4.2 C
United Kingdom
Saturday, March 7, 2026

More

    ਦਰਿਆ ਦਿਲੀ ਨਾਲ ਬੇ ਸਹਾਰਿਆ ਦਾ ਬਣਿਆ ਸਹਾਰਾ ਏ.ਐਸ.ਆਈ ਨਰਿੰਦਰ ਸਿੰਘ


    ਬਠਿੰਡਾ (ਮੀਤ ਮਨਤਾਰ)
    ਜਿੰਨ੍ਹਾਂ ਦੇ ਧੜਾਂ ਤੇ ਸਿਰ ਹੁੰਦੇ ਨੇ ਉਹ ਹਮੇਸ਼ਾਂ ਸਮਾਜ ਪ੍ਰਤੀ ਚਿੰਤਤ ਹੁੰਦੇ ਨੇ ਤੇ ਉਨ੍ਹਾਂ ਦੀ ਜਮੀਰ ਕਦੇ ਨਹੀਂ ਮਰਦੀ। ਜਿਸ ਦੀ ਤਾਜ਼ਾ ਮਿਸਾਲ ਕਾਇਮ ਕੀਤੀ ਹੈ ਬਠਿੰਡਾ ਪੰਜਾਬ ਪੁਲਿਸ ਦੇ ਜਵਾਨ ਏ ਐਸ ਆਈ ਨਰਿੰਦਰ ਸਿੰਘ ਨੇ। ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈ ਹਰ ਰੋਜ ਜਦ ਆਪਣੀ ਡਿਊਟੀ ਤੋਂ ਬਾਅਦ ਘਰ ਵਾਪਸ ਜਾਂਦਾ ਹਾਂ ਤਾਂ ਰਸਤੇ ਵਿੱਚ ਕੁਝ ਪ੍ਰਵਾਸੀ ਮਜ਼ਦੂਰਾਂ ਦੇ ਘਰ ਨੇ ਮੈ ਨਿੱਤ ਉਹਨਾਂ ਵੱਲ ਵੇਖਦਾ ਤੇ ਲੰਘ ਜਾਂਦਾ ਪਰ ਮਨ ਵਿੱਚ ਸੋ ਸਵਾਲ ਜਨਮ ਲੈਂਦੇ। ਮੈਂ ਮਨ ਬਣਾ ਲਿਆ ਕੱਲ ਜਾ ਕਿ ਉਨ੍ਹਾਂ ਨਾਲ ਜਰੂਰ ਹਾਲ ਚਾਲ ਪੁੱਛਣ ਜਾਵਾਂਗਾ। ਮੈਂ ਡਿਊਟੀ ਤੋਂ ਆਉਦੇ ਰੁਕਿਆ ਤੇ ਪੁੱਛਿਆ ਤੁਸੀਂ ਕੀ ਕੰਮਕਾਰ ਕਰਦੇ ਹੋ ਤੇ ਕਰਫਿਊ ਵਿੱਚ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲਦਾ? ਉਹ ਕਹਿਣ ਲੱਗੇ ਅਸੀਂ ਮਿਸਤਰੀਆਂ ਦੇ ਨਾਲ ਮਜਦੂਰੀ ਕਰਨ ਜਾਂਦੇ ਸੀ। ਜਿਸ ਨਾਲ ਘਰ ਦਾ ਗੁਜਾਰਾ ਚਲਦਾ ਸੀ ਪਰ ਕੰਮ ਬੰਦ ਹੋਣ ਕਰਕੇ ਸਾਡੇ ਹਾਲਾਤ ਬਹੁਤ ਮਾੜੇ ਹੋ ਗਏ ਨੇ। ਹੁਣ ਨਾ ਰਾਸ਼ਨ ਹੈ, ਨਾ ਪੈਸੇ ਹੀ ਰਹੇ ਨੇ। ਕਦੇ ਕਦੇ ਕੋਈ ਲੰਗਰ ਵੰਡਣ ਵਾਲੇ ਦਿਨ ਵੇਲੇ ਆਉਦੇ ਸੀ। ਹੁਣ ਤਿੰਨ ਦਿਨ ਤੋਂ ਉਹ ਵੀ ਨਹੀਂ ਆਏ। ਦੋ ਦਿਨ ਤੋਂ ਜਵਾਕ ਸਾਡੇ ਭੁੱਖੇ ਪਿਆਸੇ ਵਿਲਕਦੇ ਨੇ। ਉਨ੍ਹਾਂ ਦੀ ਗੱਲਾਂ ਸੁਣ ਕੇ ਮੇਰਾ ਵੀ ਮਨ ਭਰ ਆਇਆ। ਮੈਂ ਸਿਰਫ ਇਹ ਕਹਿ ਕੇ ਆ ਗਿਆ ਚਲੋ ਤੁਹਾਡੇ ਲਈ ਕਰਦਾ ਕੋਈ ਇੰਤਜਾਮ। ਸ਼ਹਿਰ ਆ ਕੇ ਰਾਸ਼ਨ ਦੀਆਂ ਦਸ ਬਾਰਾਂ ਕਿੱਟਾ ਤਿਆਰ ਕਰਵਾ ਜਿਸ ਵਿਚ ਉਨ੍ਹਾਂ ਦੇ ਲੋੜੀਂਦਾ ਸਮਾਨ ਸੀ, ਨਾਲ ਇੱਕ ਮੁਲਾਜਮ ਨੂੰ ਲਿਆ ਤੇ ਉਨ੍ਹਾਂ ਲੋੜਵੰਦਾਂ ਨੂੰ ਰਾਸ਼ਨ ਜਾ ਦਿੱਤਾ ਉਹਨਾ ਦੇ ਚੇਹਰਿਆਂ ਦੀ ਰੌਣਕ ਸਾਡੇ ਦਿਲਾਂ ਨੂੰ ਸਕੂਨ ਦੇ ਰਹੀ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!