10 C
United Kingdom
Tuesday, April 29, 2025

More

    ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਤਰਨਤਾਰਨ ਜ਼ਿਲ੍ਹੇ ਦੇ 2921 ਖਿਡਾਰੀ ਲੈਣਗੇ ਭਾਗ

    ਅੱਜ ਪੱਟੀ ਬਲਾਕ ਤੋਂ ਹੋਵੇਗੀ ਖੇਡਾਂ ਦੀ ਸ਼ੁਰੁਆਤ
    5,6 ਸਤੰਬਰ ਨੂੰ ਗੁਰੂ ਅਰਜਨ ਦੇਵ ਸਟੇਡੀਅਮ ਵਿੱਚ ਹੋਣਗੇ ਬਲਾਕ ਚੋਹਲਾ ਸਾਹਿਬ ਦੇ ਮੁਕਾਬਲੇ
    ਚੋਹਲਾ ਸਾਹਿਬ/ਤਰਨਤਾਰਨ, 31 ਅਗਸਤ (ਨਈਅਰ) ਜਿਲਾ ਖੇਡ ਅਧਿਕਾਰੀ ਸ੍ਰੀ ਇੰਦਰਵੀਰ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਤਰਨਤਾਰਨ ਜਿਲੇ ਦੇ 2921 ਖਿਡਾਰੀ ਹੁਣ ਤੱਕ ਨਾਮ ਦਰਜ ਕਰਵਾ ਚੁੱਕੇ ਹਨ ਅਤੇ ਖੇਡਾਂ ਦੀ ਸ਼ੁਰੂਆਤ ਪੱਟੀ ਬਲਾਕ ਦੀਆਂ ਖੇਡਾਂ ਤੋਂ ਇਕ ਸਤੰਬਰ ਨੂੰ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਖੇਡ ਮੈਦਾਨਾਂ ਦੀ ਤਿਆਰੀ ਪੂਰੀ ਕਰ ਲਈ ਗਈ ਹੈ ਅਤੇ ਕੋਸ਼ਿਸ਼ ਕੀਤੀ ਗਈ ਹੈ ਕਿ ਬਲਾਕ ਦੇ ਹਰੇਕ ਹਿੱਸੇ ਵਿਚ ਵੱਖ-ਵੱਖ ਖੇਡਾਂ ਕਰਵਾਈਆਂ ਜਾਣ,ਤਾਂ ਜੋ ਬੱਚਿਆਂ ਨੂੰ ਜ਼ਿਆਦਾ ਦੂਰ ਵੀ ਨਾ ਜਾਣਾ ਪਵੇ। ਉਨਾਂ ਦੱਸਿਆ ਕਿ ਇਸ ਸੋਚ ਸਦਕਾ ਅਸੀਂ ਜਿਲੇ ਦੇ ਸਾਰੇ ਬਲਾਕ ਤੇ ਸਟੇਡੀਅਮਾਂ ਨੂੰ ਇੰਨਾਂ ਖੇਡਾਂ ਲਈ ਚੁਣਿਆ ਹੈ।ਖੇਡ ਅਧਿਕਾਰੀ ਨੇ ਦੱਸਿਆ ਕਿ 1 ਅਤੇ 2 ਸਤੰਬਰ ਨੂੰ ਪੱਟੀ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਚ ਖੋਹ-ਖੋਹ,ਟਗ ਆਫ ਵਾਰ ਅਤੇ ਐਥਲੈਟਿਕਸ, ਮਲਟੀਪਰਪਜ਼ ਸਟੇਡੀਅਮ ਪੱਟੀ ਵਿਚ ਕਬੱਡੀ, ਵਾਲੀਬਾਲ,ਟਗ ਆਫ ਵਾਰ,ਫੁੱਟਬਾਲ, ਐਥਲੈਟਿਕਸ,ਸਰਕਾਰੀ ਸਕੂਲ ਪੱਟੀ ਵਿਚ ਕਬੱਡੀ ਅਤੇ  ਸ੍ਰੀ ਗੁਰੂ ਹਰਕਿ੍ਰਸ਼ਨ ਸਕੂਲ ਵਿਚ ਖੋਹ-ਖੋਹ, ਵਾਲੀਬਾਲ, ਫੁੱਟਬਾਲ ਅਤੇ ਅਥਲੈਟਿਕਸ ਦੇ ਮੁਕਾਬਲੇ ਵੱਖ-ਵੱਖ ਸ਼ਰੇਣੀ ਵਰਗ ਵਿਚ ਕਰਵਾਏ ਜਾਣਗੇ। ਇਸੇੇ ਤਰਾਂ 3 ਅਤੇ 4 ਸਤੰਬਰ ਨੂੰ ਵਲਟੋਹਾ ਬਲਾਕ ਦੇ ਮੁਕਾਬਲੇ ਸਰਕਾਰੀ ਸੀਨੀ ਸਕੈਡੰਰੀ ਸਕੁੂਲ  ਲੜਕੇ ਖੇਮਕਰਨ, ਸਰਕਾਰੀ ਹਾਈ ਸਕੂਲ ਭੂਰਾ ਕੋਹਨਾ, ਖੇਡ ਸਟੇਡੀਅਮ ਦਾਉਦਪੁਰਾ,  ਸਰਕਾਰੀ ਸੀਨੀ ਸੈਕੰ.ਸਮਾਰਟ ਸਕੂਲ ਖੇਮਕਰਨ ਵਿਚ ਅਤੇ ਭਿੱਖੀਵਿੰਡ ਬਲਾਕ ਦੇ ਮੁਕਾਬਲੇ ਸਰਕਾਰੀ ਸੀਨੀ ਸਕੈਡੰਰੀ ਸਕੂਲ ਸੁਰ ਸਿੰਘ, ਸ੍ਰੀ ਗੁਰੂ ਹਰਕਿ੍ਰਸ਼ਨ ਸਕੂਲ ਸੁਰ ਸਿੰਘ ਅਤੇ ਸਪੋਰਟਸ ਸਟੇਡੀਅਮ ਸੁਰ ਸਿੰਘ ਵਿਖੇ ਹੋਣਗੇ। 5 ਅਤੇ 6 ਸਤੰਬਰ ਨੂੰ ਖਡੂਰ ਸਾਹਿਬ ਬਲਾਕ ਦੇ ਮੁਕਾਬਲੇ ਮੀਆਂਵਿੰਡ ਅਤੇ ਖਡੂਰ ਸਾਹਿਬ ਸਟੇਡੀਅਮ ਵਿਚ ਅਤੇ ਇਸੇ ਦਿਨ ਚੋਹਲਾ ਸਾਹਿਬ ਬਲਾਕ ਦੇ ਮੁਕਾਬਲੇ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਚੋਹਲਾ ਸਾਹਿਬ ਵਿਖੇ ਕਰਵਾਏ ਜਾਣਗੇ। 7 ਅਤੇ 8 ਸਤੰਬਰ ਨੂੰ ਗੰਡੀਵਿੰਡ ਬਲਾਕ ਦੇ ਮੁਕਾਬਲੇ ਸਪੋਰਟਸ ਸਟੇਡੀਅਮ ਖਾਲਸਾ ਸੀਨੀ ਸਕੈਡੰਰੀ ਸਕੂਲ ਬੀੜ ਸਾਹਿਬ, ਬੀਬੀ ਰਤਨੀ ਖੇਡ ਸਟੇਡੀਅਮ ਕਸੇਲ ਵਿਚ ਅਤੇ ਇਸੇ ਦਿਨ ਹੀ ਨੌਸ਼ਿਹਰਾ ਪੰਨੂਆਂ ਬਲਾਕ ਦੇ ਮੁਕਾਬਲੇ ਸ੍ਰੀ ਗੁਰੂ ਹਰਕਿ੍ਰਸ਼ਨ ਆਦਰਸ਼ ਸਕੂਲ ਨੌਸ਼ਿਹਰਾ ਪੰਨੂਆਂ, ਸਰਕਾਰੀ ਸੀਨੀ ਸਕੈਡੰਰੀ ਸਕੂਲ ਢੋਟੀਆਂ,ਬਲਬੀਰ ਸਿੰਘ ਪੰਨੂ ਸਟੇਡੀਅਮ ਨੌਸ਼ਿਹਰਾ ਪੰਨੂੰਆਂ,ਬਾਬਾ ਦੀਪ ਸਿੰਘ ਸਪੋਰਟਸ ਸਟੇਡੀਅ ਢੋਟੀਆਂ ਕਰਵਾਏ ਜਾਣਗੇ। 9 ਅਤੇ 10 ਸਤੰਬਰ ਨੂੰ ਤਰਨਤਾਰਨ ਬਲਾਕ ਦੇ ਮੁਕਾਬਲੇ ਪੁਲਿਸ ਲਾਈਨ ਸਟੇਡੀਅਮ ਤਰਨਤਾਰਨ, ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਅਤੇ ਮਾਣੋਚਾਹਲ ਵਿਖੇ ਕਰਵਾਏ ਜਾਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!