ਪਥਰਾਲਾ (ਬਹਾਦਰ ਸਿੰਘ ਸੋਨੀ/ ਪੰਜ ਦਰਿਆ ਬਿਊਰੋ)

ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਦੇ ਜੰਮਪਲ ਅਤੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਰਹੇ ਉਘੇ ਨਾਵਲਕਾਰ ਬੂਟਾ ਸਿੰਘ ਸ਼ਾਦ ਨਹੀਂ ਰਹੇ l ਉਨ੍ਹਾਂ ਨੇ ਬੀਤੀ ਰਾਤ 12.30 ਵਜੇ ਆਖਰੀ ਸਾਹ ਲਿਆ l ਜ਼ਿਕਰਯੋਗ ਹੈ ਕਿ ਸ਼ਾਦ ਫ਼ਿਲਮੀ ਨਗਰੀ ਮੁੰਬਈ ਤੋਂ ਬਾਅਦ ਆਪਣੇ ਅੰਤਲੇ ਸਮੇਂ ਸਿਰਸਾ ਜ਼ਿਲ੍ਹੇ ਦੀ ਐਲਨਾਬਾਦ ਮੰਡੀ ਨਜ਼ਦੀਕ ਪਿੰਡ ਕੁਮਥਲਾ ਵਿਚ ਆਪਣੇ ਭਤੀਜੇ ਐਡਵੋਕੇਟ ਅਜਾਇਬ ਸਿੰਘ ਬਰਾੜ ਕੋਲ ਰਹਿ ਰਹੇ ਸਨ l ਉਨਾਂ ਨੇ ਪੰਜਾਬ ਮਾਂ ਬੋਲੀ ਦੇ ਝੋਲੀ ਚਾਰ ਦਰਜਨ ਨਾਵਲ ਅਤੇ ਕਹਾਣੀ ਸੰਗ੍ਰਹਿ ਪਾਏ l ਬਤੌਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਬਣਾਈਆਂ l ਪੰਜਾਬੀ ਮਾਂ ਬੋਲੀ ਦੇ ਪੁੱਤਰ ਦੇ ਚਲੇ ਜਾਣ ਨਾਲ ਫਿਲਮ ਨਗਰੀ ਅਤੇ ਉਨਾਂ ਦੇ ਲੱਖਾਂ ਪ੍ਰਸੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ l