
✍ਮੀਤ ਮਨਤਾਰ
ਕਿਸੇ ਵੀ ਕਲਾਕਾਰ ਨੂੰ ਸਟੇਜ ਤੇ ਹੀਰੋ ਬਣਾਉਣ ਵਾਲੇ ਪਿੱਠ ਭੂਮੀ ਤੇ ਕੰਮ ਕਰਨ ਵਾਲੇ ਸਜਿੰਦਿਆਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਭਾਵੇਂ ਕਿ ਕਲਾਕਾਰ ਵੱਲੋਂ ਉਨ੍ਹਾਂ ਦੀ ਮਿਹਨਤਾਨਾ ਹਜ਼ਾਰ ਤੋਂ ਪੰਦਰਾਂ ਸੌ ਦਿੱਤੀ ਵੀ ਜਾਂਦੀ ਹੈ ਪਰ ਉਂਗਲਾਂ ਤੇ ਕੁੱਝ ਕੁ ਗਿਣਵੇਂ, ਮਿਣਵੇਂ ਹੋਣਗੇ ਜੋ ਮਹੀਨੇ ਦੇ ਵੀਹ ਤੋਂ ਪੱਚੀ ਪ੍ਰੋਗਰਾਮ ਲਗਾਉਂਦੇ ਹੋਣ ਪਰ ਬਹੁਤੇ ਤਾਂ ਭਰਾ ਦਸ ਤੋਂ ਪੰਦਰਾਂ ਪ੍ਰੋਗਰਾਮਾਂ ਦੀ ਹਿੱਸੇਦਾਰੀ ਰੱਖਦੇ ਹੋਣਗੇ ਇਸ ਮਹਿੰਗਾਈ ਦੇ ਦੌਰ ਵਿੱਚ ਐਨੇ ਕੁ ਪੈਸਿਆਂ ਦੇ ਨਾਲ ਗੁਜ਼ਾਰਾ ਕਰਨਾ ਸੰਭਵ ਹੈ ਸਿਰਫ਼ ਘਰ ਦੀ ਆਈ,ਚਲਾਈ ਹੀ ਚੱਲਦੀ ਹੈ।
ਸੰਗੀਤ ਜਗਤ ਨੂੰ ਪਿਆਰ ਕਰਨ ਵਾਲਿਆਂ ਲਈ ਏ ਸੋਚਣਾ ਤਾਂ ਬਣਦਾ ਹੈ ਕਿ ਸਾਡੀਆਂ ਖੁਸ਼ੀਆ ਨੂੰ ਚਾਰ ਚੰਨ ਲਾਉਣ ਵਾਲੇ ਅੱਜ ਕਿਨ੍ਹਾਂ ਹਲਾਤਾਂ ਵਿੱਚ ਗੁਜ਼ਰ ਰਹੇ ਨੇ ਬਹੁਤੇ ਤਾਂ ਦਰਮਿਆਨੇ ਕਲਾਕਾਰ, ਤੇ ਆਰਕੈਸਟਰਾ ਗਰੁੱਪਾਂ ਦੇ ਵਿੱਚ ਕੰਮ ਕਰਨ ਵਾਲੇ ਮੁੰਡੇ ਕੁੜੀਆਂ, ਡੀਜੇ ਤੇ ਕੰਮ ਕਰਨ ਵਾਲੇ ਮੁੰਡੇ, ਸਟੇਜ ਸੈਕਟਰੀ ਅਤੇ ਸਾਜੀ ਆਰਥਿਕ ਮੰਦਹਾਲੀ ਦੇ ਚੱਲਦਿਆਂ ਜਿੰਦਗੀ ਦੇ ਸਭ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਨੇ ਪਿਛਲੇ ਦਿਨੀਂ ਜਦੋਂ ਇਹ ਲੌਕਡਾਉਨ ਹੋਇਆ ਫਿਲਮ ਇੰਡਸਟਰੀ ਦੇ ਕਿੰਗ ਸਲਮਾਨ ਖਾਨ ਫਿਲਮ ਇੰਡਸਟਰੀ ਦੇ ਵਿੱਚ ਸਹਾਇਕ ਤੌਰ ਤੇ ਜੋ ਕੰਮ ਕਰਦੇ ਨੇ ਉਨ੍ਹਾਂ ਦੀ ਮੱਦਦ ਲਈ ਅੱਗੇ ਆਏ ਤੇ ਉਨ੍ਹਾਂ ਦੇ ਪਰਿਵਾਰ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਤੇ ਜਿੰਦਗੀ ਦੇ ਅਸਲੀ ਹੀਰੋ ਦਾ ਰੋਲ ਅਦਾ ਕੀਤਾ ਪਰ ਪੰਜਾਬ ਦੇ ਕਿਸੇ ਵੀ ਕਲਾਕਾਰ ਵੱਲੋਂ ਆਪਣੇ ਸਹਾਇਕ ਕਲਾਕਾਰਾਂ ਦੀ ਆਰਥਿਕ ਮੱਦਦ ਨਹੀਂ ਕੀਤੀ ਗਈ ਹਾਲਾਂਕਿ ਬਹੁਤ ਸਾਰੇ ਅਜਿਹੇ ਫ਼ਨਕਾਰ ਵੀ ਨੇ ਜਿਨ੍ਹਾਂ ਦੀ ਸਰਕਾਰੇ, ਦਰਬਾਰੇ ਵੀ ਚੰਗੀ ਪਹੁੰਚ ਹੈ ਕੁੱਝ ਤਾਂ ਰਾਜਨੀਤੀ ਵਿੱਚ ਆਉਣ ਕਰਕੇ ਸਰਕਾਰ ਦੇ ਬਹੁਤ ਕਰੀਬੀ ਨੇ ਪਰ ਉਹਨਾਂ ਕਦੇ ਨਹੀਂ ਸੋਚਿਆ ਕਿ ਅਸੀਂ ਕਿੰਨ੍ਹਾ ਹਾਲਾਤਾਂ ਵਿਚੋਂ ਉਠਕੇ ਤੇ ਕਿਸ ਕਿਸ ਦੇ ਸਹਿਯੋਗ ਨਾਲ ਇਸ ਮੰਜ਼ਿਲ ਦੇ ਪੜਾਅ ਤੱਕ ਪੁੱਜੇ ਹਾਂ ਉਹਨਾਂ ਲਈ ਵੀ ਸਾਡੇ ਕੁਝ ਫ਼ਰਜ਼ ਬਣਦੇ ਨੇ, ਜੇ ਆਪ ਨਹੀਂ ਤਾਂ ਘੱਟੋ ਘੱਟ ਸਮੇਂ ਦੀ ਸਰਕਾਰ ਵੱਲੋਂ ਹੀ ਇਸ ਦੁਖ ਦੀ ਘੜੀ ਵਿੱਚ ਬਣਦੀ ਮੱਦਦ ਦਿੱਤੀ ਜਾਵੇ ਪਰ ਕਦੇ ਵੀ ਕਿਸੇ ਨੇ ਕੋਈ ਤਹੱਈਆ ਨਹੀਂ ਕੀਤਾ।
ਪੰਜਾਬੀ ਲੋਕ ਗਾਇਕ ਰਮਨਦੀਪ ਮੰਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਰੋਨਾ ਵਾਇਰਸ ਦੇ ਚੱਲਦਿਆਂ ਇਸ ਲੌਕਡਾਉਨ ਵਿੱਚ ਕਲਾਕਾਰਾਂ ਦੇ ਨਾਲ ਸਟੇਜਾਂ ਤੇ ਕੰਮ ਕਰਨ ਵਾਲੇ ਸਟੇਜ ਸੈਕਟਰੀ ਤੇ ਸਾਜੀਆਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਨੇ ਘਰਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ ਬਹੁਤ ਸਾਰੇ ਦੋਸਤਾਂ ਦੇ ਤਾਂ ਫੋਨ ਵੀ ਆਏ ਕਿ ਬਾਈ ਜੀ ਹਾਲਾਤ ਬਹੁਤ ਨਾਜ਼ੁਕ ਹੋ ਗਏ ਨੇ ਘਰਾਂ ਵਿੱਚ ਰਾਸ਼ਨ ਪਾਣੀ, ਪੈਸੇ ਸਭ ਖਤਮ ਹੋ ਚੁੱਕੇ ਨੇ ਪਰਿਵਾਰ ਦਾ ਪੇਟ ਭਰਨ ਤੋਂ ਵੀ ਅਸਮਰੱਥ ਹੋ ਗਏ ਹਾਂ ਕਿਸੇ ਪਾਸਿਓਂ ਕੋਈ ਮੱਦਦ ਨਹੀਂ ਮਿਲ ਰਹੀ ਕਿਤੇ ਅੱਕ ਕੇ ਕਿਸਾਨਾਂ ਵਾਂਗੂੰ ਖੁਦਕੁਸ਼ੀਆਂ ਦੇ ਰਾਹ ਨਾ ਪੈਣਾ ਪੈ ਜੇ।

ਗਾਇਕ ਰਮਨਦੀਪ ਮੰਗਾ ਕੁਝ ਲੋੜਵੰਦ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾਉਂਦਿਆਂ ਆਪਣੇ ਸਾਜੀ ਵੀਰਾਂ ਦੇ ਲਈ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਇਆ ਤੇ ਨਾਲ ਹੀ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਇਸ ਬੁਰੇ ਦੌਰ ਨੂੰ ਮਨ ਕਰੜਾ ਕਰਕੇ ਨਜਿੱਠਣਾਂ ਚਾਹੀਦਾ ਹੈ ਨਾ ਕਿ ਸਗੋਂ ਡੋਲਣਾਂ ਚਾਹੀਦਾ ਹੈ ਇਸ ਚਿੰਤਾ ਦੇ ਵਿਸ਼ੇ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਾਨੂੰ ਸਾਰੇ ਕਲਾਕਾਰਾਂ ਨੂੰ ਸਾਡੇ ਸਾਜੀਆਂ ਤੇ ਸਟੇਜ ਸੈਕਟਰੀ ਵੀਰਾਂ ਦੀ ਮੱਦਦ ਲਈ ਆਪਣੇ ਫਰਜਾਂ ਨੂੰ ਪਛਾਣਿਆ ਅੱਗੇ ਆਉਣਾ ਚਾਹੀਦਾ ਹੈ।
✍️ ਮੀਤ ਮਨਤਾਰ
9877093936