ਲੰਡਨ (ਪੰਜ ਦਰਿਆ ਬਿਊਰੋ) 28 ਅਗਸਤ ਦਿਨ ਸ਼ਨਿੱਚਰਵਾਰ ਨੂੰ ਲੰਡਨ ਦੇ ਇਲਾਕੇ ਇਲਫੋਰਡ ਵਿੱਚ ਖ਼ੂਬਸੂਰਤ ਵਾਤਾਵਰਨ ਅੰਦਰ ਝੀਲ ਦੇ ਕਿਨਾਰੇ ਯੂ ਕੇ ਦੇ ਪੰਜਾਬੀ ਲੇਖਕਾਂ ਅਤੇ ਭੁੱਲਰ ਪ੍ਰਵਾਰ ਵਲੋਂ ਵਿਸ਼ਵ ਪ੍ਰਸਿੱਧ ਚਿੱਤਰਕਾਰ ਸਰਦਾਰ ਸਰੂਪ ਸਿੰਘ ਬਾਰੇ ਸੰਤੋਖ ਭੁੱਲਰ ਵਲੋਂ ਲਿਖੀ ਪੁਸਤਕ ‘ਰੰਗਾਂ ਦੇ ਜਾਦੂਗਰ’ ਲੋਕ ਅਰਪਣ ਕੀਤਾ ਗਿਆ। ਇੰਗਲੈਂਡ ਵਿੱਚ ਕਰੋਨਾ ਦੇ ਡਰ ਭੈਅ ਤੋਂ ਮੁਕਤ ਹੋਣ ਬਾਅਦ ਅਤੇ ਲੋਕਾਂ ਚਿਹਰਿਆਂ ਉੱਤੇ ਰੌਣਕ ਆਉਣ ਪਿੱਛੋਂ ਇਹ ਪਹਿਲਾ ਸ਼ਾਨਦਾਰ ਸਾਹਿਤਕ ਸਮਾਗਮ ਸੀ । ਨਵੇਕਲੇ ਅਤੇ ਨਵੀਆਂ ਪਗਡੰਡੀਆਂ ਬਣਾਉਂਦੇ ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਬੇਸ਼ੁਮਾਰ, ਲੇਖਕਾਂ,ਕਵੀਆਂ,ਕਵਿਤਰੀਆਂ ਅਤੇ ਭੁੱਲਰ ਪਰਿਵਾਰ ਦੇ ਭੈਣ ਭਰਾਵਾਂ ਰਿਸ਼ਤੇਦਾਰਾਂ ਵੀ ਭਾਗ ਲਿਆ।ਇਸ ਮਾਣਮੱਤੇ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਸਿੱਧ ਲੇਖਿਕਾ ਰੂਪ ਦਵਿੰਦਰ ਕੌਰ ਨਾਹਿਲ ਨੇ ਦੂਰੋਂ ਨੇੜਿਓਂ ਆਏ ਮਹਿਮਾਨਾ ਨੂੰ ਬੜੀ ਮਿੱਠੀ ਸ਼ਬਦਾਵਲੀ ਵਿੱਚ ਜੀ ਆਇਆ ਆਖ ਕੇ ਕੀਤੀ । ਸਮਾਗਮ ਦੇ ਪਹਿਲੇ ਭਾਗ ਵਿੱਚ ਪੁਸਤਕ ‘ਰੰਗਾਂ ਦਾ ਜਾਦੂਗਰ’ ਉੱਪਰ ਇੰਗਲੈਂਡ ਦੇ ਮਸ਼ਹੂਰ ਵਿਦਵਾਨ ਅਤੇ ਲੇਖਕ ਸੁਖਦੇਵ ਸਿੰਘ ਬਾਂਸਲ, ਲੇਖਕਾਂ ਕੁਲਵੰਤ ਢਿੱਲੋਂ, ਜਸਵਿੰਦਰ ਰੱਤੀਆ, ਬਲਵਿੰਦਰ ਚਾਹਲ, ਨਾਵਲਕਾਰ ਪ੍ਰਕਾਸ਼ ਸੋਹਲ,ਲੇਖਕਾਂ ਰੂਪ ਦਵਿੰਦਰ ਨੇ ਵਿਚਾਰ ਚਰਚਾ ਕੀਤੀ। ਇਸ ਪ੍ਰੋਗਰਾਮ ਵਿੱਚ ਪੰਜਾਬੀਆਂ ਦੇ ਮਸ਼ਹੂਰ ਚਿੱਤਰਕਾਰ ਅਤੇ ਦੂਰ ਦ੍ਰਿਸ਼ਟੀ ਦੇ ਮਾਲਕ ਸਰੂਪ ਸਿੰਘ ਖ਼ੁਦ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਸਰੋਤਿਆਂ ਨਾਲ ਆਪਣੀਆਂ ਕਲਾਂ ਕ੍ਰਿਤਾਂ,ਪ੍ਰਾਪਤੀਆਂ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਣੇ 84ਵੇਂ ਜਨਮ ਦਾ ਕੇਕ ਕੱਟਿਆ। ਇਸ ਮੌਕੇ ਕਿਤਾਬ ਦੇ ਕਰਤਾ ਸੰਤੋਖ ਭੁੱਲਰ ਨੇ ਆਏ ਮਹਿਮਾਨਾ ਨੂੰ ਪ੍ਰਵਾਰ ਵਲੋਂ ਜੀ ਆਇਆ ਆਖਿਆ ਅਤੇ ਪੁਸਤਕ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਖ਼ੁਸ਼ੀ ਦੀ ਗੱਲ ਇਹ ਪ੍ਰੋਗਰਾਮ ਵਿੱਚ ਲਹਿੰਦੇ ਪਾਕਿਸਤਾਨ ਦੀ ਮਸ਼ਹੂਰ ਲੇਖਕਾਂ ਅਤੇ ਟੀਵੀ ਪੇਸ਼ਕਾਰਾ ਸ਼ਗੁਫ਼ਤਾ ਲੋਧੀ ਜੀ ਵੀ ਸ਼ਾਮਲ ਹੋਏ ।
ਸਮਾਗਮ ਦੇ ਦੂਜੇ ਭਾਗ ਵਿੱਚ ਸ਼ਾਨਦਾਰ ਕਵੀ ਦਰਬਾਰ ਹੋਇਆ ਜਿਸ ਵਿੱਚ ਜਸਵੀਰ ਸਿੰਘ ਕੂਨਰ, ਅਜ਼ੀਮ ਸ਼ੇਖਰ,ਪ੍ਰਕਾਸ਼ ਸੋਹਲ,ਰੂਪ ਦਵਿੰਦਰ ਕੌਰ, ਗੁਰਮੇਲ ਕੌਰ ਸੰਘਾ,ਕੁਲਵੰਤ ਢਿੱਲੋਂ,ਜਸਵਿੰਦਰ ਰੱਤੀਆ, ਸਿੰਕਦਰ ਸਿੰਘ ਬਰਾੜ,ਦਲਬੀਰ ਸਿੰਘ ਪਤੜ,ਰੁਪਿੰਦਰ ਜੀਤ ਕੌਰ,ਭਿੰਦਰ ਜਲਾਲਾਬਾਦੀ, ਮਨਪ੍ਰੀਤ ਕੌਰ,ਜਸਵਿੰਦਰ ਸਿੰਘ ਰਤੀਆ, ਤਾਰਾ ਸਿੰਘ, ਕਿੱਟੀ ਬੱਲ, ਬਿੱਟੂ.ਖੰਗੂੜਾ,ਜਸਵੀਰ ਸਿੰਘ ਜੱਸ,ਹਰਦੇਸ਼ ਬਸਰਾ,ਸਰਦਾਰ ਸੰਤੋਖ ਸਿੰਘ ਹੇਅਰ ,ਸਰਦਾਰ ਕੁਲਵੰਤ ਸਿੰਘ ਢੇਸੀ। ਦਰਸ਼ਨ ਬੁਲਦਵੀ, ਬਲਵੰਤ ਸਿੰਘ ਗਿੱਲ,ਅਤੇ ਸੰਤੋਖ ਸਿੰਘ ਭੁੱਲਰ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ।