6.7 C
United Kingdom
Saturday, April 19, 2025

More

    ਬੇਰੁਜ਼ਗਾਰਾਂ ਨੇ ਆਪਣੇ ਖ਼ੂਨ ਨਾਲ ਪੱਤਰ ਲਿਖਕੇ ਸਿੱਖਿਆ ਮੰਤਰੀ ਦੀ ਕੋਠੀ ਵਿੱਚ ਸੁੱਟੇ

    ਬੇਰੁਜ਼ਗਾਰਾਂ ਵੱਲੋਂ ਖ਼ੂਨ ਨਾਲ ਲਿਖੇ ਖਤ ਹੱਥਾਂ ਵਿਚ ਫੜ੍ਹ ਕੇ ਸਿੱਖਿਆ ਮੰਤਰੀ ਦੀ ਕੋਠੀ ਤੱਕ ਰੋਸ਼ ਮਾਰਚ

    ਟੈਂਕੀ ਤੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਅਤੇ ਸਿੱਖਿਆ ਮੰਤਰੀ ਦੀ ਕੋਠੀ ਗੇਟ ਉੱਤੇ ਸਾਂਝਾ ਮੋਰਚਾ ਦਾ ਪੱਕਾ ਮੋਰਚਾ ਜਾਰੀ

