
ਕੁਮਾਰੀ ਸ਼ੈਲਜਾ ਨੇ ਹਲਕਾ ਕਾਲਿਆਂਵਾਲੀ ਦੇ ਲੋਕਾਂ ਨੂੰ ਕੀਤੀ ਭਾਵਕ ਅਪੀਲ। ਸੱਤਾ ‘ਚ ਆਉਣ ਤੋਂ ਬਾਅਦ ਕਾਂਗਰਸ ਸਾਰੀਆਂ ਗਰੰਟੀਆਂ ਪੂਰੀਆਂ ਕਰੇਗੀ: ਕੁਮਾਰੀ ਸ਼ੈਲਜਾ
ਕਾਲਾਂਵਾਲੀ/ਸਿਰਸਾ, 27 ਸਤੰਬਰ ( ਰੇਸ਼ਮ ਸਿੰਘ ਦਾਦੂ ) ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਚ ਪ੍ਰਚਾਰ ਤੋਂ ਬਾਅਦ ਹੁਣ ਬੀਤੇ ਦਿਨਾਂ ਤੋਂ ਹਰਿਆਣਾ ਚ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਅੱਜ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਕੇਂਦਰੀ ਮੰਤਰੀ ਐਮ ਪੀ ਕੁਮਾਰੀ ਸ਼ੈਲਜਾ ਦੇ ਨਾਲ ਕਾਲਾਂਵਾਲੀ ਵਿਧਾਨ ਸਭਾ ਹਲਕੇ ਚ ਕਾਂਗਰਸੀ ਉਮੀਦਵਾਰ ਸ਼ੀਸਪਾਲ ਕੇਹਰਵਾਲਾ ਦੇ ਹੱਕ ਚ ਚੋਣ ਰੈਲੀਆਂ ਚ ਸ਼ਮੂਲੀਅਤ ਕਰਦਿਆਂ ਪ੍ਰਚਾਰ ਮੁਹਿੰਮ ਚ ਹਿੱਸਾ ਲਿਆ। ਟੀਮ ਸਿੱਧੂ ਵੱਲੋਂ ਇੱਥੋਂ ਮੁਹੱਈਆ ਕਰਵਾਈ ਜਾਣਕਾਰੀ ਮੁਤਾਬਿਕ ਜਿੱਥੇ ਜੀਤਮਹਿੰਦਰ ਸਿੰਘ ਸਿੱਧੂ ਦੇ ਨਿਰਦੇਸ਼ਾਂ ਮੁਤਾਬਿਕ ਕਾਂਗਰਸੀ ਵਰਕਰਾਂ ਦੀਆਂ ਕੁਝ ਟੀਮਾਂ ਪਿਛਲੇ ਦਿਨਾਂ ਤੋਂ ਹਰਿਆਣਾ ਦੇ ਵਿਧਾਨ ਸਭਾ ਹਲਕਾ ਡੱਬਵਾਲੀ ਤੋਂ ਉਮੀਦਵਾਰ ਅਮਿਤ ਸਿਹਾਗ ਦੇ ਹੱਕ ਚ ਚੋਣ ਪ੍ਰਚਾਰ ਚ ਲੱਗੀਆਂ ਹੋਈਆਂ ਹਨ ਉੱਥੇ ਅੱਜ ਹਲਕਾ ਤਲਵੰਡੀ ਸਾਬੋ ਦੇ ਨਾਲ ਲੱਗਦੇ ਹਲਕਾ ਕਾਲਾਂਵਾਲੀ ਤੋਂ ਕਾਂਗਰਸੀ ਉਮੀਦਵਾਰ ਸ਼ੀਸਪਾਲ ਕੇਹਰਵਾਲਾ ਦੇ ਹੱਕ ਵਿੱਚ ਰੱਖੀਆਂ ਜਨ ਸਭਾਵਾਂ ਚ ਜੀਤਮਹਿੰਦਰ ਸਿੰਘ ਸਿੱਧੂ ਨੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹਰਿਆਣਾ ਦੇ ਸਿਰਸਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਐਮ ਪੀ ਕੁਮਾਰੀ ਸ਼ੈਲਜਾ ਨਾਲ ਸ਼ਮੂਲੀਅਤ ਕਰਦਿਆਂ ਕੇਹਰਵਾਲਾ ਦੇ ਹੱਕ ਚ ਪ੍ਰਚਾਰ ਕੀਤਾ। ਸਿੱਧੂ ਨੇ ਇਸ ਮੌਕੇ ਦੱਸਿਆ ਕਿ ਕਾਲਾਂਵਾਲੀ ਹਲਕੇ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਚੋਂ ਵਿਸ਼ੇਸ ਡਿਊਟੀਆਂ ਲਗਾਈਆਂ ਗਈਆਂ ਹਨ ਤਾਂਕਿ ਉਹ ਕਾਲਾਂਵਾਲੀ ਹਲਕੇ ਚ ਪੈਂਦੀਆਂ ਆਪਣੀਆਂ ਰਿਸ਼ਤੇਦਾਰੀਆਂ ਚ ਜਾ ਕੇ ਸ਼ੀਸਪਾਲ ਕੇਹਰਵਾਲਾ ਦੇ ਹੱਕ ਚ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ।ਸਿੱਧੂ ਨੇ ਇਸ ਮੌਕੇ ਦਾਅਵਾ ਕੀਤਾ ਕਿ ਹਰਿਆਣਾ ਚ ਲੋਕਾਂ ਦੇ ਮਿਲ ਰਹੇ ਸਹਿਯੋਗ ਤੋਂ ਇਹ ਪੱਕਾ ਹੋ ਚੁੱਕਾ ਹੈ ਕਿ ਹਰਿਆਣਾ ਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ। ਇਸ ਮੌਕੇ ਹੰਸਰਾਜ ਜੋਸਨ,ਸਾਬਕਾ ਵਿਧਾਇਕ ਜੀਤਮੰਦਰ ਸਿੰਘ ਸਿੱਧੂ,ਗੁਰਮੀਤ ਸਿੰਘ, ਮਨਜੀਤ ਸਿੰਘ, ਰਾਣਾ ਚਾਹਲ,ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਰੋਡ਼ੀ, ਸੁਸ਼ੀਲ ਇੰਦੋਰਾ, ਸਾਬਕਾ ਵਿਧਾਇਕ ਬਲਕੌਰ ਸਿੰਘ, ਵੀਰਭਾਨ ਮਹਿਤਾ, ਮੱਘਰ ਸਿੰਘ ਸਮੇਤ ਕਈ ਪਾਰਟੀ ਆਗੂ ਅਤੇ ਹਜ਼ਾਰਾਂ ਵਰਕਰ ਹਾਜ਼ਰ ਸਨ।