ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ)
ਵਿਧਵਾ ਔਰਤ ਨਾਲ ਬਲਾਤਕਾਰ ਕਰਨ ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਮਜਦ ਕੀਤਾ ਹੈ। ਮਨਦੀਪ ਕੌਰ ਪਤਨੀ ਸਵਰਗਵਾਸੀ ਜਸਪਾਲ ਸਿੰਘ ਵਾਸੀ ਫੂਲੇਵਾਲ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਕਿ ਉਹ ਸਵੇਰੇ 4 ਵਜੇ ਉੱਠ ਕੇ ਕਮਰੇ ਤੋਂ ਬਾਹਰ ਬਾਥਰੂਮ ਕਰਨ ਗਈ ਤਾਂ ਮੇਰਾ ਗੁਆਢੀ ਰਿੰਕੂ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਮਾਣੂੰਕੇ ਗਿੱਲ ਜੋ ਕਿ ਸਾਡੇ ਘਰ ਆ ਗਿਆ ਜਿਸ ਨੇ ਨੇ ਜਬਰੀ ਮੇਰੇ ਮੂਹ ਤੇ ਹੱਥ ਰੱਖ ਲਿਆ ਅਤੇ ਮੈਨੂੰ ਖਿਚ ਕੇ ਦੂਸਰੇ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ ਉਸ ਵੱਲੋਂ ਰੌਥਲਾ ਪਾਉਣ ਤੇ ਮੇਰਾ ਸਹੁਰਾ ਉੱਥੇ ਆ ਗਿਆ ਜਿਸ ਤੋਂ ਬਾਅਦ ਕਥਿਦ ਦੋਸ਼ੀ ਮੌਕੇ ਤੋ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਉਸਨੂੰ ਇਲਾਜ ਲਈ ਪਹਿਲਾ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਅਤੇ ਫਿਰ ਮੋਗਾ ਵਿਖੇ ਭਰਤੀ ਕਰਵਾਇਆ ਗਿਆ। ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਤੇ ਕਥਿਤ ਦੋਸ਼ੀ ਰਿੰਕੂ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸੁਰੂ ਕਰ ਦਿੱਤੀ। ਮਾਮਲੇ ਦੀ ਜਾਂਣ ਥਾਣੇਦਾਰ ਕੁਲਵਿੰਦਰ ਕੌਰ ਕਰ ਰਹੇ ਹਨ।