ਇਸ ਪ੍ਰੋਗਰਾਮ ਸਮੇਂ ਲੇਖਕਾਂ, ਕਵੀਆਂ ,ਕਵਿੱਤਰੀਆਂ ਤੋਂ ਹੋਰ ਵੀ ਸਤਿਕਾਰ ਯੋਗ ਸ਼ਖਸੀਅਤਾਂ ਨੇ ਭਾਗ ਲਿਆ ਅਤੇ ਸਮਾਗਮ ਦੀ ਰੌਣਕ ਨੂੰ ਵਧਾਇਆ। ਇਸ ਮੌਕੇ ਸਰਦਾਰ ਪੋਤਰੇ ਹਰ ਕੀਰਤ ਸਿੰਘ ਢੰਡਾ, ਸਰਦਾਰ ਗੁਰਸ਼ਰਨ ਸਿੰਘ ਅਜੀਬ,ਬਲਵਿੰਦਰ ਖਹਿਰਾ ,ਦਲਵਿੰਦਰ ਕੌਰ ਬੁੱਟਰ,ਕੁਲਦੀਪ ਸਿੰਘ ਜੀਤਾ, ਕ੍ਰਿਪਾਲ ਸਿੰਘ, ਰਸ਼ਪਾਲ ਸਿੰਘ ਕੰਗ,ਮਹਿੰਦਰ ਸਿੰਘ,ਗੁਰਮੀਤ ਸਿੰਘ,ਮਹਿੰਦਰ ਸਿੰਘ ਨੇ ਆਪਣੀ ਹਾਜ਼ਰੀ ਲਗਵਾਈ। ਭੁੱਲਰ ਪ੍ਰਵਾਰ ਵਲੋਂ ਆਏ ਮਹਿਮਾਨਾਂ ਦੀ ਸਵੇਰੇ ਚਾਹ,ਕੌਫ਼ੀ,ਪਕੌੜਿਆਂ, ਮਿਠਾਈ ਨਾਲ ਖ਼ੂਬ ਸੇਵਾ ਕੀਤੀ ਅਤੇ ਸ਼ਾਮ ਨੂੰ ਸ਼ਾਨਦਾਰ ਪ੍ਰੀਤ ਭੋਜਨ ਨਾਲ ਮਹਿਮਾਨ ਨਿਵਾਜੀ ਕੀਤੀ। ਇਸ ਮੌਕੇ ਸੰਤੋਖ ਭੁੱਲਰ ਦੇ ਛੋਟੇ ਭਰਾ ਹਰਪਾਲ ਸਿੰਘ ਸੱਪਲ ਮਹਿਮਾਨਾਂ ਦੀ ਹਰ ਸਹੁੂਲਤ ਦਾ ਖਾਸ ਖਿਆਲ ਰੱਖਿਆ। ਇਸ ਸਾਰੇ ਪ੍ਰੋਗਰਾਮ ਨੂੰ ਅਕਾਲ ਚੈਨਲ ਦੀ ਟੀਮ ਨੇ ਕਵਰ ਕੀਤਾ। ਇਸ ਸਾਰੇ ਪ੍ਰੋਗਰਾਮ ਸਮੇਂ ਰੂਪ ਦਵਿੰਦਰ ਕੌਰ ਨਾਹਿਲ ਜੀ ਨੇ ਸਟੇਜ ਦੀ ਸੇਵਾ ਨੂੰ ਬੜੇ ਖ਼ੂਬਸੂਰਤ ਤਰੀਕੇ ਨਾਲ ਨਿਭਾਇਆ। ਭੁੱਲਰ ਪ੍ਰਵਾਰ ਅਤੇ ਉਸ ਦੇ ਸਹਿਯੋਗੀ ਵਧਾਈ ਦੇ ਪਾਤਰ ਹਨ ਕਿਉਂਕਿ ਇਹ ਸਮਾਗਮ ਜਿੱਥੇ ਨਵੇਕਲਾ ਸੀ ਉੱਥੇ ਇਹ ਇੰਗਲੈਂਡ ਵਿੱਚ ਅੱਜ ਤੱਕ ਦਾ ਸਭ ਤੋਂ ਵਧੀਆ ਪ੍ਰੋਗਰਾਮ ਸੀ।