ਪਰਥ (ਸਤਿੰਦਰ ਸਿੰਘ ਸਿੱਧੂ)

ਫਾਲਕਿਰਕ ਦੇ ਨੇੜੇ ਐਚਐਮਵਾਈਓਆਈ ਪੋਲਮੌਂਟ ਵਿੱਚ ਕੰਮ ਕਰਨ ਵਾਲਾ ਇਕ ਜੇਲ ਅਧਿਕਾਰੀ ਸਕਾਟਲੈਂਡ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। ਕੋਵਿਡ -19 ਨਾਲ ਹਾਰਨ ਵਾਲੇ ਇਸ ਜੇਲ ਅਧਿਕਾਰੀ ਦਾ ਨਾਮ ਸਟੀਵਨ ਲੇਸਲੀ ਸੀ I
ਟਰੇਡ ਯੂਨੀਅਨ ਜੇਲ੍ਹ ਅਫਸਰਾਂ ਦੀ ਐਸੋਸੀਏਸ਼ਨ (ਪੀ.ਓ.ਏ.) ਸਕਾਟਲੈਂਡ ਨੇ ਕਿਹਾ ਕਿ ਇੱਕ ਜਾਣੇ-ਪਛਾਣੇ ਅਤੇ ਸਟਾਫ ਦੇ ਬਹੁਤ ਸਤਿਕਾਰਯੋਗ ਮੈਂਬਰ ਦੇ ਗੁਆਚਣ ਕਾਰਨ ਉਹ ਦੁਖੀ ਹਨ I
ਸਕਾਟਿਸ਼ ਜੇਲ੍ਹ ਸੇਵਾ ਦੇ ਬੁਲਾਰੇ ਟੌਮ ਫੌਕਸ ਨੇ ਕਿਹਾ ਕੀ ਅਸੀਂ ਸਾਰੇ ਆਪਣੇ ਸਾਥੀ ਦੀ ਦੁਖਦਾਈ ਵਿਛੋੜੇ ਕਾਰਨ ਦੁਖੀ ਹਾਂ।
ਸਕੋਟੀਸ਼ ਜੇਲ੍ਹ ਸੇਵਾ ਨੇ ਪੁਸ਼ਟੀ ਕੀਤੀ ਕਿ ਉੰਨਾ ਦੀਆਂ ਜੇਲਾਂ ਵਿਚ ਕੋਵਿਡ -19 ਦੇ ਅੱਠ ਮਾਮਲੇ ਸਨ। ਇਥੇ ਇਹ ਵੀ ਜਿਕਰਯੋਗ ਹੈ ਕੀ ਕੁਝ ਸਮਾਂ ਪਹਿਲਾ ਜੇਲ ਵਿਚ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਸਬ ਤੋਂ ਪਹਿਲਾ ਐਚ ਐਮ ਪੀ ਪਰਥ ਨੇ ਦਿਤੀ ਸੀ ਜਦੋਂ ਊਨਾ ਦੇ ਦੋ ਸਹਯੋਗੀ ਅਧਿਕਿਆਂ ਵਿਚ ਇਸ ਵਾਇਰਸ ਦੇ ਲੱਛਣ ਪਾਏ ਗਏ ਸਨ I