19.6 C
United Kingdom
Saturday, May 10, 2025

More

    ਸਕਾਟਲੈਂਡ: ਪ੍ਰਾਈਵੇਟ ਕੇਅਰ ਹੋਮ ਹੋਣਗੇ “ਸੂਚਨਾ ਲੈਣ ਦੇ ਅਧਿਕਾਰ ਦੀ ਆਜ਼ਾਦੀ” ਦੇ ਅਧੀਨ

     ਕੋਰੋਨਾ ਵੇਲੇ ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਕਾਰਨ ਉੱਠੀਆਂ ਸਨ ਪ੍ਰਬੰਧਾਂ ‘ਤੇ ਉਂਗਲਾਂ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿਚ ਲੇਬਰ ਯੋਜਨਾਵਾਂ ਦੇ ਤਹਿਤ ‘‘ਗੁਪਤ ਸਕਾਟਲੈਂਡ’’ ’ਤੇ ਰੌਸ਼ਨੀ ਪਾਉਣ ਲਈ ਪ੍ਰਾਈਵੇਟ ਕੇਅਰ ਹੋਮ ‘ਸੂਚਨਾ ਲੈਣ ਦੀ ਆਜ਼ਾਦੀ ਦੇ ਅਧਿਕਾਰ’ ਦੇ ਅਧੀਨ ਹੋਣਗੇ। ਇਸ ਸਬੰਧੀ ਪਰਿਵਾਰਾਂ ਨੂੰ ਦੇਖਭਾਲ ਦੇ ਮਾਪਦੰਡਾਂ ਅਤੇ ਮਾਰੂ ਮਹਾਂਮਾਰੀ ਦੇ ਮੱਦੇਨਜ਼ਰ ਕੇਅਰ ਹੋਮ ਕਿਵੇਂ ਚਲਾਏ ਜਾਂਦੇ ਹਨ, ਬਾਰੇ ‘‘ਜਾਣਨ ਦਾ ਅਧਿਕਾਰ’’ ਦਿੱਤਾ ਜਾਵੇਗਾ। ਇਸ ਪ੍ਰਸਤਾਵ ਦੇ ਪਿੱਛੇ ਡਟ ਕੇ ਖੜ੍ਹੀ ਲੇਬਰ ਐਮਐਸਪੀ ਕੈਟੀ ਕਲਾਰਕ ਨੇ ਕਿਹਾ ਕਿ ਮਹਾਂਮਾਰੀ ਦੀਆਂ ਦੁਖਦਾਈ ਘਟਨਾਵਾਂ ਦੇ ਬਾਅਦ, ਇਹ ਸਪੱਸ਼ਟ ਹੈ ਕਿ ਜਾਣਕਾਰੀ ਤੱਕ ਪਹੁੰਚ ਕਰਨ ਲਈ ਜਨਤਾ ਦੇ ਅਧਿਕਾਰ ਖੇਤਰ ਨੂੰ ਵਧਾਇਆ ਜਾਣਾ ਚਾਹੀਦਾ ਹੈ। ਪਰ ਪ੍ਰਾਈਵੇਟ ਕੇਅਰ ਹੋਮਜ਼ ਦੀ ਨੁਮਾਇੰਦਗੀ ਕਰਨ ਵਾਲੇ ਸਕਾਟਿਸ਼ ਕੇਅਰ ਦੇ ਡੋਨਾਲਡ ਮੈਕਾਸਕਿਲ ਨੇ ਕਿਹਾ ਕਿ ਜੇਕਰ ਯੋਜਨਾ ਲਾਗੂ ਕੀਤੀ ਜਾਂਦੀ ਹੈ ਤਾਂ ਉਸਦੇ ਕੁਝ ਮੈਂਬਰ ਕਾਨੂੰਨੀ ਕਾਰਵਾਈ ’ਤੇ ਵਿਚਾਰ ਕਰ ਸਕਦੇ ਹਨ। ਐਫ.ਓ.ਆਈ. ਸਕੌਟਸ ਨੂੰ ਟੈਕਸਦਾਤਾ ਦੁਆਰਾ ਫੰਡ ਪ੍ਰਾਪਤ ਕਰਨ ਵਾਲੀਆਂ ਸੈਂਕੜੇ ਸੰਸਥਾਵਾਂ ਤੋਂ ਜਾਣਕਾਰੀ ਦਾ ਅਧਿਕਾਰ ਪ੍ਰਦਾਨ ਕਰਦਾ ਹੈ। ਇਸ ਸਬੰਧੀ ਪ੍ਰਚਾਰਕਾਂ ਦਾ ਮੰਨਣਾ ਹੈ ਕਿ ਮੋਹਰੀ ਕਾਨੂੰਨ ਨੇ ਜਨਤਕ ਸੇਵਾਵਾਂ ਦੀ ਸਪੁਰਦਗੀ ਵਿੱਚ ਤਬਦੀਲੀਆਂ ਦਾ ਧਿਆਨ ਨਹੀਂ ਰੱਖਿਆ ਹੈ। ਅੱਜ ਦੇ ਇੱਕ ਭਾਸ਼ਣ ਵਿੱਚ, ਸਕਾਟਿਸ਼ ਲੇਬਰ ਨੇਤਾ ਅਨਸ ਸਰਵਰ ਸਿਹਤ ਅਤੇ ਸਿੱਖਿਆ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਲਈ ਐਫ.ਓ.ਆਈ. ਦੇ ਵਿਸਥਾਰ ਦੀ ਹਮਾਇਤ ਕਰਨਗੇ। ਜੇਕਰ ਸਕਾਟਿਸ਼ ਸਰਕਾਰ ਦੁਆਰਾ ਸਹਿਮਤੀ ਦਿੱਤੀ ਜਾਂਦੀ ਹੈ, ਤਾਂ ਕੇਅਰ ਹੋਮਜ਼ ਕੋਲ ਸਵਾਲਾਂ ਦੇ ਜਵਾਬ ਦੇਣ ਲਈ 20 ਦਿਨ ਹੋਣਗੇ ਅਤੇ ਸਿਰਫ ਤਾਂ ਹੀ ਇਨਕਾਰ ਕਰ ਸਕਦੇ ਹਨ ਜੇਕਰ ਉਹਨਾਂ ਨੂੰ ਜਾਣਕਾਰੀ ‘ਚ ਛੋਟ ਦਿੱਤੀ ਗਈ ਹੋਵੇ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!