ਗੁਰਪ੍ਰੀਤ ਸਿੰਘ ਰੰਗੀਲਪੁਰ
ਅਜੋਕੇ ਦੌਰ ਵਿੱਚ ਪੰਜਾਬੀ ਗਾੲਿਕੀ ਵਿੱਚੋਂ ਜ਼ਮੀਨੀ ਹਕੀਕਤਾਂ, ਤਰਕ, ਬੌਧਕਿਤਾ, ਨੈਤਿਕ ਕਦਰਾਂ-ਕੀਮਤਾਂ, ਅਾਸ-ੳੁਮੀਦ ਅਤੇ ੲਿਨਸਾਨੀਅਤ ਮਨਫੀ ਹੋ ਰਹੀ ਹੈ । ਬਹੁਤੇ ਗਾੲਿਕ ਅਨਜਾਣਪੁਣੇ ਵਿੱਚ ਹੀ ਨਸ਼ਿਅਾਂ, ਮਾਰ-ਧਾੜ ਅਤੇ ਹਥਿਅਾਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾੲੀ ਜਾ ਰਹੇ ਹਨ । ਪਰ ਕੁਝ ਲੋਕ-ਗਾੲਿਕ ਅਜੇ ਵੀ ਸਮੇਂ ਦੀ ਨਬਜ਼ ਪਛਾਣ ਕੇ ਗਾ ਰਹੇ ਹਨ । ੳੁਹ ਲੋਕ-ਗਾੲਿਕ ਜ਼ਮੀਨੀ ਹਕੀਕਤਾਂ ਨੂੰ ਬਿਅਾਨ ਕਰਦੇ ਹੋੲੇ ਜਨਤਾ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲੲੀ ਅਾਪਣੇ ਗਾੲਿਕੀ ਰਾਹੀਂ ਅਵਾਜ਼ ੳੁਠਾ ਰਹੇ ਹਨ । ਅਜਿਹਾ ਹੀ ਨ੍ਹੇਰੇ ਵਿੱਚ ਚਾਨਣ ਵੰਡਣ ਵਾਲਾ ਲੋਕ-ਗਾੲਿਕ ਹੈ ‘ਧਰਮਿੰਦਰ ਮਸਾਣੀ’ । ੳੁਹ ਲੋਕਾਂ ਦੇ ਮੁੱਦਿਅਾਂ ਲੲੀ ਅਵਾਜ਼ ੳੁਠਾੳੁਣ ਦੇ ਨਾਲ਼-ਨਾਲ਼ ੳੁਹਨਾਂ ਨੂੰ ਸੰਗਰਾਮ ਕਰਕੇ ਕੁਝ ਰਾਹਤ ਪ੍ਰਾਪਤ ਕਰਨ ਦਾ ਸੁਨੇਹਾ ਵੀ ਦਿੰਦਾ ਹੈ । ੳੁਹ ਸਮੇਂ ਦੀ ਨਬਜ਼ ਪਛਾਣ ਕੇ ਕਿਰਤੀਅਾਂ ਦੇ ਹੱਕ ਵਿੱਚ ਗੀਤ ਗਾੳੁਣ ਵਾਲਾ ਲੋਕ-ਗਾੲਿਕ ਹੈ । ੳੁਸਦਾ ਅਜੋਕੇ ਸਮੇਂ ਵਿੱਚ ‘ਕਰੋਨਾ ਵਾੲੀਰਸ ਕਰਕੇ ਬਣੇ ਹਾਲਾਤਾਂ’ ਨੂੰ ਬਿਅਾਨ ਕਰਦਾ ਗਾੲਿਅਾ ਅਤੇ ਅਮੋਲਕ ਸਿੰਘ ਦਾ ਲਿਖਿਅਾ ਗੀਤ ਹੈ ਕਿ,

” ਮਾਰ ਕਰੋਨਾ ਕਾਰਨ ਧਰਤੀ ਬਣ ਗੲੀ ਮੜ੍ਹੀ-ਮਸਾਣਾਂ,
ਨਾ ਕੋੲੀ ਗਲ਼ ਲਗ ਕੇ ਰੋਵੇ ਨਾ ਹੀ ਢੁੱਕਣ ਮਕਾਨਾਂ,
