ਸਮਾਜ ਵਿੱਚ ਰਹਿਣ ਜਿਉਣ ਦਾ ਸਭ ਨੂੰ ਬਰਾਬਰ ਹੱਕ ਹੈ। ਅਕਸਰ ਹੀ ਸਮਾਜਿਕ ਬੰਦਸ਼ਾਂ ਦਾ ਸ਼ਿਕਾਰ ਕੁੜੀਆਂ ਹੀ ਵਧੇਰੇ ਹੁੰਦੀਆਂ ਹਨ। ਬੱਚਿਆਂ ਦੇ ਪਾਲਣ ਪੋਸ਼ਣ ਦੌਰਾਨ ਲਿੰਗ ਵਿਤਕਰਾ ਇਸ ਧਾਰਨਾ ਨੂੰ ਹੋਰ ਪਕੇਰਾ ਕਰਦਾ ਹੈ। ਕੁੜੀਆਂ ‘ਤੇ ਪਾਬੰਦੀਆਂ ਅਤੇ ਮੁੰਡਿਆਂ ਨੂੰ ਖੁੱਲ੍ਹ ਦੇਣੀ ਬੱਚਿਆਂ ਵਿੱਚ ਹੀਣ ਭਾਵਨਾ ਪੈਦਾ ਕਰਨ ਦਾ ਕੰਮ ਕਰਦਾ ਹੈ।
-ਪੰਜ ਦਰਿਆ ਟੀਮ