’ਗੳੂਸ਼ਾਲਾਵਾਂ ਦੇ ਪ੍ਰਬੰਧਕਾਂ ਨੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਦੌਰਾਨ ਕੀਤਾ ਦਾਅਵਾ
ਬਰਨਾਲਾ ( ਰਾਜਿੰਦਰ ਵਰਮਾ)

ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲੇ ਦੀਆਂ ਗੳੂਸ਼ਾਲਾਵਾਂ ਦੇ ਪ੍ਰਬੰਧਾਂ ਬਾਰੇ ਗੳੂਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਗੳੂਸ਼ਾਲਾ ਪ੍ਰਬੰਧਕਾਂ ਨੇ ਦੱਸਿਆ ਕਿ ਗੳੂਸ਼ਾਲਾਵਾਂ ਵਿਚ ਸਾਰੇ ਹਰੇ-ਚਾਰੇ ਜਾਂ ਤੂੜੀ ਆਦਿ ਕੋਈ ਕਮੀ ਨਹੀਂ।
ਇਸ ਮੌਕੇ ਪ੍ਰਾਚੀਨ ਗੳੂਸ਼ਾਲਾ ਦੇ ਪ੍ਰਧਾਨ ਅਮਰਜੀਤ ਕਾਲੇਕਿਆਂ ਵਾਲੇ ਨੇ ਦੱਸਿਆ ਕਿ ਜ਼ਿਲੇ ਦੀਆਂ ਗੳੂਸ਼ਾਲਾਵਾਂ ਵਿਚ ਹਰੇ ਚਾਰੇ ਜਾਂ ਤੂੜੀ ਆਦਿ ਦੀ ਕੋਈ ਕਮੀ ਨਹੀਂ ਹੈ ਤੇ ਸਾਰੇ ਪ੍ਰਬੰਧ ਪੁਖਤਾ ਹਨ। ਰਾਮਬਾਗ ਗੳੂਸ਼ਾਲਾ ਦੇ ਪ੍ਰਬੰਧਕ ਮੋਤੀ ਰਾਮ ਅਤੇ ਨਿਰਾਲੇ ਬਾਬਾ ਗਊ ਧਾਮ ਭਦੌੜ ਦੇ ਪ੍ਰਧਾਨ ਵਿਜੇ ਭਦੌੜੀਆ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਇਸ ਔਖੀ ਘੜੀ ਵਿਚ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਾਉਣ ’ਚ ਡਟੇ ਹੋਏ ਹਨ ਤੇ ਜੇਕਰ ਉਨਾਂ ਦੇ ਸਹਿਯੋਗ ਦੀ ਕਿਸੇ ਵੀ ਪੱਧਰ ’ਤੇ ਲੋੜ ਹੈ ਤਾਂ ਉਹ ਪੂਰਾ ਸਹਿਯੋਗ ਦੇਣਗੇ। ਇਸ ਦੌਰਾਨ ਰਜਿੰਦਰ ਗਾਰਗੀ ਸਣੇ ਹੋਰ ਸਮਾਜਸੇਵੀਆਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਜ਼ਿਲਾ ਵਾਸੀਆਂ ਦੇ ਭਰਵੇਂ ਸਹਿਯੋਗ ਨਾਲ ਹੀ ਇਸ ਸੰਕਟ ਦੀ ਘੜੀ ਵਿਚ ਜ਼ਰੂਰੀ ਸੇਵਾਵਾਂ ਨਿਰਵਿਘਨ ਜਾਰੀ ਹਨ। ਉਨਾਂ ਕਿਹਾ ਕਿ ਇਸ ਵੇਲੇ ਸਾਂਝੇ ਹੰਭਲੇ ਦੀ ਬੇਹੱਦ ਲੋੜ ਹੈ ਤੇ ਜ਼ਰੂਰੀ ਹੈ ਕਿ ਅਸੀਂ ਸਾਰੇ ਆਪਣੀ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਈਏ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਰਵਿੰਦਰ ਅਰੋੜਾ, ਸਾਬਕਾ ਏਡੀਸੀ ਸ੍ਰੀ ਪ੍ਰਵੀਨ ਗੋਇਲ, ਵਿਜੈ ਕੁਮਾਰ ਗਰਗ, ਪੰਡਿਤ ਸ਼ਿਵਰਾਮ ਗੌੜ, ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ ਆਦਿ ਹਾਜ਼ਰ ਸਨ।