6.7 C
United Kingdom
Sunday, April 20, 2025

More

    ਪੰਜ ਦਰਿਆ ਟੀਮ ਦਾ ਦੌਰਾ ਸ੍ਰ: ਜੀਵਨ ਸਿੰਘ ਸ਼ੇਰਗਿੱਲ ਜੀ ਦੀ ਮਹਿਮਾਨ ਨਿਵਾਜ਼ੀ ਸਦਕਾ ਯਾਦਗਾਰੀ ਹੋ ਨਿੱਬੜਿਆ

    ਸ਼ੇਰਗਿੱਲ ਹੋਟਲਜ਼ ਗਰੁੱਪ ਵੱਲੋਂ ਦਿੱਤੀ ਗਈ ਸੀ ਦੁਪਹਿਰ ਦੇ ਖਾਣੇ ਦੀ ਦਾਅਵਤ

    ਜੀਵਨ ਸਿੰਘ ਸ਼ੇਰਗਿੱਲ ਜੀ ਦੇ ਜੀਵਨ ਸੰਘਰਸ਼, ਪ੍ਰਾਪਤੀਆਂ ਬਾਰੇ ਪ੍ਰੇਰਨਾਦਾਇਕ ਡਾਕੂਮੈਂਟਰੀ ਬਣਾਵਾਂਗੇ- ਮਨਦੀਪ ਖੁਰਮੀ ਹਿੰਮਤਪੁਰਾ

