-ਪਿਤਾ ਜੀ ਅਕਾਲ ਚਲਾਣਾ ਕਰ ਗਏ
-ਅੰਤਿਮ ਸੰਸਕਾਰ 1 ਮਈ ਨੂੰ 2 ਵਜੇ ਟੌਰੰਗਾ ਵਿਖੇ
ਔਕਲੈਂਡ 25 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)

ਨਿਊਜ਼ੀਲੈਂਡ ਵਸਦੀ ਪੰਜਾਬੀ ਕਮਿਊਨਿਟੀ ਲਈ ਸ਼ੋਕ ਸਮਾਚਾਰ ਹੈ ਕਿ ਸ. ਗੁਰਦੇਵ ਸਿੰਘ ਸ਼ੌਕਰ (73) ਜੋ ਕਿ ਸ. ਅਵਤਾਰ ਸਿੰਘ ਤਾਰੀ ਵਾਈਸ ਪ੍ਰਧਾਨ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਤਿਕਾਰਯੋਗ ਪਿਤਾ ਜੀ ਸਨ, ਅੱਜ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦਾ ਜੱਦੀ ਪਿੰਡ ਪੂਨੀਆ ਜ਼ਿਲ੍ਹਾ ਭਗਤ ਸਿੰਘ ਨਗਰ (ਨਵਾਂਸ਼ਹਿਰ) ਸੀ ਪਰ ਉਹ 1989 ਤੋਂ ਇਥੇ ਰਹਿ ਰਹੇ ਸਨ। ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ ਸ੍ਰੀਮਤੀ ਮਹਿੰਦਰ ਕੌਰ, ਦੋ ਪੁੱਤਰ ਸ. ਅਵਤਾਰ ਸਿੰਘ ਤਾਰੀ, ਸ. ਸੁਖਵੀਰ ਸਿੰਘ ਸ਼ੌਕਰ, ਤਿੰਨ ਧੀਆਂ ਸ੍ਰੀਮਤੀ ਸੁਖਵਿੰਦਰ ਕੌਰ ਨਿਊਜ਼ੀਲੈਂਡ, ਸ੍ਰੀਮਤੀ ਇੰਦਰਜੀਤ ਕੌਰ ਅਤੇ ਸ੍ਰੀਮਤੀ ਕੁਲਦੀਪ ਕੌਰ ਆਸਟਰੇਲੀਆ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ 1 ਮਈ ਨੂੰ ਦੁਪਹਿਰ 2 ਵਜੇ ਟੌਰੰਗਾ ਵਿਖੇ ਕੀਤਾ ਜਾਣਾ ਹੈ ਜਿਸ ਦਾ ਪਤਾ ਬਾਅਦ ਵਿਚ ਦੱਸਿਆ ਜਾਵੇਗਾ।
ਵੱਖ-ਵੱਖ ਖੇਡ ਕਲੱਬਾਂ ਤੇ ਸੰਸਥਾਵਾਂ ਵੱਲੋਂ ਅਫਸੋਸ ਪ੍ਰਗਟ
ਸ. ਗੁਰਦੇਵ ਸਿੰਘ ਸ਼ੌਕਰ ਦੇ ਅਕਾਲ ਚਲਾਣੇ ਉਤੇ ਨਿਊਜ਼ੀਲੈਂਡ ਦੀਆਂ ਵੱਖ-ਵੱਖ ਖੇਡ ਕਲੱਬਾਂ ਅਤੇ ਸੰਸਥਾਵਾਂ ਨੇ ਅਫਸੋਸ ਪ੍ਰਗਟ ਕੀਤਾ ਹੈ। ਜਿਨ੍ਹਾਂ ਵਿਚ ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’, ‘ਮਾਲਵਾ ਸਪੋਰਟਸ ਕਲੱਬ’, ‘ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ’, ‘ਪੰਜਾਬ ਕੇਸਰੀ ਕਲੱਬ’, ‘ਬੇਅ ਆਫ ਪਲੈਂਟੀ ਕਲੱਬ ਟੌਰੰਗਾ’, ‘ਚੜਦੀ ਕਲਾ ਸਪੋਰਟਸ ਕਲੱਬ ਪਾਪਾਮੋਆ’, ‘ਪੰਜਾਬ ਸਪੋਰਟਸ ਕਲੱਬ ਹੇਸਟਿੰਗ’, ‘ਅੰਬੇਦਕਰ ਸਪੋਰਟਸ ਕਲੱਬ ਪੁੱਕੀਕੁਹੀ’, ‘ਦੋਆਬਾ ਸਪੋਰਟਸ ਕਲੱਬ ਆਕਲੈਡ’, ‘ਸਿੱਖ ਵੌਰੀਅਰਜ ਕਲੱਬ ਆਕਲੈਡ’,’ਫਾਈਵ ਰਿਵਰ ਸਪੋਰਟਸ ਕਲੱਬ,’ ਸ਼ੇਰ-ਏ ਪੰਜਾਬ ਕਲੱਬ’, ‘ਐਨ. ਜ਼ੈਡ. ਵੂਮੈਨ ਕਬੱਡੀ ਫੈਡਰੇਸ਼ਨ’, ‘ਨਿਊਜ਼ੀਲੈਂਡ ਸਿੱਖ ਗੇਮਜ਼ ਕਮੇਟੀ’ ਅਤੇ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਅਫਸੋਸ ਪ੍ਰਗਟ ਕੀਤਾ ਗਿਆ ਹੈ।