ਕੇਹੀ ਅਾੲੀ ਰੁੱਤ ਵੈਣਾਂ ਦੀ ਧਰਤੀ-ਅੰਬਰ ਰੋੲੇ ।
ਬਸ ੲਿੱਕ ੲਿਨਸਾਨ ਸਸਤਾ ਹੋੲਿਅਾ ਸਭ ਕੁਝ ਮਹਿੰਗਾ ਹੋੲੇ । “
ਧਰਮਿੰਦਰ ਮਸਾਣੀ ਦਾ ਜਨਮ ੩੦ ਅਪ੍ਰੈਲ ੧੯੮੨ ਨੂੰ ਪਿਤਾ ਸ਼੍ਰੀ ਗੁਰਮੇਲ ਸਿੰਘ ਮਾਤਾ ਸ਼੍ਰੀਮਤੀ ਗੁਰਬਖਸ਼ ਕੌਰ ਦੇ ਘਰ ਪਿੰਡ ਮਸਾਣੀ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਹੋੲਿਅਾ । ੳੁਸਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀ ਤੋਂ ਦਸਵੀਂ ਤੱਕ ਦੀ ਪੜ੍ਹਾੲੀ ਕੀਤੀ । ੳੁਚੇਰੀ ਸਿੱਖਿਅਾ ੳੁਸਨੇ ਅਮਰਦੀਪ ਕਾਲਜ ਮੁਕੰਦਪੁਰ ਤੋਂ ਕੀਤੀ । ਕਾਲਜ ਵਿੱਚ ਹੀ ੳੁਸਨੂੰ ਚੰਗੀ ਅਤੇ ਲੋਕ ਪੱਖੀ ਗਾੲਿਕੀ ਕਰਕੇ ੳੁਸਤਾਦ ਪ੍ਰੋ. ਸ਼ਮਸ਼ਾਦ ਅਲੀ ਖਾਂ, ਵੱਡੇ ਵਿਦਵਾਨ ਪ੍ਰਿੰਸੀਪਲ ਸੁਰਜੀਤ ਸਿੰਘ ਭੱਟੀ ਅਤੇ ੳੁੱਘੇ ਖੇਡ ਪ੍ਰਮੋਟਰ ਪ੍ਰਿੰਸੀਪਲ ਸਰਵਣ ਸਿੰਘ ਵਰਗੇ ਚਾਨਣ ਮੁਨਾਰੇ ਮਿਲੇ । ੳੁਸਨੇ ਭਾਰਤੀ ਕਿਸਾਨ ਯੂਨੀਅਨ ( ੳੁਗਰਾਹਾ ) ਪੰਜਾਬ, ਭਾੲੀ ਮੰਨਾ ਸਿੰਘ, ਭੈਣ ਜੀ ਸੁਮਨ ਲਤਾ ਅਤੇ ਪ੍ਰਗਤੀ ਕਲਾ ਕੇਂਦਰ ( ਲਾਂਦਰਾ ) ਵੱਲੋਂ ਰੰਗ ਮੰਚ ਵੀ ਕੀਤਾ । ੳੁਸਨੂੰ ਹੁਣ ਤੱਕ ਬਾਬਾ ਯਮਲਾ ਜੱਟ ਯਾਦਗਾਰੀ ਅੈਵਾਰਡ, ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਸੁਰ-ਸੰਗੀਤ ਅੈਵਾਰਡ, ਸੁਰ-ਸੰਗਮ ਅੈਵਾਰਡ, ਸੰਗੀਤ ਸਮਰਾਟ ਅੈਵਾਰਡ, ਮੌਲਾਬਾਦ ਤੋਂ ਸਨਮਾਨ ਅਤੇ ਹੋਰ ਕੲੀ ਮਾਣ-ਸਨਮਾਨ ਮਿਲ ਚੁੱਕੇ ਹਨ । ੳੁਹ ੲਿਹਨਾਂ ਸਭ ਮਾਣਾਂ-ਸਨਮਾਨਾਂ ਪਿੱਛੇ ੳੁਸਤਾਦ ਪ੍ਰੋ. ਸ਼ਮਸ਼ਾਦ ਅਲੀ ਖਾਂ ਦਾ ਅਸ਼ੀਰਵਾਦ ਹੀ ਮੰਨਦਾ ਹੈ ।
