6.8 C
United Kingdom
Monday, April 21, 2025

More

    ਬਰਤਾਨੀਆ ਦੇ ਪਹਿਲੇ ਸਿੱਖ ਐਮਰਜੈਂਸੀ ਸਲਾਹਕਾਰ ਦੀ ਮੌਤ

    ਬ੍ਰਿਟੇਨ ‘ਚ ਕੋਰੋਨਾ ਵਾਇਰਸ ਨੇ ਲਈ ਪੰਜਾਬੀ ਡਾਕਟਰ ਦੀ ਜਾਨ

    ਡਰਬੀ (ਪੰਜ ਦਰਿਆ ਬਿਊਰੋ)

    ਬਰਤਾਨੀਆ ‘ਚ ਭਾਰਤੀ ਮੂਲ ਦੇ ਡਾਕਟਰ ਮਨਜੀਤ ਸਿੰਘ ਰਿਆਸਤ ਦੀ ਬੀਤੇ ਦਿਨ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਬਰਤਾਨੀਆ ਭਰ ‘ਚ ਉਹ ਐਕਸੀਡੈਂਟ ਅਤੇ ਐਮਰਜੈਂਸੀ ਮੈਡੀਕਲ ਸਲਾਹਕਾਰ ਬਣਨ ਵਾਲੇ ਪਹਿਲੇ ਸਿੱਖ ਸਨ।

    ਸ. ਰਿਆਤ ਨੇ ਸਾਲ 1992 ‘ਚ ਲੈਸਟਰ ਯੂਨੀਵਰਸਿਟੀ ਤੋਂ ਆਪਣੀ ਮੈਡੀਕਲ ਪੜ੍ਹਾਈ ਕੀਤੀ ਸੀ। ਉਹ ਰਾਸ਼ਟਰੀ ਸਿਹਤ ਸੇਵਾ ਦੀ ਦੁਰਘਟਨਾ ਤੇ ਐਮਰਜੈਂਸੀ ਸੇਵਾ ‘ਚ ਸਲਾਹਕਾਰ ਬਣਨ ਵਾਲੇ ਪਹਿਲੇ ਸਿੱਖ ਸਨ। ਉਨ੍ਹਾਂ ਦੇ ਹਸਪਤਾਲ ਦੇ ਟਰੱਸਟ ਨੇ ਦੱਸਿਆ ਕਿ ਸ. ਰਿਆਤ ਨੇ ਡਰਬੀਸ਼ਾਇਰ ‘ਚ ਐਮਰਜੈਂਸੀ ਡਾਕਟਰੀ ਸੇਵਾਵਾਂ ਦੇ ਨਿਰਮਾਣ ‘ਚ ਅਹਿਮ ਭੂਮਿਕਾ ਨਿਭਾਈ ਸੀ।

    ਰਿਆਤ ਦੀ ਸਹਿਯੋਗੀ ਸੂਸੀ ਬੇਵਿਟ ਨੇ ਕਿਹਾ, “2003 ‘ਚ ਸ. ਮਨਜੀਤ ਡਰਬੀਸ਼ਾਇਰ ਰਾਇਲ ਇਨਫ਼ਰਮਰੀ ‘ਚ ਐਮਰਜੈਂਸੀ ਸੇਵਾਵਾਂ ‘ਚ ਚਾਰ ਸਲਾਹਕਾਰਾਂ ਵਿੱਚੋਂ ਇੱਕ ਸਨ। ਮਨਜੀਤ ਇੱਕ ਸਹਿਯੋਗੀ, ਸੁਪਰਵਾਈਜ਼ਰ ਅਤੇ ਸਲਾਹਕਾਰ ਵਜੋਂ ਪ੍ਰਸਿੱਧ ਸਨ। ਆਪਣੇ ਕਰੀਅਰ ਦੌਰਾਨ ਉਹ ਸਿਖਾਉਣ ਅਤੇ ਡਾਕਟਰੀ ਸਿੱਖਿਆ ਵਿੱਚ ਯੋਗਦਾਨ ਪਾਉਣ ਦੇ ਆਦੀ ਰਹੇ। ਉਨ੍ਹਾਂ ਕੋਲ ਬਹੁਤ ਸਾਰੀਆਂ ਕੁਸ਼ਲਤਾਵਾਂ ਸਨ, ਪਰ ਉਹ ਇੱਕ ਐਮਰਜੈਂਸੀ ਮੈਡੀਕਲ ਸਲਾਹਕਾਰ ਦੇ ਰੂਪ ‘ਚ ਬਿਹਤਰੀਨ ਸਨ। ਸ. ਰਿਆਤ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!