ਕਰਮ ਸੰਧੂ
ਪੰਜਾਬੀ ਸੰਗੀਤਕ ਮੰਡੀ ਵਿੱਚ ਹਰ ਰੋਜ਼ ਦੀ ਤਰ੍ਹਾਂ ਨਵੇਂ ਨਵੇਂ ਗੀਤਾਂ ਨਾਲ ਆਪਣੇ ਸਰੋਤਿਆਂ ਦਾ ਮਨੋਰੰਜਨ ਕਰਨ ਵਾਲਾ ਸੰਗੀਤਕਾਰ ਤੇ ਗੀਤਕਾਰ ਦਵਿੰਦਰ ਸੰਧੂ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਦਵਿੰਦਰ ਸੰਧੂ ਦੇ ਸੰਗੀਤ ਵਿੱਚ ਅਤੇ ਲਿਖੇ ਗੀਤ ਅਨੇਕਾ ਹੀ ਰਿਕਾਰਡ ਹੋਏ ਹੁਣ ਆਪਣੀ ਖ਼ੁਦ ਦੀ ਆਵਾਜ਼ ਵਿੱਚ ਦਵਿੰਦਰ ਸੰਧੂ ਦੇ ਕਾਫੀ ਗੀਤ ਮਾਰਕੀਟ ਆਏ ਜਿਨ੍ਹਾਂ ਨੂੰ ਪੰਜਾਬੀ ਸਰੋਤਿਆਂ ਨੇ ਮਣਾਂ ਮੂੰਹੀਂ ਪਿਆਰ ਬਖ਼ਸ਼ਿਆ। ਹੁਣ ਬਿਲਕੁਲ ਨਵਾਂ ਗੀਤ ਰੱਖੜੀ ਦੇ ਤਿਉਹਾਰ ਤੇ ਆਪਣੇ ਪੇਕੇ ਪਿੰਡ ਆਉਂਦੀਆਂ ਧੀਆਂ ਦੇ ਚਾਅ ਤੇ ਦੁਖਾਂਤ ਨੂੰ ਪੇਸ਼ ਕਰਦਾ ਖੂਬਸੂਰਤ ਗੀਤ “ਵੀਰਾ” ਇਸ ਗੀਤ ਨੂੰ ਦਵਿੰਦਰ ਸੰਧੂ ਨੇ ਖ਼ੁਦ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਕੁਲਵਿੰਦਰ ਕੰਵਲ ਅਤੇ ਦਵਿੰਦਰ ਸੰਧੂ ਨੇ ਖ਼ੁਦ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਸੀ.ਸੀ.ਐਸ ਨੈੱਟਵਰਕ ਕੰਪਨੀ ਅਤੇ ਨਿਰਮਲ ਸਾਧਾਂਵਾਲੀਆ ਦੀ ਮਾਣਮੱਤੀ ਪੇਸ਼ਕਸ਼ ਹੇਠ ਰਿਲੀਜ਼ ਕੀਤਾ ਗਿਆ ਹੈ।ਜਿਸ ਨੂੰ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਨੇ ਮਣਾਂ ਮੂੰਹੀਂ ਪਿਆਰ ਬਖ਼ਸ਼ਿਆ।