    ਗਲਾਸਗੋ (ਪੰਜ ਦਰਿਆ ਬਿਊਰੋ)ਇਸ ਧਰਤੀ ‘ਤੇ ਇਨਸਾਨਾਂ ਕੋਲ ਦੌਲਤ ਦੀ ਕਮੀ ਨਹੀਂ ਹੋਵੇਗੀ ਪਰ ਬਹੁਤ ਥੋੜ੍ਹੇ ਇਨਸਾਨ ਹੋਣਗੇ ਜਿਨ੍ਹਾਂ ਕੋਲ ਇਨਸਾਨੀ ਦਿਲ ਹੋਵੇਗਾ। ਕਿਉਂਕਿ ਦੌਲਤ ਦੇ ਨਾਲ ਨਾਲ ਜੇਕਰ ਇਨਸਾਨੀ ਦਿਲ ਕਾਇਮ ਹੈ ਤਾਂ ਹੀ ਦੌਲਤ ਦੀ ਸੁਚੱਜੀ ਵਰਤੋਂ ਦਾ ਮਾਦਾ ਰੱਖਿਆ ਜਾ ਸਕਦਾ ਹੈ। ਸਕਾਟਲੈਂਡ ਦੀ ਧਰਤੀ ‘ਤੇ ਵਸਦੇ ਉੱਘੇ ਕਾਰੋਬਾਰੀ ਜੀਵਨ ਸਿੰਘ ਸ਼ੇਰਗਿੱਲ ਇੱਕ ਅਜਿਹੇ ਸ਼ਖ਼ਸ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਬਲਬੂਤੇ ‘ਤੇ ਹੋਟਲ ਸਨਅਤ ਵਿੱਚ ਵੱਡਾ ਸਥਾਨ ਹਾਸਿਲ ਕੀਤਾ ਹੈ। ਪੰਜ ਦਰਿਆ ਦੀ ਟੀਮ ਨੂੰ ਇਹ ਮਾਣ ਹੈ ਕਿ ਜੀਵਨ ਸਿੰਘ ਸ਼ੇਰਗਿੱਲ ਵਰਗੇ ਮਿਹਨਤੀ ਇਨਸਾਨ ਸਾਡੀ ਟੀਮ ਨੂੰ ਰਾਹ ਦਰਸਾ ਰਹੇ ਹਨ, ਸਾਥੀ ਬਣ ਕੇ ਨਾਲ ਹੀ ਨਹੀਂ ਸਗੋਂ ਮੂਹਰੇ ਲੱਗ ਕੇ ਤੁਰ ਰਹੇ ਹਨ। ਬੀਤੇ ਦਿਨ ਇਕ ਮੁਹਿੰਮ ਤਹਿਤ ਪੰਜ  ਦਰਿਆ ਦੀ ਟੀਮ ਵੱਲੋਂ ਸਕਾਟਲੈਂਡ ਦੇ ਸ਼ਹਿਰ ਡਨੂੰਨ ਦੀਆਂ ਵਾਦੀਆਂ ਦਾ ਦੌਰਾ ਕੀਤਾ ਗਿਆ ਸੀ।  ਵਾਤਾਵਰਨ ਸੁਰੱਖਿਆ ਦੇ ਮੁੱਦੇ ‘ਤੇ ਕੀਤਾ ਗਿਆ ਇਹ ਦੌਰਾ ਇਸ ਕਰਕੇ ਖਾਸ ਹੋ ਨਿਬੇੜਿਆ ਗਿਆ ਕਿ ਸ਼ੇਰਗਿੱਲ ਹੋਟਲ ਗਰੁੱਪ (SGE Hotel Group)  ਦੇ ਕਰਤਾ ਧਰਤਾ ਮਾਲਕ ਜੀਵਨ ਸਿੰਘ ਸ਼ੇਰਗਿੱਲ ਤੇ ਉਨ੍ਹਾਂ ਦੀ ਟੀਮ ਵੱਲੋਂ ਪੰਜ ਦਰਿਆ ਟੀਮ ਦਾ ਹਾਰਦਿਕ ਸੁਆਗਤ ਕੀਤਾ ਗਿਆ। ਪੰਜ ਦਰਿਆ ਟੀਮ ਲਈ ਇਹ ਵੱਡੇ ਮਾਣ ਵਾਲੀ ਗੱਲ ਸੀ ਕਿ ਸ਼ੇਰਗਿੱਲ ਹੋਟਲਜ਼ ਗਰੁੱਪ ਵੱਲੋਂ ਦੁਪਹਿਰ ਦੇ ਖਾਣੇ ਦੀ ਦਾਅਵਤ ਦਿੱਤੀ ਗਈ ਸੀ। ਜੀਵਨ ਸਿੰਘ ਜੀ ਦੇ ਪਰਿਵਾਰ ਵੱਲੋਂ ਮਿਲਿਆ ਅਥਾਹ ਪਿਆਰ ਆਖ਼ਰੀ ਸਾਹਾਂ ਤਕ ਯਾਦ ਰਹੇਗਾ। ਇਸ ਟੀਮ ਵਿੱਚ ਪੰਜ ਦਰਿਆ ਦੇ ਮੁੱਖ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ, ਉੱਘੇ ਸ਼ਾਇਰ ਗਿੱਲ ਦੋਦਾ ਗਲਾਸਗੋ, ਕਾਰੋਬਾਰੀ ਪਰਮਿੰਦਰ ਬਮਰਾਹ ਧੱਲੇਕੇ, ਸ਼ਾਇਰ ਰਾਣਾ ਦੁਸਾਂਝ ਤੇ ਵਰਿੰਦਰ ਖੁਰਮੀ ਸ਼ਾਮਲ ਸਨ। ਸ਼ੇਰਗਿੱਲ ਪਰਿਵਾਰ ਜਿਸ ਤਰ੍ਹਾਂ ਹਲੀਮੀ ਸੁਭਾਅ ਕਰਕੇ ਭਾਈਚਾਰੇ ਵਿੱਚ ਜਾਣਿਆ ਜਾਂਦਾ ਹੈ ਉਸ ਸੁਭਾਅ ਤੋਂ ਵੀ ਬਹੁਤ ਅੱਗੇ ਜਾ ਕੇ ਉਨ੍ਹਾਂ ਨੇ ਪੰਜ ਦਰਿਆ ਟੀਮ ਦਾ ਸੁਆਗਤ ਕੀਤਾ। ਸ਼ਾਇਰ ਗਿੱਲ ਦੋਦਾ ਗਲਾਸਗੋ ਦਾ ਕਹਿਣਾ ਸੀ ਕਿ ਜੀਵਨ ਸਿੰਘ ਸ਼ੇਰਗਿੱਲ ਜਿੱਥੇ ਇਕ ਸਫਲ ਕਾਰੋਬਾਰੀ ਹਨ ਉਥੇ ਸਫ਼ਲ ਇਨਸਾਨ ਵੀ ਹਨ ਜੋ ਇਨਸਾਨਾਂ ਦੀ ਕਦਰ ਕਰਨਾ ਜਾਣਦੇ ਨੇ। ਉਨ੍ਹਾਂ ਕਿਹਾ ਕਿ ਇਨਸਾਨ ਵਿੱਚ ਇਸ ਤਰ੍ਹਾਂ ਦੀ ਬਿਰਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਉਹ ਆਪਣੀ ਮਿਹਨਤ ਦੇ ਬਲਬੂਤੇ ‘ਤੇ ਕਿਸੇ ਮੁਕਾਮ ‘ਤੇ ਪਹੁੰਚਦਾ ਹੈ। ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ਜੀਵਨ ਸਿੰਘ ਸ਼ੇਰਗਿੱਲ ਜੀ ਵਰਗੇ ਇਨਸਾਨਾਂ ਕੋਲੋਂ ਪ੍ਰੇਰਨਾ ਲੈਣ ਦੀ ਬੇਹੱਦ ਜ਼ਰੂਰਤ ਹੈ, ਇਸੇ ਮਕਸਦ ਤਹਿਤ ਪੰਜ ਦਰਿਆ ਵੱਲੋਂ ਬਹੁਤ ਜਲਦ ਜੀਵਨ ਸਿੰਘ ਸ਼ੇਰਗਿੱਲ ਜੀ ਦੇ ਜੀਵਨ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਇੱਕ ਵਿਸ਼ੇਸ਼ ਡਾਕੂਮੈਂਟਰੀ ਫਿਲਮ ਤਿਆਰ ਕੀਤੀ ਜਾਵੇਗੀ। ਉਨ੍ਹਾਂ ਨਾਲ ਕੀਤੀ ਗੱਲਬਾਤ ਹੋਰਨਾਂ ਲੋਕਾਂ ਨੂੰ ਪ੍ਰੇਰਨਾ ਦੇਵੇਗੀ ਕਿ ਕਿਸ ਤਰ੍ਹਾਂ ਸੰਘਰਸ਼ ਦੀ ਭੱਠੀ ਵਿੱਚ ਤਪ ਕੇ ਹੀਰਾ ਬਣਿਆ ਜਾ ਸਕਦਾ ਹੈ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!