ਫਗਵਾੜਾ 30 ਮਾਰਚ (ਸ਼ਿਵ ਕੋੜਾ)

ਆਲ ਇੰਡੀਆ ਫੇਅਰ ਪ੍ਰਾਈਜ ਸ਼ਾਪ ਡੀਲਰਜ਼ ਫੈਡਰੇਸ਼ਨ ਫਗਵਾੜਾ ਦਾ ਇਕ ਵਫਦ ਫੈਡਰੇਸ਼ਨ ਦੇ ਪ੍ਰਧਾਨ ਬੀਰਾ ਰਾਮ ਬਲਜੋਤ ਅਤੇ ਪ੍ਰਧਾਨ ਸੁਰਿੰਦਰ ਮੋਹਨ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ। ਇਸ ਦੌਰਾਨ ਉਹਨਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਨਾਮ ਗਿਆਰਾਂ ਮੰਗਾਂ ਵਾਲਾ ਇਕ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਪੁਰਾਣੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਅਨਾਜ ਦੀ ਸਪਲਾਈ ਪਹਿਲਾਂ ਵਾਂਗ ਜਾਰੀ ਰੱਖੀ ਜਾਵੇ। ਘੱਟੋ-ਘੱਟ ਪੰਜਾਹ ਹਜ਼ਾਰ ਰੁਪਏ ਦੀ ਮਾਸਿਕ ਆਮਦਨੀ ਸਿਰਫ਼ ਮਾਣ-ਭੱਤੇ ਦੇ ਰੂਪ ਵਿੱਚ ਯਕੀਨੀ ਬਣਾਈ ਜਾਵੇ। ਕੇਂਦਰ ਸਰਕਾਰ ਵਲੋਂ ਨਿਯੁਕਤ ਕੀਤੀ ਤੀਜੀ ਪਾਰਟੀ ਵਰਲਡ ਫੂਡ ਪ੍ਰੋਗਰਾਮ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ 764/-ਰੁਪਏ ਪ੍ਰਤੀ ਕੁਇੰਟਲ ਮਾਰਜਨ ਦਿੱਤਾ ਜਾਵੇ। ਕਾਰਡ ਧਾਰਕਾਂ ਦੇ ਸ਼ੋਸ਼ਣ ਨੂੰ ਘੱਟ ਕਰਨ ਲਈ, ਮਾਣਯੋਗ ਰਾਜ ਮੰਤਰੀ, ਖਪਤਕਾਰ ਮਾਮਲੇ ਭੋਜਨ ਅਤੇ ਜਨਤਕ ਵੰਡ ਵਿਭਾਗ ਦੁਆਰਾ ਆਧਾਰ ਨੰਬਰ ਨੂੰ ਜੋੜ ਕੇ ਈ.ਪੀ.ਓ.ਐਸ ਰਾਹੀਂ ਵੰਡ ਦੀ ਪ੍ਰਵਾਨਗੀ ਪ੍ਰਭਾਵਿਤ ਕਾਰਡ ਧਾਰਕਾਂ ਨੂੰ ਤੁਰੰਤ ਦਿੱਤੀ ਜਾਵੇ। ਚਾਵਲ, ਕਣਕ ਅਤੇ ਖੰਡ ਦੀ ਸੰਭਾਲ ਦੇ ਨੁਕਸਾਨ ਦੀ ਘੱਟ ਤੋਂ ਘੱਟ 1 ਕਿਲਗ੍ਰਾਮ ਪ੍ਰਤੀ ਕਵਿੰਟਲ ਦੀ ਪ੍ਰਵਾਨਗੀ ਦਿੱਤੀ ਜਾਵੇ। ਖਾਣਯੋਗ ਤੇਲ , ਦਾਲਾਂ ਅਤੇ ਚੀਨੀ ਦੀ ਸਪਲਾਈ ਉਚਿਤ ਮੁੱਲ ਦੁਕਾਨਾਂ ਰਾਹੀਂ ਕੀਤੀ ਜਾਵੇ। ਇਸ ਤੋਂ ਇਲਾਵਾ ਅਨਾਜ ਦੀ ਸਪਲਾਈ ਸਣ (ਜੂਟ) ਦੀਆਂ ਬੋਰੀਆਂ ਵਿੱਚ ਯਕੀਨੀ ਬਣਾਈ ਜਾਵੇ। ਪਂੇਡੂ ਇਲਾਕਿਆਂ ਵਿਚੱ ਉਚਿਤ ਮੁਲ ਦੁਕਾਨਾਂ ਦੇ ਡੀਲਰਾਂ ਨੂੰ ਚਾਵਲ, ਅਤੇ ਕਣਕ ਲਈ ਪ੍ਰਤੱਖ ਖਰੀਦ ਏਜੰਟ (ਡੀਪੀਏ) ਵਜੋਂ ਕੰਮ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ। ਪੱਛਮੀ ਬੰਗਾਲ ਰਾਸ਼ਨ ਮਾਡਲ ਭਾਵ ਸਾਰਿਆਂ ਲਈ ਭੋਜਨ ਨੂੰ ਲਾਗੂ ਕਰਨ ਦੀ ਮੰਗ ਵੀ ਉਕਤ ਮੰਗ ਪੱਤਰ ਵਿਚ ਕੀਤੀ ਗਈ। ਇਸ ਤੋਂ ਇਲਾਵਾ ਕੋਰੋਨਾ ਪੀੜਤ ਡੀਲਰਾਂ ਲਈ ਮੁਆਵਜ਼ੇ ਦਾ ਭੁਗਤਾਨ ਰਾਜਸਥਾਨ ਦੁਆਰਾ ਪ੍ਰਦਾਨ ਕੀਤੇ ਗਏ 50 ਲਖੱ ਰੁਪਏ ਵਾਂਗੁ ਕਰਨ ਅਤੇ ਐਨ.ਐਫ.ਐਸ.ਏ ਦੀ ਵਿਵਸਥਾ ਮੁਤਾਬਕ ਮਾਰਜਨ ਦਾ ਅਗੇਤਾ ਭੁਗਤਾਨ ਯਕੀਨੀ ਬਨਾਉਣ ਲਈ ਵੀ ਕਿਹਾ ਗਿਆ ਹੈ। ਜੋਗਿੰਦਰ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਨੂੰ ਸਰਕਾਰ ਅੱਗੇ ਪ੍ਰਭਾਵੀ ਢੰਗ ਨਾਲ ਰੱਖਿਆ ਜਾਵੇਗਾ। ਇਸ ਮੌਕੇ ਫੈਡਰੇਸ਼ਨ ਦੇ ਅਹੁਦੇਦਾਰਾਂ ਵਿਚ ਸੰਜੀਵ ਸ਼ਰਮਾ, ਪ੍ਰਮੋਦ ਮਿਸ਼ਰਾ, ਨਿਰਮਲ ਸਿੰਘ, ਕਿਸ਼ੋਰੀ ਲਾਲ, ਅਨਿਲ ਪਾਂਡੇ ਅਤੇ ਸੁਧੀਰ ਕੁਮਾਰ ਆਦਿ ਹਾਜਰ ਸਨ।