ਪਰਦੀਪ ਘੋਲੀਆ
ਮੰਡੀਆਂ ‘ਚ ਰੁਲਦੇ ਜੋ ਦਾਣੇ ਮੇਰੇ ਦਾਤਿਆ,
ਸੋਚ ਕੁਝ,ਕੀਹਨੇ-ਕੀਹਨੇ ਖਾਣੇ ਮੇਰੇ ਦਾਤਿਆ ?
ਹੱਡ ਚੀਰਦੀ ਹਵਾ ਤੇ ਰਾਤਾਂ ਪੋਹ-ਮਾਘ ਦੀਆਂ,
ਕਿੰਝ ਪਿੰਡੇ ਤੇ ਹੰਢਾਉਂਦਾ,ਜੱਟ ਜਾਣੇ ਮੇਰੇ ਦਾਤਿਆ।
ਕਿਰਤੀ ਤਾਂ ਪਹਿਲਾਂ ਈ ਸਤਾਇਆ ਏ ਹਕੂਮਤਾਂ ਦਾ,
ਤੂੰ ਵੀ ਹੁਣ ਫੜ੍ਹ ਲਏ ਗਲਾਵੇਂ ਮੇਰੇ ਦਾਤਿਆ ?
ਬੇਰੁਜ਼ਗਾਰੀ ਤੇ ਗ਼ਰੀਬੀ ਖਾ ਗਈ ਲੁੱਟ ਕੇ,
ਰਹਿੰਦੇ-ਖੂੰਹਦੇ ਪੱਟ ਗਏ ਨੇ ਗਾਣੇ ਮੇਰੇ ਦਾਤਿਆ।
ਕੁੱਲ੍ਹ ਦੁਨੀਆਂ ਦਾ ਪੇਟ ਜਿਹੜਾ ਭਰਦਾ ਜੁਗਾਂਤਰਾਂ ਤੋਂ,
ਭੁੱਖੇ ਉਹਦੇ ਸੌਂਦੇ ਨੇ ਨਿਆਣੇ ਮੇਰੇ ਦਾਤਿਆ।
ਹਾੜੀ-ਸਾਉਣੀ ਦੀ ਕਮਾਈ ਉੱਤੇ ਬਚਦਾ ਏ ਜੱਟ,
ਹਾੜਾ! ਨਾ ਉਲਝਾ ਉਇ ਤਾਣੇ-ਬਾਣੇ ਮੇਰੇ ਦਾਤਿਆ।
ਲੱਗਾ ਦਾਣਿਆਂ ਦਾ ਬੋਹਲ,ਪੈਣ ਗੜ੍ਹੇ ਪਰਦੀਪ ਉੱਤੇ,
ਬੈਠਾ ਘੋਲੀਏ ‘ਚ ਮੰਨੀ ਤੇਰੇ ਭਾਣੇ ਮੇਰੇ ਦਾਤਿਆ।।
ਲਿਖਤੁਮ:- ਪਰਦੀਪ ਘੋਲੀਆ?
ਸੰਪਰਕ:- +919915887704
