3.8 C
United Kingdom
Friday, March 6, 2026

More

    ਪੋਤੇ ਹਿੰਦ ਦੀ ਚਾਦਰ ਦੇ

    ਅਸੀਂ ਗੋਬਿੰਦ ਸਿੰਘ ਦੇ ਜਾਏ ਹਾਂ.

    ਅੱਜ ਧਰਮ ਬਚਾਵਣ ਆਏ ਹਾਂ.

    ਤੇਰੇ ਜੁਲਮਾਂ ਅੱਗੇ ਨਹੀਂ ਝੁਕਦੇ।

    ਅਸੀਂ ਮੌਤ ਵੇਖਕੇ ਨਹੀਂ ਲੁਕਦੇ।

    ਭਾਵੇਂ ਵੇਖਣ ਨੂੰ ਅਸੀਂ ਛੋਟੇ ਹਾਂ

    ਪਰ ਜਿਗਰੇ ਪਰਬਤੋਂ ਵੱਡੇ ਨੇ,

    ਅਸੀਂ ਕਦੇ ਕਬੂਲੀਆਂ ਹਾਰਾਂ ਨਹੀਂ

    ਸਦਾ ਜਿੱਤ ਦੇ ਝੰਡੇ ਗੱਡੇ ਨੇ,

    ਅਸੀਂ ਸਿੱਖੀ ਦੇ ਉਹ ਪੌਦੇ ਹਾਂ ਜੋ

    ਪਤਝੜ ਵਿੱਚ ਵੀ ਨਹੀਂ ਸੁੱਕਦੇ।

    ਤੇਰੇ ਜੁਲਮਾਂ ਅੱਗੇ……..।

    ਦੌਲਤ ਨੂੰ ਠੁੱਡੇ ਮਾਰਦੇ ਹਾਂ

    ਨਹੀਂ ਲੋੜ ਤੇਰਿਆਂ ਹੀਰਿਆਂ ਦੀ,

    ਸਾਨੂੰ ਯਾਦ ਸਹਾਦਤ ਦਾਦੇ ਦੀ

    ਸਿੱਖ ਆਰਿਆਂ ਦੇ ਨਾਲ ਚੀਰਿਆਂ ਦੀ,

    ਅਸੀਂ ਉੱਬਲ ਜਾਈਏ ਵਿੱਚ ਦੇਗ਼ਾਂ ਦੇ

    ਸਿੱਖ ਕਦੇ ਮੁਕਾਇਆਂ ਨਹੀਂ ਮੁਕਦੇ।

    ਤੇਰੇ ਜੁਲਮ ਦੇ……….।

    ਸਾਨੂੰ ਕਬੂਲ ਨਹੀਂ ਇਸਲਾਮ ਤੇਰਾ

    ਸਾਡੀ ਸਿੱਖੀ ਖੰਡਿਉ ਤਿੱਖੀ ਏ,

    ਅਸੀਂ ਪੋਤੇ ਹਿੰਦ ਦੀ ਚਾਦਰ ਦੇ

    ਤਵਾਰੀਖ ਖੂਨ ਨਾਲ ਲਿਖੀ ਏ,

    ਸਾਨੂੰ ਆਸੀਰਵਾਦ ਮਾਂ ਦਾਦੀ ਦਾ

    ਕਦੇ ਪੈਰ ਪਿਛਾਂਹ ਨੂੰ ਨਹੀ ਪੁਟਦੇ।

    ਤੇਰੇ ਜੁਲਮ ਦੇ ………..।

    ਅੱਜ ਖੜ੍ਹੇ ਅਸੀਂ ਵਿੱਚ ਨੀਹਾਂ ਦੇ

    ਸਿਦਕਾਂ ਦੀ ਕੰਧ ਉਸਾਰਨ ਲਈ,

    ਅਸੀਂ ਸੀਸ ਤਲੀ ਤੇ ਰੱਖ ਲਏ ਨੇ

    ਤੂੰ ਕਾਹਲਾ ਸੀਸ ਉਤਾਰਨ ਲਈ,

    “ਮਲਕੀਤ” ਸੂਰਜ ਬਣ ਚਮਕਾਂਗੇ

    ਕੰਧਾਂ ਵਿੱਚ ਛੁਪਾਇਆਂ ਨਹੀਂ ਛੁਪਦੇ।

    ਤੇਰੇ ਜੁਲਮ ਦੇ ਅੱਗੇ ਨਹੀਂ ਝੁਕਦੇ।

    ਮਲਕੀਤ ਸਿੰਘ ਗਿੱਲ (ਭੱਠਲਾਂ)

    ਸੰਪਰਕ 9417490943

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!