ਪਥਰਾਲਾ(ਬਹਾਦਰ ਸਿੰਘ ਸੋਨੀ/ ਪੰਜ ਦਰਿਆ ਬਿਊਰੋ) ਲੋਕ ਮਾਰੂ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਪਿੰਡ ਪਥਰਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਇਕਾਈ ਪਥਰਾਲਾ ਵਲੋਂ ਭਾਰੀ ਇੱਕਠ ਕਰਕੇ ਰੋਸ ਮਾਰਚ ਕੱਢਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕਬਾਲ ਸਿੰਘ ਸਹਾਰਨ ਬਲਾਕ ਆਗੂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਕਿਸਾਨ ਮਜਦੂਰ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਆ ਰਹੇ ਹਨ। ਸਰਕਾਰ ਦੇ ਇਸ ਅੜੀਅਲ ਰਵਈਏ ਨੂੰ ਟੱਕਰ ਦੇਣ ਲਈ ਯੂਨੀਅਨ ਪਿੰਡ ਪਿੰਡ ਹਰ ਵਰਗ ਦੇ ਲੋਕਾਂ ਨੂੰ ਲਾਮਬੰਦ ਕਰਕੇ ਇਹਨਾਂ ਕਾਨੂੰਨਾਂ ਦੇ ਆਉਂਣ ਨਾਲ ਹੋਣ ਵਾਲੇ ਨੁਕਸਾਨ ਦੀ ਜਾਣਕਾਰੀ ਦੇ ਕੇ ਕਿਸਾਨ ਮਜਦੂਰ ਯੂਨੀਅਨ ਦੇ ਨਾਲ ਸਾਥ ਦੇਣ ਲਈ ਜਾਗਰੂਕ ਕਰ ਰਹੀ ਹੈ।ਇਸ ਰੋਸ ਮਾਰਚ ਵਿੱਚ ਕਿਸਾਨ ਮਜਦੂਰ ਬੀਬੀਆਂ ਨੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਫੜ ਕੇ ਕਿਸਾਨ ਮਜਦੂਰਾਂ ਦੀ ਅਗਵਾਈ ਕੀਤੀ। ਉੱਥੇ ਹੀ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦੇਣ ਦੇ ਨਾਹਰੇ ਵੀ ਲਗਾਏ ਗਏ। ਮੋਦੀ ਸਰਕਾਰ ਮੁਰਦਾਬਾਦ ਦੇ ਨਾਹਰੇ ਵੀ ਲਗਾਏ ਗਏ। ਕਿਸਾਨ ਬੀਬੀਆਂ ਨੇ ਮਜਦੂਰ ਤੇ ਹਰ ਵਰਗ ਨੂੰ ਦਿੱਲੀ ਜਾਣ ਲਈ ਪ੍ਰੇਰਤ ਵੀ ਕੀਤਾ । ਕਾਲੇ ਕਨੂੰਨਾਂ ਦੀਆਂ ਪੈਣ ਵਾਲੀਆਂ ਮਾਰਾਂ ਤੋਂ ਵੀ ਜਾਣੂ ਕਰਵਾਇਆ। ਕਿਸਾਨ ਆਗੂਆਂ ਨੇ ਅੰਡਾਨੀ, ਅਵਾਨੀ ਨੂੰ ਕਰੜੇ ਹੱਥੀਂ ਲੈਦਿਆਂ ਮੋਦੀ ਸਰਕਾਰ ‘ਤੇ ਵੀ ਤਿਖੇ ਸ਼ਬਦੀ ਹਮਲੇ ਕੀਤੇ ਤੇ ਸਰਕਾਰਾਂ ਦੀਆਂ ਕੋਝੀਆਂ ਚਾਲਾ ਤੋਂ ਬਚਣ ਲਈ ਵੀ ਆਖਿਆ ਤਾਂ ਕੇ ਪੰਜਾਬ ਨੂੰ ਬਚਾ ਕੇ ਰੱਖ ਸਕੀਏ । ਇਸ ਮੋਕੇ ਬਲਾਕ ਆਗੂ ਹਰਗੋਬਿੰਦ ਸਿਘ, ਧਰਮਪਾਲ ਸਿੰਘ ਇਕਾਈ ਪ੍ਰਧਾਨ ਅਵਤਾਰ ਸਿੰਘ, ਬੂਟਾ ਸਿੰਘ , ਨਿਰਮਲ ਖਾਲਸਾ ਸਿੰਘ , ਰਾਜਵਿੰਦਰ ਸਿੰਘ, ਜੱਗਾਸਿਘ, ਬਲਜੀਤ ਕੌਰ , ਕਿਰਨਾਂ ਕੌਰ , ਅਮਰਜੀਤ ਕੌਰ,ਕਰਮਜੀਤ ਕੌਰ, ਮਨਵਿੰਦਰ ਕੋਰ ਗੁਰਦੀਪ ਕੌਰ ਆਦਿ ਹਾਜ਼ਰ ਸਨ । ਨੌਜਵਾਨਾਂ, ਬੱਚਿਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।

