੍ਰਧਾਨ ਸ਼੍ਰੀ ਕ੍ਰਿਸ਼ਨ ਨਾਰੰਗ ਨੇ ਹਰਿਆਣਾ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਰਿਣੀ ਹਾਂ ਹਰਿਆਣਾਂ ਵਾਸੀਆਂ ਦੇ, ਜਿੰਨਾਂ ਨੇ ਭਾਜਪਾ ਨੂੰ ਤੀਜੀ ਵਾਰ ਆਪਣੇ ਦਿਲ ਵਿਚ ਥਾਂ ਦਿੱਤੀ ਹੈ| ਉਨਾਂ ਕਿਹਾ ਕਿ ਅੱਜ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਪਸੰਦ ਕਰ ਰਹੇ ਹਨ, ਜਿਸ ਦੀ ਨਤੀਜਾ ਸਭ ਦੇ ਸਹਾਮਣੇ ਹੈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਸ਼ੀ ਪ੍ਰਗਟ ਕਰਨ ਵਾਲਿਆਂ ਵਿਚ ਮਾ. ਹਰਬੰਸ ਲਾਲ ਸ਼ਰਮਾਂ, ਪਰਦੀਪ ਸ਼ਰਮਾਂ, ਕਰਤਾਰ ਸਿੰਘ ਸਿੱਖਾਂਵਾਲਾ, ਵਿਨੋਦ ਸ਼ਰਮਾਂ, ਰਾਜਨ ਨਾਰੰਗ ਜ਼ਿਲ੍ਹਾ ਮੀਤ ਪ੍ਰਧਾਨ, ਮਨਜੀਤ ਨੇਗੀ, ਸੋਨੂੰ ਸਿੰਗਲਾ, ਆਨੰਦ ਕੁਮਾਰ ਭਾਰਤੀਯ, ਰਵਿੰਦਰ ਨਰੂਲਾ, ਗੁਰਸਤਿੰਦਰ ਸਿੰਘ, ਚੰਦ ਸਿੰਘ ਪੱਪੀ, ਬਾਬੂ ਲਾਲ, ਮਦਨ ਅਡਵਾਨੀ ਸਮੇਤ ਹੋਰ ਭਾਜਪਾ ਆਗੂ ਹਾਜ਼ਰ ਸਨ|