19.1 C
United Kingdom
Tuesday, May 13, 2025

More

    ਆਸਟਰੇਲੀਆ ਦੀ ਨਾਮਵਰ ਹਸਤੀ ਅਮਰਜੀਤ ਸਿੰਘ ਮਾਹਲ ਨੂੰ ਸਦਮਾ, ਪਿਤਾ ਦੀ ਮੌਤ

    ਬ੍ਰਿਸਬੇਨ ( ਪੰਜ ਦਰਿਆ ਬਿਊਰੋ) ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਮਾਹਲ ਗੇਹਲਾਂ ਤੋਂ ਉੱਠ ਕੇ ਪਹਿਲਾਂ ਇੰਗਲੈਂਡ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਆਸਟਰੇਲੀਆ ਦੇ ਪੰਜਾਬੀ ਭਾਈਚਾਰੇ ਵਿਚ ਮਾਣਮੱਤੀ ਹਸਤੀ ਵਜੋਂ ਵਿਚਰਨ ਵਾਲੇ ਉੱਘੇ ਕਾਰੋਬਾਰੀ, ਇੰਡੋਜ਼ ਦੇ ਮੁੱਢਲੇ ਡਾਇਰੈਕਟਰ, ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਦੇ ਮੌਜੂਦਾ ਪ੍ਰਧਾਨ, ਖੇਡ ਪ੍ਰਮੋਟਰ ਅਤੇ ਸਮਾਜ ਸੇਵੀ ਅਮਰਜੀਤ ਸਿੰਘ ਮਾਹਲ ਹੁਰਾਂ ਨੂੰ ਉਹਨਾਂ ਦੇ ਪਿਤਾ ਸਰਦਾਰ ਚੰਚਲ ਸਿੰਘ ਮਾਹਲ ਜੀ ਦੇ ਸੁਰਗਵਾਸ ਹੋਣ ਨਾਲ ਬਹੁਤ ਗਹਿਰਾ ਸਦਮਾ ਲੱਗਾ ਹੈ। ਚੰਚਲ ਸਿੰਘ ਮਾਹਲ ਅੱਧੀ ਸਦੀ ਤੋਂ ਵੀ ਜ਼ਿਆਦਾ ਸਮੇਂ ਤੋਂ ਇੰਗਲੈਂਡ ਦੇ ਬਾਸ਼ਿੰਦੇ ਸਨ ਅਤੇ ਉਥੇ ਵੱਸਦੇ ਪੰਜਾਬੀ ਭਾਈਚਾਰੇ ਵਿਚ ਸਿਰਕੱਢ ਸ਼ਹਿਰੀ ਸਨ। ਉਹ ਸਥਾਨਕ ਭਾਈਚਾਰੇ ਵਿਚ ਬਹੁਤ ਹੀ ਮਿਲਾਪੜੇ ਅਤੇ ਮਦਦਗਾਰ ਇਨਸਾਨ ਵਜੋਂ ਜਾਣੇ ਜਾਂਦੇ ਸਨ। ਉਹਨਾਂ ਦੀ ਅਚਾਨਕ 90 ਸਾਲ ਦੀ ਉਮਰ ਵਿਚ ਇੰਗਲੈਂਡ ਵਿਚ ਮੌਤ ਹੋ ਗਈ ਹੈ। ਉਹਨਾਂ ਦੀਆਂ ਅੰਤਿਮ ਰਸਮਾਂ ਮਿਤੀ 26 ਫ਼ਰਵਰੀ ਨੂੰ ਨਿਭਾਈਆਂ ਜਾਣਗੀਆਂ। ਉਹਨਾਂ ਦਾ ਅੰਤਿਮ ਸਸਕਾਰ ਈਸਟ ਲੰਡਨ ਵਿਚ ਫਾਰੈਸਟ ਪਾਰਕ ਕੈਰੀਮੀਟੋਰੀਅਮ ਵਿਚ ਹੋਵੇਗਾ ਅਤੇ ਅੰਤਿਮ ਅਰਦਾਸ ਬਾਰਕਿੰਗ ਦੇ ਗੁਰੂ-ਘਰ ਵਿਖੇ ਹੋਵੇਗੀ। ਇਸ ਮੌਕੇ ਦੇਸ਼ ਵਿਦੇਸ਼ ਤੋਂ ਸਕੇ, ਸਨੇਹੀ ਅਤੇ ਰਿਸ਼ਤੇਦਾਰ ਪਹੁੰਚ ਰਹੇ ਹਨ। ਇਸ ਦੁੱਖਦਾਈ ਘੜੀ ਵਿਚ ਆਸਟਰੇਲੀਆ ਤੋਂ ਹਰਦਿਆਲ ਬਿਨਿੰਗ, ਜਰਨੈਲ ਸਿੰਘ ਬਾਸੀ, ਪ੍ਰੀਤਮ ਸਿੰਘ ਝੱਜ, ਪ੍ਰਭਜੋਤ ਸਿੰਘ ਸੰਧੂ ਸਿਡਨੀ, ਪਾਲ ਰਾਊਕੇ, ਗੁਰਮੇਜ ਸਿੰਘ ਸਹੋਤਾ, ਤਰਸੇਮ ਸਿੰਘ ਸਹੋਤਾ, ਸਰਬਜੀਤ ਸੋਹੀ, ਮਨਜੀਤ ਬੋਪਾਰਾਏ, ਸੁਰਜੀਤ ਸੰਧੂ, ਹਰਜਿੰਦਰ ਸਿੰਘ ਬਾਸੀ, ਹਰਜਿੰਦਰ ਸਿੰਘ ਰੰਧਾਵਾ, ਸੇਵਾ ਸਿੰਘ ਢੰਡਾ, ਰਛਪਾਲ ਹੇਅਰ, ਪਰਮਜੀਤ ਸਰਾਏ, ਡਾ ਨਛੱਤਰ ਸਿੰਘ ਸਿੱਧੂ, ਰਘਬੀਰ ਸਰਾਏ ਅਤੇ ਦਲਵੀਰ ਹਲਵਾਰਵੀ ਆਦਿ ਨਾਮਵਰ ਹਸਤੀਆਂ ਨੇ ਅਮਰਜੀਤ ਸਿੰਘ ਮਾਹਲ ਹੁਰਾਂ ਦੇ ਪਰਿਵਾਰ ਲਈ ਸੋਗ ਸੰਦੇਸ਼ ਭੇਜਿਆ ਅਤੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਗਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!