ਜਰਨੈਲ ਸਿੰਘ ਘੋਲੀਆ (ਅਮਰੀਕਾ)
ਬਾਬਾ ਜੀ ਤੇਰੀ ਫੋਟੋ ਵੇਖ ਲੈ, ਘਰੇ ਲਿਆਕੇ ਟੰਗ ਲਈ।
ਮੱਥਾ ਮੁੱਥਾ ਤਾੰ ਟੇਕ ਲਈਦੈ, ਪੜ੍ਹਨਾ ਔਖਾ ਲਗਦਾ ਏ।
ਉੱਚਾ ਦਰ ਬਾਬੇ ਨਾਨਕ ਦਾ, ਮੈਨੂੰ ਚੜ੍ਹਨਾ ਔਖਾ ਲਗਦਾ ਏ।
ਜਿਵੇੰ ਤੂੰ ਦੱਸਿਆ ਆਪਣੇ ਆਪ ਨੂੰ, ਘੜ੍ਹਨਾ ਔਖਾ ਲਗਦਾ ਏ।
ਅੱਖਾੰ ਸਾਹਵੇੰ ਮੇਰੇ ਵੀ ਉੰਝ, ਜੁਲਮ ਬਥੇਰਾ ਹੁੰਦਾ ਏ।
ਤੇਰੇ ਵਾਗੂੰ ਜਾਲਮ ਅੱਗੇ, ਖੜ੍ਹਨਾ ਔਖਾ ਲੱਗਦਾ ਏ।
ਜਿਹੜੇ ਬਾਬੇ ਦੇ ਜਾੰਦਾ ਹੁਣ ਮੈੰ, ਚੋਲਾ ਉਹਦਾ ਵੀ ਚਿੱਟਾ ਏ।
ਮਾਲਾ ਰੱਖਕੇ ਹਲ ਦਾ ਮੁੰਨਾ,ਫੜ੍ਹਨਾ ਔਖਾ ਲਗਦਾ ਏ।
ਭਾਈ ਲਾਲੋ ਦੀ ਸਾਖੀ ਤਾੰ ਬਾਬੇ ਅੱਜ ਬਹੁਤ ਸੁਣਾਉਦੇ ਆ।
ਛੱਡ ਕੇ ਮਹਿਲ ਗਰੀਬ ਦੀ ਕੁੱਲੀ, ਵੜ੍ਹਨਾ ਅੌਖਾ ਲਗਦਾ ਏ।
ਘੋਲੀਏ ਦੇ ਜਰਨੈਲ ਕੋੋਲੋੰ, ਗੱਲਾੰ ਕਰਵਾਲੋ ਜਿੰਨੀਆੰ ਮਰਜੀ।
ਉਨਾੰ ਗੱਲਾੰ ਨੂੰ ਖੁਦ ਤੇ ਲਾਗੂ ਕਰਨਾ ਔਖਾ ਲਗਦਾ ਏ।
-ਜਰਨੈਲ ਸਿੰਘ ਘੋਲੀਆ✍?