
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 23 ਅਗਸਤ, 2022 : ਪੰਜਾਬ ਸਰਕਾਰ ਦੀਆਂ ਵੱਖ-ਵੱਖ ਵਿੱਤੀ ਸਹਾਇਤਾ ਸਕੀਮਾਂ ਦਾ ਹੇਠਲੇ ਪੱਧਰ ਤੱਕ ਲਾਭ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਬੁੱਧਵਾਰ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਬੁਢਾਪਾ ਪੈਨਸ਼ਨਾਂ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਦੇਣ ਲਈ ਸੁਵਿਧਾ ਕੈਂਪ 24 ਅਗਸਤ ਨੂੰ ਲਹਿਰਾਗਾਗਾ ਬਲਾਕ ਦੇ ਪਿੰਡ ਖੋਖਰ ਕਲਾਂ, ਖੋਖਰ ਖੁਰਦ, ਚੰਗਾਲੀਵਾਲਾ, ਅੜਕਵਾਸ, ਗਾਗਾ (ਗੁਰੂਦੁਆਰਾ ਸਾਹਿਬ ਖੋਖਰ ਕਲਾਂ ਵਿਖੇ), ਬਲਾਕ ਦਿੜਬਾ ਦੇ ਪਿੰਡ ਜਨਾਲ (ਅੰਬੇਦਕਰ ਭਵਨ, ਨੇੜੇ ਪਾਰਕ ਬੱਸ ਸਟੈਂਡ ਵਿਖੇ), ਬਲਾਕ ਅੰਨਦਾਨਾ ਐਟ ਮੂਨਕ ਦੇ ਪਿੰਡ ਬਾਓਪੁਰ, ਖਨੋਰੀ ਖੁਰਦ, ਬਨਾਰਸੀ, ਚੱਠਾ ਗੋਬਿੰਦਪੁਰਾ (ਸਰਕਾਰੀ ਹਾਈ ਸਕੂਲ ਬਾਓਪੁਰ), ਬਲਾਕ ਸੁਨਾਮ ਦੇ ਪਿੰਡ ਤੋਲਾਵਾਲ (ਗੁਰੂਦੁਆਰਾ ਹਰੀ ਕੀ ਪੱਤੀ ਤੋਲਾਵਾਲ), ਬਲਾਕ ਭਵਾਨੀਗੜ੍ਹ ਦੇ ਪਿੰਡ ਸਜੂਮਾਂ ਸੰਘਰੇੜੀ, ਬਿਜਲਪੁਰ, ਅਕਬਰਪੁਰ, ਕਪਿਆਲ, ਰਾਮਗੜ੍ਹ (ਬਾਬਾ ਸਿਧ ਡੇਰਾ ਵਿਖੇ), ਬਲਾਕ ਧੂਰੀ ਦੇ ਪਿੰਡ ਘਨੋਰ ਕਲਾਂ, ਫਰਵਾਹੀ, ਘਨੌਰ ਖੁਰਦ, ਚਾਗਲੀ (ਗੁਰੂਦੁਆਰਾ ਸਾਹਿਬ ਘਨੋਰ ਕਲਾਂ ਵਿਖੇ) ਵਿਖੇ ਲਗਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ ਪਿੰਡਾਂ ਵਿੱਚ ਰਹਿੰਦੇ ਨਾਗਰਿਕ ਜੋ ਸਰਕਾਰ ਦੀਆਂ ਪੈਨਸ਼ਨ ਸਕੀਮਾਂ ਦੇ ਲਾਭ ਲੈਣ ਲਈ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਦੇ ਹੋਣ, ਇਸ ਕੈਂਪ ਵਿੱਚ ਪਹੁੰਚ ਕੇ ਬਿਨੈ ਪੱਤਰ ਦੇ ਸਕਦੇ ਹਨ।