4.6 C
United Kingdom
Sunday, April 20, 2025

More

    ਯੂਕੇ: ਰਾਇਲ ਮੇਲ ਵੱਲੋਂ ਇਲੈਕਟ੍ਰਿਕ ਵਾਹਨਾਂ ਨਾਲ ਕੀਤੀ ਜਾਵੇਗੀ ਛੋਟੇ ਪਾਰਸਲਾਂ ਦੀ ਡਿਲੀਵਰੀ

    ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਦੀ ਡਾਕ ਸੇਵਾ ਰਾਇਲ ਮੇਲ ਦੁਆਰਾ ਵਾਤਾਵਰਨ ਵਿੱਚੋਂ ਗੈਸੀ ਨਿਕਾਸ ਘੱਟ ਕਰਨ ਦੇ ਮੰਤਵ ਨਾਲ ਛੋਟੇ ਪਾਰਸਲਾਂ ਦੀ ਡਿਲੀਵਰੀ ਕਰਨ ਲਈ ਮਾਈਕਰੋ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਉਦੇਸ਼ ਲਈ ਵਿਭਾਗ ਵੱਲੋਂ ਬਿਜਲੀ ਨਾਲ ਚੱਲਣ ਵਾਲੇ ਛੋਟੇ ਵਾਹਨਾਂ ਦੇ ਟ੍ਰਾਇਲ ਸ਼ੁਰੂ ਕੀਤੇ ਜਾ ਰਹੇ ਹਨ। ਛੇ ਮਹੀਨਿਆਂ ਦੇ ਇਹ ਟ੍ਰਾਇਲ ਐਡਿਨਬਰਾ, ਕ੍ਰੇਵੇ, ਲਿਵਰਪੂਲ, ਸਵਿੰਡਨ ਅਤੇ ਲੰਡਨ ਵਿੱਚ ਹੋਣਗੇ ਜਿਸ ਵਿੱਚ ਗੋਲਫ-ਬੱਗੀ ਕਿਸਮ ਦੇ ਮਾਈਕ੍ਰੋ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਚਿੱਠੀਆਂ ਅਤੇ ਛੋਟੇ ਪਾਰਸਲ ਦੇਣ ਲਈ ਕੀਤੀ ਜਾਵੇਗੀ। ਇਹਨਾਂ ਛੋਟੇ ਵਾਹਨਾਂ ਦਾ ਮੁਲਾਂਕਣ ਰਿਹਾਇਸ਼ੀ ਖੇਤਰਾਂ ਵਿੱਚ ਵੱਡੀਆਂ ਵੈਨਾਂ ਦੇ ਮੁਕਾਬਲੇ ਘੱਟ ਕਾਰਬਨ ਨਿਕਾਸੀ ਵਿਕਲਪ ਵਜੋਂ ਕੀਤਾ ਜਾਵੇਗਾ। ਰਾਇਲ ਮੇਲ ਵੱਲੋਂ ਇਸ ਕਦਮ ਦਾ ਉਦੇਸ਼ ਗੈਸਾਂ ਦੇ ਨਿਕਾਸ ਨੂੰ ਹੋਰ ਘਟਾਉਣ ਲਈ ਆਪਣੀ ਮੁਹਿੰਮ ਨੂੰ ਤੇਜ਼ ਕਰਨਾ ਹੈ। ਇਹਨਾਂ ਵਾਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਹੈ ਤਾਂ ਜੋ ਡਾਕ ਕਰਮਚਾਰੀਆਂ ਨੂੰ ਚਿੱਠੀਆਂ ਅਤੇ ਛੋਟੇ ਪਾਰਸਲ ਡਿਲੀਵਰ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ। ਰਾਇਲ ਮੇਲ ਅਨੁਸਾਰ ਡਰੋਨ ਤੋਂ ਲੈ ਕੇ ਇਲੈਕਟ੍ਰਿਕ ਵਾਹਨਾਂ, ਬਾਲਣ- ਐਫੀਸੈਂਟ ਟਾਇਰਾਂ ਤੋਂ ਲੈ ਕੇ ਬਾਇਓ-ਸੀ ਐਨ ਜੀ ਟਰੱਕਾਂ ਤੱਕ ਵਿਭਾਗ ਦੁਆਰਾ ਵਾਤਾਵਰਣ ਪ੍ਰਭਾਵ ਨੂੰ ਹੋਰ ਵੀ ਘੱਟ ਕਰਨ ਲਈ ਨਵੀਨਤਾ ਜਾਰੀ ਰਹੇਗੀ। ਰਾਇਲ ਮੇਲ ਦੇ ਇਹ ਛੋਟੇ ਇਲੈਕਟ੍ਰਿਕ ਵਾਹਨ ਇੱਕ ਸਟੈਂਡਰਡ ਤਿੰਨ-ਪਿੰਨ ਪਲੱਗ ਦੀ ਵਰਤੋਂ ਕਰਕੇ ਚਾਰਜ ਕੀਤੇ ਜਾਂਦੇ ਹਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!