ਕਰੋਨਾ ਖਿਲਾਫ਼ ਜੰਗ ਦੇ ਯੋਧਿਆਂ ਨੂੰ ਸਨਮਾਨਿਤ ਕਰਨਾ ਸਾਡਾ ਫਰਜ਼- ਜਿਲ੍ਹਾ ਪ੍ਰਧਾਨ ਪੱਪੂ ਜੋਸ਼ੀ
ਮੋਗਾ( ਮਿੰਟੂ ਖੁਰਮੀ)


ਵਿਸ਼ਵ ਵਿਆਪੀ ਮਹਾਮਾਰੀ ਕਰੋਨਾ ਨੇ ਸਾਰੇ ਸੰਸਾਰ ਵਿੱਚ ਤਬਾਹੀ ਮਚਾਈ ਹੋਈ ਹੈ, ਸਾਰੇ ਸੰਸਾਰ ਵਿੱਚ ਸਿਹਤ ਮਹਿਕਮਾ ਅਤੇ ਸੁਰੱਖਿਆ ਬਲ ਲੋਕਾਂ ਦੀ ਜਾਨ ਮਾਲ ਦੇ ਰਾਖੇ ਬਣ ਕੇ ਚੱਲ ਰਹੇ ਹਨ, ਪ੍ਰਧਾਨ ਵਰਿੰਦਰ ਢਿੱਲੋਂ ਦੇ ਦਿਸ਼ਾ ਨਿਰਦੇਸ਼ ਤੇ ਯੂਥ ਕਾਂਗਰਸ ਮੋਗਾ ਵੱਲੋਂ ਜਿਲ੍ਹਾ ਪ੍ਰਧਾਨ ਪੱਪੂ ਜੋਸ਼ੀ ਦੀ ਅਗਵਾਹੀ ਵਿੱਚ ਅੱਜ ਸਿਹਤ ਵਿਭਾਗ ਦੇ ਸੀ ਐਚ ਓ ਸੰਦੀਪ ਕੌਰ, anm ਪ੍ਰਿਤਪਾਲ ਕੌਰ,ਹੈਲਥ ਸੁਪਰਵਾਈਜ਼ਰ ਸੰਜੀਵ ਕੁਮਾਰ, ਅਤੇ ਸਮੂਹ ਸਟਾਫ਼ ਪੁਲਿਸ ਪ੍ਰਸ਼ਾਸਨ ਦੇ ssp ਮੋਗਾ ਹਰਮਨਵੀਰ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ। ਅਤੇ ssp ਦਫਤਰ ਮੋਗਾ ਦੇ ਸਮੂਹ ਕਰਮਚਾਰੀਆਂ ਨੂੰ ਸੀਨੀਟਾਈਜ਼ਰ ਵੀ ਵੰਡੇ। ਇਸ ਸਮੇਂ ਜਨਰਲ ਸੈਕਟਰੀ ਦੀਪੂ ਸਹੋਤਾ, ਰਮਨ ਮੱਕੜ,ਵਿਕਰਮ ਪੱਤੋ, ਸਤਨਾਮ ਸਿੰਘ ਨੰਬਰਦਾਰ, ਅਨਮੋਲ ਜੋਸ਼ੀ, ਕ੍ਰਿਸਨ ਗਾਂਧੀ, ਕਰਨ ਸਿੰਗਲਾ, ਸੁਖਦੀਪ ਦੀਪਾ, ਅਤੇ ਹੋਰ ਵਰਕਰ ਹਾਜ਼ਰ ਸਨ।