ਪ੍ਰੀਤ ਭੰਗੂ (ਇਟਲੀ)
ਅਸੀਂ ਵਿੱਚ ਪ੍ਰਦੇਸਾਂ ਰਹਿਨੇ ਆ
ਮਿੱਤਰਾਂ ਬੜੇ ਹੀ ਦੁੱਖ ਸਹਿਨੇ ਆ
ਉਤੋ ਹੱਸ ਕੇ ਸਭ ਨਾਲ ਗੱਲ ਕਰੀਏ, ਅੰਦਰੋਂ ਦੁੱਖ ਲੁਕਾਈ ਦਾ
ਸਾਲ ਪਿਛੋਂ ਬਾਈ ਵਾਂਗ ਪ੍ਰੋਹਣੇਆ ,
ਪਿੰਡ ਆਪਣੇ ਨੂੰ ਜਾਈ ਦਾ

ਸਾਰੇ ਕਹਿੰਦੇ ਇਹ ਬੜੀਆ ਮੌਜਾਂ ਕਰਦੈ
ਵਿੱਚ ਜਹਾਜ਼ਾਂ ਰਹਿਣ ਉਡਾਰੀਆ ਭਰਦੇ
ਮਿਹਨਤ ਸਾਡੀ ਕੋਈ ਨਾ ਵੇਖੇ,
ਲਾਉਂਦੇ ਹਿਸਾਬ ਕਮਾਈ ਦਾ
ਸਾਲ ਪਿਛੋਂ ਬਾਈ ਵਾਂਗ ਪ੍ਰੋਹਣੇਆ ,
ਪਿੰਡ ਅਪਣੇ ਨੂੰ ਜਾਈ ਦਾ
ਕੰਮ ਤੇ ਗੋਰਿਆਂ ਦੇ ਰੋਹਬ ਹਾਂ ਝਲਦੇ
ਔਖੇ ਫੇਰ ਸਾਂਭੀਏ ਜਦੋਂ ਦਿੱਲ ਨੇ ਹਲਦੇ
ਰਾਤ ਦਾ ਪੱਕਿਆ ਦੂਜੇ ਦਿਨ ਦੁਪਹਿਰੇ,
ਖਾਈ ਦਾ
ਸਾਲ ਪਿਛੋਂ ਬਾਈ ਵਾਂਗ ਪ੍ਰੋਹਣੇਆ,
ਪਿੰਡ ਅਪਣੇ ਨੂੰ ਜਾਈ ਦਾ
ਉਠ ਤੜਕੇ ਤੋਂ ਪ੍ਰੀਤ ਭੰਗੂ ਹੱਡ ਬਈ ਤੋੜੇ
ਫੇਰ ਕਿਤੇ ਜਾ ਕਲਾ ਕਲਾ ਯੂਰੋ ਜੋੜੇ
ਕਸੂੰਬੜੀ ਵਾਲਿਆ ਤਾਹੀ ਬਾਦ ਮਹੀਨੇ,
ਲੱਖ ਘਰ ਨੂੰ ਪਾਈ ਦਾ
ਸਾਲ ਪਿਛੋਂ ਬਾਈ ਵਾਂਗ ਪ੍ਰੋਹਣੇਆ ,
ਪਿੰਡ ਆਪਣੇ ਨੂੰ ਜਾਈ ਦਾ।