ਪਰਥ ( ਸਤਿੰਦਰ ਸਿੰਘ ਸਿੱਧੂ )
ਐਂਗਸ ਪਿੰਡ ਵਿਚ ਸਾਈਕਲ ਹਾਦਸੇ ਤੋਂ ਬਾਅਦ ਮਰੇ ਇਕ ਵਿਅਕਤੀ ਦੀ ਪਛਾਣ 61 ਸਾਲਾ ਟੈਂਸੀ ਲੀ ਵਜੋਂ ਹੋਈ ਹੈ। ਇਹ ਆਰਬਰੋਥ ਦਾ ਰਹਿਣ ਵਾਲਾ ਸੀ ਅਤੇ ਸਾਬਕਾ ਰਾਇਲ ਮਾਰਿਨ ਅਧਿਕਾਰੀ ਸੀ।
ਟੈਂਸੀ ਲੀ ਸ਼ੁੱਕਰਵਾਰ ਸਵੇਰੇ ਤਕਰੀਬਨ 7.30 ਵਜੇ ਗੰਭੀਰ ਹਾਲਤ ਵਿੱਚ ਅਉਕਮਿਤੀ ਸਕੂਲ ਹਾਊਸ ਦੇ ਕੋਲ ਮਿਲੇ ਸੀ ਜਿਥੇ ਬਾਅਦ ਵਿੱਚ ਉਸਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
ਡਨਡੀ ਰੋਡ ਪੋਲੀਸਿੰਗ ਯੂਨਿਟ ਦੇ ਸਾਰਜੈਂਟ ਵਿਲੀਅਮ ਸਟ੍ਰੈਚਨ ਨੇ ਕਿਹਾ ਹੈ ਕੇ ਸਹੀ ਹਾਲਾਤਾਂ ਦੀ ਪੁੱਛਗਿੱਛ ਹਜੇ ਜਾਰੀ ਹੈ I