ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

ਬਰਤਾਨੀਆ ਵਿੱਚ ਪਿਛਲੇ 24 ਘੰਟਿਆਂ’ ਚ ਕੋਰੋਨਾ ਵਾਇਰਸ ਕਾਰਨ 763 ਦੇ ਕਰੀਬ ਹੋਰ ਮੌਤਾਂ ਹੋ ਗਈਆਂ ਹਨ। ਯੂ.ਕੇ ਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 18100 ਤੋ ਵੀ ਟੱਪ ਚੁੱਕੀ ਹੈ। ਪਿਛਲੇ 24 ਘੰਟਿਆਂ ਵਿਚ ਇੰਗਲੈਂਡ ਚ 665 ਅਤੇ ਸਕਾਟਲੈਂਡ ਚ ਕੋਰੋਨਾ ਵਾਇਰਸ ਨਾਲ 77 ਤੇ ਵੇਲਜ਼ ਵਿੱਚ 15 ਹੋਰ ਮੌਤਾਂ ਹੋ ਚੁੱਕੀਆਂ ਹਨ। ਹੁਣ ਤੱਕ ਯੂ.ਕੇ ਚ 133495 ਲੋਕ ਕੋਰੋਨਾ ਵਾਇਰਸ ਤੋ ਪੀੜਤ ਪਾਏ ਜਾ ਚੁੱਕੇ ਹਨ।