ਧਰਮਿੰਦਰ ਮਸਾਣੀ ਸਮੇਂ ਦੀ ਨਬਜ਼ ਪਛਾਣ ਕੇ ਗਾੲਿਕੀ ਦੇ ਵਿਸ਼ੇ ਚੁਣਦਾ ਹੈ । ੳੁਸ ਦੇ ਗਾੲੇ ਗੀਤਾਂ ਵਿੱਚ ਲੋਕਾਂ ਦਿਅਾਂ ਦੁੱਖੜਿਅਾਂ ਨੂੰ ਬਿਅਾਨ ਕਰਨ ਦੇ ਨਾਲ਼-ਨਾਲ਼, ਲੋਕਾਂ ਨੂੰ ਅਾਪਣੇ ਜੀਵਨ ਪੱਧਰ ਨੂੰ ੳੁੱਚਾ ਚੁੱਕਣ ਲੲੀ ਸੰਗਰਾਮ ਕਰਕੇ ਕੁਝ ਨਾ ਕੁਝ ਰਾਹਤ ਪਾੳੁਣ ਦਾ ਸੁਨੇਹਾ ਜ਼ਰੂਰ ਹੁੰਦਾ ਹੈ । ੲਿਸ ਲੲੀ ੳੁਹ ੲਿਹ ਸਮਝਦਾ ਹੈ ਕਿ ਅਵਸਥਾ ਦੀ ਸਮਝ ਲੋਕਾਂ ਨੂੰ ਵੱਧ ਤੋਂ ਵੱਧ ਪੜ੍ਹ ਕੇ, ਅਧਿਅੈਨ ਕਰਕੇ ਹੀ ਅਾ ਸਕਦੀ ਹੈ । ੲਿਸ ਲੲੀ ੳੁਹ ‘ਸ਼ਬਦਾਂ’ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦਾ ਹੈ । ੳੁਸ ਦੁਅਾਰਾ ਗਾੲੀ ਸ਼ੁਸ਼ੀਲ ਦੁਸਾਂਝ ਦੀ ਲਿਖੀ ਗ਼ਜ਼ਲ਼ ਦਾ ਮਤਲ਼ਾ ਹੈ ਕਿ,
” ਰਾਤਾਂ ਦੇ ਮੱਥਿਅਾਂ ‘ਤੇ ਜੋ ਚਮਕਦੀ ਗੁਰੂ ਜੀ ।
ਸ਼ਬਦਾਂ ਦੇ ਜੁਗਨੂੰਅਾਂ ਦੀ ਹੈ ਰੌਸ਼ਨੀ ਗੁਰੂ ਜੀ ।”
ਭਾਰਤ ੲਿੱਕ ਧਰਮ-ਨਿਰਪੱਖ ਦੇਸ਼ ਹੈ । ੲਿੱਥੇ ਕੲੀ ਧਰਮਾਂ ਦੇ ਲੋਕ ਰਹਿੰਦੇ ਹਨ । ਫਿਰ ਵੀ ਮੁੱਢ ਤੋਂ ਹੀ ੲਿੱਥੇ ਜਾਤ-ਪਾਤ ਦਾ ਬੋਲ਼ ਬਾਲ਼ਾ ਰਿਹਾ ਹੈ । ਧਰਮਾਂ ਦੇ ਨਾਮ ਤੇ ਲੋਕ ੲਿੱਕ-ਦੂਜੇ ਨੂੰ ਵੱਢਣ-ਟੁੱਕਣ ਤੋਂ ਵੀ ਗੁਰੇਜ਼ ਨਹੀਂ ਕਰਦੇ । ੲਿਸੇ ਗੱਲ ਦਾ ਕੁਝ ਲੋਕ ਫਾੲਿਦਾ ੳੁਠਾਂੳੁਦੇ ਹਨ । ਅਾਪਣੇ ਦੇਸ਼ ਦੀ ੲਿਸ ਤ੍ਰਾਸਦੀ ਬਾਰੇ ਧਰਮਿੰਦਰ ਮਸਾਣੀ ਨੇ ਗਾੲਿਅਾ ਹੈ ਕਿ,
” ੲਿੱਥੇ ਜਾਤ-ਪਾਤ ਦੇ ਰੱਸੇ ਨੇ, ਗਲ਼ ਸਭ ਦਾ ਘੁੱਟਣਾ ਸੌਖਾ ੲੇ ।
