14.1 C
United Kingdom
Sunday, April 20, 2025

More

    ਬਿਹਾਰ ਤੇ ਮੱਧ ਪ੍ਰਦੇਸ਼ ਇਉਂ ਕਰ ਰਹੇ ਹਨ ਆਪਣੇ ਨਾਗਰਿਕਾਂ ਦੀ ਵਿੱਤੀ ਮਦਦ

    ਸੰਪਰਕ ਕਰਨ ਵਾਸਤੇ ਵੈਬਸਾਈਟ ਜਾਂ ਹੈਲਪ ਲਾਈਨ ਨੰਬਰਾਂ ‘ਤੇ ਜਾਓ
    ਚੰਡੀਗੜ ( ਪੰਜ ਦਰਿਆ ਬਿਊਰੋ)

    ਬਿਹਾਰ ਅਤੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਲਾਕਡਾਊਨ ਦੌਰਾਨ ਪੰਜਾਬ ਸਮੇਤ ਦੂਜੇ ਰਾਜਾਂ ਵਿਚ ਫਸੇ ਮਜ਼ਦੂਰਾਂ ਅਤੇ ਲੋੜਵੰਦਾਂ ਦੇ ਬੈਂਕ ਖਾਤੇ ਵਿੱਚ ਪ੍ਰਤੀ ਪਰਿਵਾਰ 1000 ਰੁਪਏ ਦੀ ਦਰ ਨਾਲ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਰਾਸ਼ੀ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਬਿਹਾਰ ਸਰਕਾਰ ਵੱਲੋਂ ਇਸ ਸੰਬੰਧੀ ਲਿੰਕ www.aapda.bih.nic.in ‘ਤੇ ਦਿੱਤਾ ਗਿਆ ਹੈ, ਜਿਸ ਰਾਹੀਂ ਲਾਭਪਾਤਰੀ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਦੇ ਯੋਗ ਹੋਣਗੇ।ਇਹ ਯੋਜਨਾ ਸਿਰਫ ਉਨਾਂ ਲਈ ਹੈ ਜੋ ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਵਸਨੀਕ ਹਨ ਅਤੇ ਕੋਰੋਨਾ ਵਾਇਰਸ ਕਾਰਨ ਐਲਾਨੀ ਗਈ ਤਾਲਾਬੰਦੀ ਕਾਰਨ ਦੂਜੇ ਰਾਜਾਂ ਵਿੱਚ ਫਸੇ ਹੋਏ ਹਨ।
    ਉਨਾਂ ਦੱਸਿਆ ਕਿ ਰਜਿਸਟਰੀਕਰਣ ਲਈ ਲੋੜੀਂਦੇ ਦਸਤਾਵੇਜ਼ ਇਹ ਹਨ:1. ਲਾਭਪਾਤਰੀ ਦੇ ਆਧਾਰ ਕਾਰਡ ਦੀ ਕਾੱਪੀ 2. ਲਾਭਪਾਤਰੀ ਦੇ ਨਾਮ ਅਤੇ ਬੈਂਕ ਖਾਤਾ ਜੋ ਬਿਹਾਰ ਰਾਜ ਵਿੱਚ ਸਥਿਤ ਇੱਕ ਬੈਂਕ ਦੀ ਸ਼ਾਖਾ ਵਿੱਚ ਹੈ. ਹੋਰ ਮਹੱਤਵਪੂਰਨ ਨੁਕਤੇ: 1. ਲਾਭਪਾਤਰੀ ਦੀ ਫੋਟੋ (ਸੈਲਫੀ) ਦਾ ਅਧਾਰ ਡੇਟਾਬੇਸ ਵਿਚਲੀ ਫੋਟੋ ਨਾਲ ਮੇਲ ਕੀਤਾ ਜਾਵੇਗਾ, ਇਸ ਲਈ ਆਧਾਰ ਦੀ ਫੋਟੋ, ਇਹ ਸੁਨਿਸ਼ਚਿਤ ਕਰੋ ਕਿ ਫੋਟੋ ਸਾਫ ਹੈ. 2. ਇਕ ਆਧਾਰ ਨੰਬਰ ਨਾਲ ਜੁੜੇ ਸਿਰਫ ਇਕ ਵਾਰ ਰਜਿਸਟਡ ਹੋਣਗੇ 3. ਮੋਬਾਈਲ ਨੰਬਰ ‘ਤੇ ਪ੍ਰਾਪਤ ਓਟੀਪੀ ਦੀ ਵਰਤੋਂ ਮੋਬਾਈਲ ਐਪ ‘ਤੇ ਕੀਤੀ ਜਾਣੀ ਹੈ। 4. ਇਸ ਨਾਲ ਜੁੜੀ ਸਹਾਇਤਾ ਸਿਰਫ ਬੈਂਕ ਖਾਤੇ ‘ਚ ਭੇਜੀ ਜਾਏਗੀ. ਉਨਾਂ ਅੱਗੇ ਦੱਸਿਆ ਕਿ ਬਿਹਾਰ ਭਵਨ, ਨਵੀਂ ਦਿੱਲੀ ਵਿਖੇ ਹੈਲਪਲਾਈਨ ਨੰਬਰ ਹਨ 3 ਹੈਲਪਲਾਈਨ ਨੰ: 011-23792009, 23014326, 23013884 ਪਟਨਾ ਕੰਟਰੋਲ ਰੂਮ ਦੇ ਨੰਬਰ-0612-2294204, 2294205 ਐਪ ਨੂੰ ਬਿਹਾਰ ਸਰਕਾਰ ਨੇ 01. 04. 2019 ਨੂੰ ਲਚ ਕੀਤਾ ਸੀ। ਹੁਣ ਤੱਕ 20.81 ਲੱਖ ਲੋਕਾਂ ਵਿੱਚੋਂ ਬਿਹਾਰ ਤੋਂ ਬਾਹਰ ਫਸੇ 12.78 ਲੱਖ ਲੋਕਾਂ ਨੂੰ ਰਜਿਸਟਰਡ ਕੀਤਾ ਹੈ ਅਤੇ ਭੁਗਤਾਨ ਕੀਤਾ ਹੈ। ਇਸੇ ਤਰਾਂ ਮੱਧ ਪ੍ਰਦੇਸ਼ ਰਾਜ ਦੇ ਵਾਸੀ ਫੋਨ ਨੰਬਰ 0755-2411180 ਉਤੇ ਫੋਨ ਕਰਕੇ ਕਿਸੇ ਵੀ ਤਰਾਂ ਦੀ ਸਹਾਇਤਾਂ ਪ੍ਰਾਪਤ ਕਰ ਸਕਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!