2.1 C
United Kingdom
Saturday, March 7, 2026

More

    ਇਹ ਮੇਰਾ ਵਿਸ਼ਵਾਸ਼ ਹੈ…..।

    ਮਨਦੀਪ ਖੁਰਮੀ ਹਿੰਮਤਪੁਰਾ

    ਮੇਰਿਆਂ ਪੈਰਾਂ ਨੂੰ ਮੁੱਦਤਾਂ ਤੋਂ,
    ਜਿਸ ਮੰਜ਼ਿਲ ਦੀ ਤਲਾਸ਼ ਹੈ।
    ਸੱਚੇ ਦਿਲੋਂ ਤੁਰਿਆ ਹਾਂ,
    ਮਿਲ ਜਾਵੇਗੀ,
    ਇਹ ਮੇਰਾ ਵਿਸ਼ਵਾਸ਼ ਹੈ।
    ਮੇਰਿਆਂ ਪੈਰਾਂ ਨੂੰ………….।

    • ਔਖੇ ਰਾਹਾਂ ‘ਤੇ ਚਲਦਿਆਂ ਚਲਦਿਆਂ,
      ਕਈ ਮੀਤ ਬਣੇ ਗਮਖ਼ਾਰ ਬਣੇ।
      ਜਦ ਹਾਲਾਤਾਂ ਦੇ ਝੱਖੜ ਝੁੱਲੇ,
      ਵਿਛੋੜੇ ਜਿਉਣ ਦਾ ਆਧਾਰ ਬਣੇ।
      ਬੀਤੇ ਪਲਾਂ ਨੂੰ ਹਿੱਕ ‘ਚ ਸਮੋਇਆ,
      ਕਿਉਂਕਿ ਹਰ ਪਲ ਹੀ ਖ਼ਾਸ ਹੈ।
      ਮੇਰਿਆਂ ਪੈਰਾਂ ਨੂੰ………….।
    • ਜਿੰਨਾ ਓਹਦੇ ਲਈ ਮੈਂ ਤੜਫਦਾਂ,
      ਓਹਨੂੰ ਵੀ ਤਾਂ ਮੇਰੀ ਖਿੱਚ ਹੋਣੀ।
      ਓਹ ਵੀ ਤਾਂ ਮੇਰੇ ਲਈ ਬਣੀ ਏ,
      ਓਹਦੀ ਸੁਤਾ ਵੀ ਮੇਰੇ ਵਿੱਚ ਹੋਣੀ।
      ਇਹ ਦੂਰੀ ਵੀ ਆਪਣੇ ਆਪ ਵਿੱਚ,
      ਵੱਖਰਾ ਹੀ ਬਣਵਾਸ ਹੈ।
      ਮੇਰਿਆਂ ਪੈਰਾਂ ਨੂੰ………….।
    • ਫਿਰ ਦੁਆ ਕਰਾਂ ਕਿ ਓਹ ਨਾ ਹੀ ਮਿਲੇ,
      ਜੇ ਮਿਲ ਗਈ ਤਾਂ ਮੈਂ ਰੁਕ ਜਾਵਾਂਗਾ।
      ਤੜਫ ਵਿੱਚ ਹੀ ਹਾਂ ਹਰਿਆ ਭਰਿਆ,
      ਤੜਫ ਮੁੱਕੀ ਤਾਂ ਸੁੱਕ ਜਾਵਾਂਗਾ।
      “ਖੁਰਮੀ” ਇਹ ਮੰਨ ਕੇ ਤੁਰਿਆ ਹੀ ਚੱਲ,
      ਕਿ ਉਹ ਤਾਂ ਹਰ ਪਲ ਤੇਰੇ ਪਾਸ ਹੈ।
      ਮੇਰਿਆਂ ਪੈਰਾਂ ਨੂੰ………….।
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!