

ਫ਼ਿੰਨਲੈਂਡ (ਵਿੱਕੀ ਮੋਗਾ) ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਯੂਰੋ ਹਾਕੀ ਜੂਨੀਅਰ ਚੈਂਪੀਅਨਸ਼ਿਪ III (ਅੰਡਰ-21) ਦੇ ਦੂਸਰੇ ਦਿਨ ਦੋ ਮੈਚ ਖੇਡੇ ਗਏ। ਜਿੱਥੇ ਪਹਿਲੇ ਮੁਕਾਬਲੇ ਵਿੱਚ ਸਵਿੱਟਜ਼ਰਲੈੰਡ ਅਤੇ ਯੂਕਰੇਨ ਦੀਆਂ ਟੀਮਾਂ 1-1 ਦੀ ਬਰਾਬਰੀ ਤੇ ਰਹੀਆਂ। ਦੂਸਰੇ ਮੁਕਾਬਲੇ ਵਿੱਚ ਲਿਥੂਈਨੀਆ ਨੇ ਫ਼ਿੰਨਲੈਂਡ ਨੂੰ 7-0 ਦੇ ਫ਼ਰਕ ਨਾਲ ਹਰਾਇਆ। ਦੂਸਰੇ ਦਿਨ ਤੇ ਮੁਕਾਬਲਿਆਂ ਤੋਂ ਬਾਅਦ ਪੁਆਇੰਟ ਟੇਬਲ ਤੇ ਸਵਿੱਟਜ਼ਰਲੈੰਡ ਪਹਿਲੇ ਅਤੇ ਯੂਕਰੇਨ ਦੂਸਰੇ ਨੰਬਰ ਤੇ ਹੈ ਜਿੱਥੇ ਲਿਥੂਈਨੀਆ ਅਤੇ ਫ਼ਿੰਨਲੈਂਡ ਕ੍ਰਮਵਾਰ ਤੀਸਰੇ ਅਤੇ ਚੌਥੇ ਸਥਾਨ ਤੇ ਹਨ। ਕੱਲ ਨੂੰ ਟੂਰਨਾਮੈਂਟ ਦੇ ਦੋ ਮੁਕਾਬਲੇ ਖੇਡੇ ਜਾਣਗੇ। ਪਹਿਲਾ ਮੁਕਾਬਲਾ ਲਿਥੂਈਨੀਆ ਅਤੇ ਸਵਿੱਟਜ਼ਰਲੈੰਡ ਦਰਮਿਆਨ ਖੇਡਿਆ ਜਾਵੇਗਾ ਅਤੇ ਦੂਸਰੇ ਮੁਕਾਬਲੇ ਵਿੱਚ ਯੂਕਰੇਨ ਅਤੇ ਫ਼ਿੰਨਲੈਂਡ ਆਹਮੋ-ਸਾਹਮਣੇ ਹੋਣਗੇ। ਸ਼ਨਿੱਚਰਵਾਰ ਨੂੰ ਟੂਰਨਾਮੈਂਟ ਦੇ ਫ਼ਾਈਨਲ ਮੁਕਾਬਲੇ ਖੇਡੇ ਜਾਣਗੇ।