    8ਵੇਂ ਦਿਨ ਵੀ ਟੈਂਕੀ ‘ਤੇ ਡੱਟਿਆ ਮੁਨੀਸ਼

    ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਆਪਣੇ ਰੁਜ਼ਗਾਰ ਲਈ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ 31 ਦਸੰਬਰ ਤੋ ਪੱਕਾ ਮੋਰਚਾ ਲਗਾਈ ਬੈਠੇ ਅਤੇ 21 ਅਗਸਤ ਤੋਂ ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਮੱਲੀ ਬੈਠੇ ਬੇਰੁਜ਼ਗਾਰਾਂ ਨੇ ਸੂਬੇ ਦੀ ਕਾਂਗਰਸ ਸਰਕਾਰ ਉਪਰ ਬੇਰੁਜ਼ਗਾਰਾਂ ਦਾ ਖੂਨ ਚੂਸਣ ਦਾ ਦੋਸ਼ ਲਗਾਉਂਦਿਆਂ ਆਪਣੀਆਂ ਰਗ਼ਾਂ ਵਿੱਚੋਂ ਖੂਨ ਕੱਢ ਕੇ ਮੰਗਾਂ ਸੰਬੰਧੀ ਪੱਤਰ ਲਿਖ ਕੇ ਟੈਂਕੀ ਤੋਂ ਸਿੱਖਿਆ ਮੰਤਰੀ ਦੀ ਕੋਠੀ ਤੱਕ ਮਾਰਚ ਕਰਨ ਮਗਰੋਂ ਸਿੱਖਿਆ ਮੰਤਰੀ ਤੱਕ ਪੱਤਰ ਪੁਚਾਉਣ ਲਈ, ਆਪਣੇ ਖ਼ੂਨ ਨਾਲ ਲਿਖੇ ਪੱਤਰਾਂ ਨੂੰ ਗੇਟ ਰਾਹੀਂ ਕੋਠੀ ਅੰਦਰ ਸੁੱਟਿਆ। 
    ਬੇਰੁਜ਼ਗਾਰਾਂ ਨੇ ਟੈਂਕੀ ਕੋਲ ਬੈਠ ਕੇ ਲਿਖੇ ਖੂਨੀ ਖਤ ਹੱਥਾਂ ਵਿਚ ਫੜ੍ਹ ਕੇ ਸਿੱਖਿਆ ਮੰਤਰੀ ਦੀ ਕੋਠੀ ਤੱਕ ਮਾਰਚ ਕੀਤਾ ਅਤੇ ਖੂਨ ਨਾਲ ਲਿਖੇ ਖਤਾਂ ਨੂੰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਰਾਹੀਂ ਅੰਦਰ ਸੁੱਟਿਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਜਿੱਥੇ ਕਰੀਬ ਅੱਠ ਮਹੀਨੇ ਤੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਹੋਇਆ ਹੈ, ਉਥੇ ਹਲਕੇ ਦੇ ਹਰੇਕ ਪਿੰਡ ਵਿੱਚ ਸਿੱਖਿਆ ਮੰਤਰੀ ਦਾ ਘਿਰਾਓ ਕੀਤਾ ਜਾਂਦਾ ਹੈ,ਜਿੱਥੇ ਹਲਕੇ ਦੇ ਲੋਕ ਵੱਡੀ ਗਿਣਤੀ ਵਿੱਚ ਸਹਿਯੋਗ ਕਰਦੇ ਹਨ। ਪਰ ਸਿੱਖਿਆ ਮੰਤਰੀ ਮੰਗਾਂ ਮੰਨਣ ਦੀ ਬਜਾਏ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ। ਕਾਂਗਰਸ ਸਰਕਾਰ ਘਰ-ਘਰ ਰੁਜ਼ਗਾਰ ਦੇ ਵਾਅਦੇ ਤੋ ਮੁੱਕਰ ਚੁੱਕੀ ਹੈ, ਜਿਹੜੀ ਕਿ ਸ਼ਰੇਆਮ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਉਹਨਾਂ ਕਿਹਾ ਕਿ 25 ਅਗਸਤ ਨੂੰ ਮੋਤੀ ਮਹਿਲ ਪਟਿਆਲਾ ਨੇੜੇ ਕੀਤੇ ਰੋਸ ਪ੍ਰਦਰਸ਼ਨ ਮਗਰੋਂ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਦਿੱਤੀ ਮੀਟਿੰਗ ਵੀ ਅਚਾਨਕ ਮੁਲਤਵੀ ਕਰ ਦਿੱਤੀ ਗਈ ਅਤੇ ਅਗਲੀ ਮੀਟਿੰਗ ਸਬੰਧੀ ਕੋਈ ਸੱਦਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਪੰਜ ਜਥੇਬੰਦੀਆਂ ਉਪਰ ਆਧਾਰਿਤ ਬੇਰੁਜ਼ਗਾਰ ਸਾਂਝਾ ਮੋਰਚਾ ਆਪਣੀਆਂ ਮੰਗਾਂ ਲਈ ਡੱਟਿਆ ਹੋਇਆ ਹੈ। ਬੇਰੁਜ਼ਗਾਰ ਆਗੂ ਅਮਨ ਸੇਖਾ, ਸੰਦੀਪ ਗਿੱਲ, ਗੁਰਪ੍ਰੀਤ ਸਿੰਘ ਪੱਕਾ ਅਤੇ ਗਗਨਦੀਪ ਕੌਰ ਭਵਾਨੀਗੜ੍ਹ ਨੇ ਕਿਹਾ ਕਿ ਬੇਰੁਜ਼ਗਾਰਾਂ ਨੇ ਖ਼ੂਨ ਨਾਲ ਲਿਖੇ ਖਤ ਭੇਜ ਕੇ ਰੁਜ਼ਗਾਰ ਦੀ ਮੰਗ ਦੁਹਰਾਈ ਹੈ। ਉਹਨਾਂ ਕਿਹਾ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਪੋਸਟਾਂ ਦੀ ਵੱਡੀ ਗਿਣਤੀ ਸਮੇਤ ਸਾਰੀਆਂ ਮੰਗਾਂ ਲਈ ਚੱਲ ਰਿਹਾ ਮੋਰਚਾ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ। ਇਸ ਮੌਕੇ ਅਮਨ ਸੇਖਾ, ਕਿਰਨ ਈਸੜਾ, ਸੁਨੀਲ ਫਾਜ਼ਿਲਕਾ, ਰਵਿੰਦਰ ਕੌਰ, ਗੁਰਪ੍ਰੀਤ ਕੌਰ, ਸੰਦੀਪ ਕੌਰ, ਮਨਪ੍ਰੀਤ ਕੌਰ, ਰਿੰਪੀ ਕੌਰ, ਗੁਰਪ੍ਰੀਤ ਗਾਜੀਪੁਰ, ਸੱਤਪਾਲ ਕੌਰ, ਹਰਦੀਪ ਫਾਜ਼ਿਲਕਾ, ਸੁਖਜੀਤ ਸਿੰਘ, ਗੁਰਮੇਲ ਬਰਗਾੜੀ, ਰਸਪਾਲ ਸਿੰਘ, ਜਗਤਾਰ ਸਿੰਘ ਆਦਿ ਨੇ ਖੂਨ ਨਾਲ ਖ਼ਤ ਲਿਖੇ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!