ਮੇਰੇ ਦੇਸ਼ ‘ਚ ਧਰਮ ਦੇ ਨਾਮ ੳੁੱਤੇ, ਲੋਕਾਂ ਨੂੰ ਲੁੱਟਣਾ ਸੌਖਾ ੲੇ ।”
ਅੱਜ ਜਦੋਂ ਦੇਸ਼ ਦੀ ਜਵਾਨੀ ਬੇਰੁਜ਼ਗਾਰੀ, ਠੇਕੇਦਾਰੀ ਪ੍ਰਥਾ, ਗੁੰਡਾਗਰਦੀ ਅਤੇ ਨਸ਼ਿਅਾਂ ਦੀ ਦਲ਼ਦਲ਼ ਅਾਦਿ ਸਮੱਸਿਅਾਵਾਂ ਵਿੱਚ ਫਸੀ ਹੋੲੀ ਹੈ । ਫਿਰ ਵੀ ਅਜਿਹੇ ਹਾਲਾਤਾਂ ਵਿੱਚ ਵੀ ਦੇਸ਼ ਦੀ ਜਵਾਨੀ ਲੋਕਾਂ ਦੇ ਮੁੱਦਿਅਾਂ ਲੲੀ ਮੂਹਰੇ ਹੋ ਕੇ ਸੰਗਰਾਮ ਵਿੱਚ ਅਾਪਣਾ ਬਣਦਾ ਯੋਗਦਾਨ ਪਾ ਰਹੀ ਹੈ । ਨੌਜਵਾਨ ਲੜਕੇ ਅਤੇ ਲੜਕੀਅਾਂ ਦੋਵੇਂ ਹੀ ਅੱਗੇ ਹੋ ਕੇ ਲੋਕ-ਘੋਲਾਂ ਵਿੱਚ ਅਾਪਣੀ ਭੂਮਿਕਾ ਬਾਖੂਬੀ ਨਿਭਾ ਰਹੇ ਹਨ । ਅਮੋਲਕ ਸਿੰਘ ਦੁਅਾਰਾ ਲਿਖੇ ਅਤੇ ਧਰਮਿੰਦਰ ਮਸਾਣੀ ਵੱਲੋਂ ਗਾੲੇ ਗੀਤ ਵਿੱਚ ਜੂਝਦੀ ਜਵਾਨੀ ਨੂੰ ਸਿਜਦਾ ੲਿਵੇਂ ਕੀਤਾ ਗਿਅਾ ਹੈ ਕਿ,
“ਬਾਬਾ ਭਕਨਾ, ਭਗਤ ਸਿੰਘ ਤੇ ਬਣ ਗੲੀ ਜੋਤ ਸਰਾਭਿਅਾਂ ਦੀ,
ਬਿਸਮਿਲ ਤੇ ਅਸ਼ਫਾਕ ੳੁੱਲਾ ਤੂੰ ਵਾਰਸ ਗਦਰੀ ਬਾਬਿਅਾਂ ਦੀ,
ਵੇਖ ਲੲੀ ਮੈਂ ਧੀਅਾਂ ਵਿੱਚ ਵੱਸਦੀ ਗੁਲਾਬ ਕੌਰ, ੳੁੱਠ ਪੲੀ ੲੇ ਬਣ ਕੇ ਤੁਫਾਨ ।
ਸਲਾਮ ਨੀਂ ਜੁਅਾਨੀੲੇ ਸਲਾਮ ।
ਅਾੳੁਣ ਵਾਲਾ ਕੱਲ੍ਹ ਤੇਰੇ ਨਾਮ ।”
ਅੰਤ ਵਿੱਚ ਜੋ ਲੋਕ ਬਹੁਤ ਸਾਰੀਅਾਂ ਸਮੱਸਿਅਾਵਾਂ ਨਾਲ਼ ਜੂਝ ਰਹੇ ਹਨ । ਕਿਸੇ ਕੋਲ ਕੰਮ ਨਹੀਂ ਹੈ । ਕਿਸੇ ਦੇ ਸਿਰ ੳੁੱਤੇ ਛੱਤ ਨਹੀਂ ਹੈ । ਅੱਤ ਦੀ ਮਹਿੰਗਾੲੀ ਵਿੱਚ ਕਿਸੇ ਦੇ ਬਾਲ਼ ਵੀ ਮਜ਼ਦੂਰੀ ਕਰਨ ਲੲੀ ਮਜ਼ਬੂਰ ਹਨ । ਕਿਸੇ ਦੀ ਧੀ ਦੀ ਪੱਤ ਲੁੱਟੀ ਜਾ ਰਹੀ ਹੈ । ਕਿਸੇ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਜਾਂਦਾ ਹੈ । ਕਿਸੇ ਦਾ ਬੱਚਾ/ਬੱਚੀ ਨਸ਼ੇ ਦੀ ਦਲ਼ਦਲ਼ ਵਿੱਚ ਫਸਿਅਾ ਹੈ । ਕਿਸੇ ਨੂੰ ਹੱਕ-ਸੱਚ ਦੀ ਗੱਲ ਕਰਨ ਬਦਲੇ ਡਾਗਾਂ ਪੈ ਰਹੀਅਾਂ ਹਨ ਅਤੇ ਜ਼ੇਲ੍ਹ ਜਾਣਾ ਪੈ ਰਿਹਾ ਹੈ । ਮੰਗਿਅਾਂ ਵੀ ਹੱਕ-ੲਿਨਸਾਫ ਨਹੀਂ ਮਿਲ ਰਿਹਾ । ੳੁਹਨਾਂ ਸਾਰਿਅਾਂ ਲੋਕਾਂ ਨੂੰ ਲੋਕ-ਗਾੲਿਕ ‘ਧਰਮਿੰਦਰ ਮਸਾਣੀ’ ਦੇ ਗਾੲੇ ਗੀਤ ਦੀਅਾਂ ਕੁਝ ਸਤਰਾਂ ਕਹਿ ਕੇ ਅਾਪਣੇ ਹੱਕਾਂ ਦੀ ਰਾਖੀ ਲੲੀ ਮਾਨਵਤਾ ਦੇ ਭਲੇ ਲੲੀ ਚੱਲ ਰਹੇ ਸੰਗਰਾਮ ਵਿੱਚ ਕੁੱਦ ਕੇ ਅਾਪਣਾ ਬਣਦਾ ਯੋਗਦਾਨ ਪਾੳੁਣ ਦੀ ਅਪੀਲ ਕਰਦਾ ਹਾਂ ਅਤੇ ਨਾਲ਼ ਹੀ ਲੋਕ-ਗਾੲਿਕ ‘ਧਰਮਿੰਦਰ ਮਸਾਣੀ’ ਦੀ ਚੰਗੀ ਸਿਹਤ ਅਤੇ ਲੰਮੇਰੀ ੳੁਮਰ ਦੀ ਕਾਮਨਾ ਕਰਦਾ ਹੋੲਿਅਾ ੳੁਸ ਤੋਂ ਭਵਿੱਖ ਵਿੱਚ ਵੀ ੲਿਸੇ ਤਰ੍ਹਾਂ ਹੀ ਨ੍ਹੇਰੇ ਵਿੱਚ ਚਾਨਣ ਵੰਡਦੇ ਰਹਿਣ ਦੀ ਬੇਨਤੀ ਕਰਦਾ ਹੋੲਿਅਾ ਅਾਪ ਸਭ ਤੋਂ ਵਿਦਾ ਲੈਂਦਾ ਹਾਂ ਕਿ,
” ਕੀ ਹੋੲਿਅਾ ਤਾਰੇ ਟੁੱਟਦੇ ਨੇ, ਕੀ ਹੋੲਿਅਾ ਚੰਨ ‘ਤੇ ਥੁੱਕਦੇ ਨੇ,
ਕਤਲ਼ ੲਿਹ ਸੂਰਜ ਹੋਣਾ ਨਹੀਂ, ਵਕਤ ਨੇ ਕਦੇ ਖਲੋਣਾ ਨਹੀਂ,
ਜਦੋਂ ਵੀ ਜ਼ੁਲਮ ਫਲ਼ਦਾ ਹੈ, ਧਰਤ ਦਾ ਸੀਨਾ ਬਲ਼ਦਾ ਹੈ,
ਚਿੰਗਾੜੀ ਬੁਝ ਨਾ ਪਾੲੇਗੀ, ਜੰਗਲ ਨੂੰ ਰਾਖ਼ ਬਣਾੲੇਗੀ,
ਲੋਕਾਂ ਨੂੰ ਜੋ ਦਬਾੲੇਗਾ, ੲਿੱਕ ਦਿਨ ੳੁਹ ਮਿਟ ਜਾੲੇਗਾ,
ਸੂਰਜਾਂ ਨਾਲ ਕਰਨੀ ਜੋ, ਅਜੇ ੳੁਹ ਬਾਤ ਬਾਕੀ ਹੈ ।
ਮਸ਼ਾਲਾਂ ਬਾਲ਼ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ ।”
ਮੋ. ੯੮੫੫੨੦੭੦੭੧