
ਬਠਿੰਡਾ, 19 ਨਵੰਬਰ ( ਮੋਹਨ ਸਿੰਘ ਬੀਬੀ ਵਾਲਾ / ਪੰਜ ਦਰਿਆ ਬਿਊਰੋ ) ਬੀਤੇ ਦਿਨੀਂ ਬਾਬਾ ਵਿਸ਼ਵਕਰਮਾ ਕਾਰਪੇਂਟਰ ਵੈਲਫੇਅਰ ਸੁਸਾਇਟੀ (ਰਜ਼ਿ:) ਦੇ ਸਹਿਯੋਗ ਨਾਲ ਪੰਜਾਬ ਬਿਲਡਿੰਗ ਐਂਡ ਅਦਰ ਵਰਕਰਜ਼ ਕੰਸਟਰਕਸ਼ਨ ਵੈਲਫੇਅਰ ਬੋਰਡ ਬਠਿੰਡਾ ਵਲੋਂ ਲਾਭਪਾਤਰੀ ਕਾਪੀਆਂ ਬਣਾਉਣ ਲਈ ਕੈਂਪ ਅਜੀਤ ਰੋਡ ਗਲੀ ਨੰਬਰ 26/7, ਬਾਬਾ ਸੰਧੂ ਸਿੰਘ ਧਰਮਸ਼ਾਲਾ ਵਿਖੇ ਲਗਾਇਆ ਗਿਆ। ਜਿਸ ਵਿੱਚ ਰਾਜ ਮਿਸਤਰੀ, ਕਾਰਪੇਂਟਰ ਅਤੇ ਵੈਲਡਰਾਂ ਦੀਆਂ ਬੋਰਡ ਵਿੱਚ ਲਾਭਪਾਤਰੀ ਰਜਿਸਟਰਡ ਹੋਣ ਲਈ ਕਾਪੀਆਂ ਬਣਾਈਆਂ ਗਈਆਂ। ਆਪਣੇ ਸੰਬੋਧਨ ਦੌਰਾਨ ਮੁੱਖ ਸਲਾਹਕਾਰ ਮੋਹਨ ਸਿੰਘ ਸੰਧੂ ਬੀਬੀ ਵਾਲਾ ਨੇ ਦੱਸਿਆ ਕਿ ਉਕਤ ਕੈਂਪ ਵਿੱਚ 30 ਤੋਂ ਵੱਧ ਲਾਭਪਾਤਰੀ ਕਾਪੀਆਂ ਬਣਾਈਆਂ ਗਈਆਂ। ਇਸ ਮੌਕੇ ਕਿਰਤ ਵਿਭਾਗ ਬਠਿੰਡਾ ਦੇ ਅਧਿਕਾਰੀਆਂ ਗੁਰਸੇਵਕ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਉਕਤ ਕੈਂਪ ਵਿੱਚ ਸਹਿਯੋਗ ਦੇਣ ਲਈ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਮਠਾੜੂ ਵਲੋਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਉਪਰੋਕਤ ਤੋਂ ਇਲਾਵਾ ਸੁਸਾਇਟੀ ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਖੋਖਰ, ਕੈਸ਼ੀਅਰ ਗੁਰਬਖਸ਼ ਸਿੰਘ, ਜਨਰਲ ਸੈਕਟਰੀ ਸੁਖਪਾਲ ਸਿੰਘ, ਮਨਪ੍ਰੀਤ ਸਿੰਘ, ਦਰਸ਼ਨ ਸਿੰਘ ਬੁਲਾਡਾ, ਸੁਖਦਰਸ਼ਨ ਸਿੰਘ, ਗੁਰਮੀਤ ਸਿੰਘ ਆਦਿ ਵੀ ਹਾਜਰ ਸਨ।