ਨਿਹਾਲ ਸਿੰਘ ਵਾਲਾ
ਸਮਾਜ ਸੇਵੀ ਡਾਕਟਰ ਹਰਗੁਰਪ੍ਰਤਾਪ ਸਿੰਘ ਦੀ ਅਗਵਾਈ ਹੇਠ ਨਿਹਾਲ ਸਿੰਘ ਵਾਲਾ ਦੇ ਪੱਤਰਕਾਰਾਂ ਲਈ ਪੀਪੀਈ ਕਿੱਟਾਂ ਪ੍ਰਦਾਨ ਕੀਤੀਆਂ। ਹਲਕੇ ਦੇ ਲੋਕ ਸੇਵੀ ਪੱਤਰਕਾਰਾਂ ਨੂੰ ਇਹ ਕਿੱਟਾਂ ਦੇਣ ਸਮੇਂ ਦੀਪ ਹਸਪਤਾਲ ਦੇ ਸੰਚਾਲਕ ਡਾ ਹਰਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਕਰੋਨਾ ਖ਼ਿਲਾਫ਼ ਜੰਗ ਵਿੱਚ ਪੁਲੀਸ, ਡਾਕਟਰ ਪੈਰਾ ਮੈਡੀਕਲ ਸਟਾਫ਼ ਦੇ ਨਾਲ ਨਾਲ ਪੱਤਰਕਾਰਾਂ ਦਾ ਵੀ ਬਹੁਤ ਵੱਡਾ ਰੋਲ ਹੈ।

ਜੋ ਅਜੇ ਅਣਦੇਖਿਆ ਕੀਤਾ ਹੋਇਆ ਹੈ । ਉਹਨਾਂ ਕਿਹਾ ਨੌਜਵਾਨ ਭਾਰਤ ਸਭਾ,ਪੰਜਾਬ ਸਟੂਡੈਂਟਸ ਯੂਨੀਅਨ ਅਧਾਰਤ ਸਾਡੀ ਟੀਮ ਵੱਲੋਂ ਲੋੜ ਪੈਣ ਤੇ ਕਰੋਨਾ ਦੇ ਮਰੀਜ਼ਾਂ ਦੀ ਸਾਂਭ ਸੰਭਾਲ ਲਈ, ਉਹਨਾਂ ਦੀਆਂ ਲਾਸ਼ਾਂ ਦੀ ਸਾਂਭ ਸੰਭਾਲ ਤੇ ਸਿਹਤ ਸੰਬੰਧੀ ਆਫ਼ਤ ਲਈ ਸਰਕਾਰ ਨੂੰ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੋਈ ਹੈ। ਲੈਬਾਰਟਰੀ ਟੈਕਨੀਸ਼ੀਅਨਾਂ, ਪਿੰਡਾਂ ਵਾਲੇ ਡਾਕਟਰਾਂ, ਵਲੰਟੀਅਰਾਂ ਨੂੰ ਵੀ ਕਿੱਟਾਂ ਦਿੱਤੀਆਂ ਗਈਆਂ ਹਨ। ਹੁਣ ਪੱਤਰਕਾਰਾਂ ਨੂੰ ਪੀਪੀਈ ਕਿੱਟਾਂ ਦੇਕੇ ਸਾਨੂੰ ਖੁਸ਼ੀ ਹੋਈ ਹੈ।ਇਸ ਵਿੱਚ ਮਾਸਕ ਗਲੱਵਜ਼, ਫ਼ੇਸ ਸ਼ੀਲਡ, ਸ਼ੂ ਕਵਰ ਆਦਿ ਚੀਜਾਂ ਹਨ। ਇਹ ਕਿੱਟਾ ਕਿਸੇ ਵੀ ਇਨਫ਼ੈਕਸ਼ਨ ਫ਼ੈਲਾਉਣ ਵਾਲੀ ਬਿਮਾਰੀ ਵਿੱਚ ਲਾਹੇਵੰਦ ਰਹੇਗੀ ਅਤੇ ਸੈਨੇਟਾਈਜ਼ਕਰਕੇ ਮੁੜ ਵਰਤਿਆ ਜਾ ਸਕੇਗਾ। ਇਸ ਸਮੇਂ ਡਾ ਗੁਰਮੇਲ ਮਾਛੀਕੇ, ਕਰਮਜੀਤ ਮਾਣੂੰਕੇ, ਜਗਬੀਰ ਨੋਗਾ, ਮੋਹਨ ਅੌਲਖ, ਜੀਵਨ ਸਿੰਘ ਬਿਲਾਸਪੁਰ ਆਦਿ ਮੌਜੂਦ ਸਨ।