1.5 C
United Kingdom
Saturday, March 7, 2026

More

    ਫਿਰੋਜ਼ਪੁਰ ਵਿੱਚ ਪੁਲੀਸ ਤੇ ਦੁਕਾਨਦਾਰਾਂ ‘ਚ ਝੜਪ

    ?ਹਮਲਾਵਰਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

    ਫਿਰੋਜਪੁਰ (ਪੰਜ ਦਰਿਆ ਬਿਊਰੋ)

    ਲੌਕ ਡਾਊਨ ਕਰਫਿਊ ਦੌਰਾਨ ਪੁਲਿਸ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਉਪਰ ਲਗਾਤਾਰ ਹਮਲੇ ਜਾਰੀ ਹਨ। ਪਟਿਆਲਾ ਅਤੇ ਫਰੀਦਕੋਟ ਤੋਂ ਬਾਅਦ ਹੁਣ ਤਾਜ਼ਾ ਘਟਨਾ ਫਿਰੋਜਪੁਰ ਸ਼ਹਿਰ ਦੀ ਹੈ, ਜਿੱਥੇ ਗੈਰਕਾਨੂੰਨੀ ਤੌਰ ਤੇ ਖੁੱਲ੍ਹੀਆਂ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਪੁਲਿਸ ਮੁਲਾਜਮਾਂ ਅਤੇ ਦੁਕਾਨਦਾਰਾਂ ਵਿੱਚ ਝੜਪ ਹੋ ਗਈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕਰਫਿਊ ਵਿੱਚ ਢਿੱਲ ਦੇਣ ਦੀਆਂ ਖਬਰਾਂ ਤੋਂ ਬਾਅਦ ਫਿਰੋਜਪੁਰ ਵਿੱਚ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਹਲ ਲਈਆਂ ਪਰ ਕਰਫਿਊ ਹੋਣ ਕਾਰਨ ਜਦੋਂ ਪੁਲਿਸ ਦੁਕਾਨਾਂ ਬੰਦ ਕਰਵਾਉਣ ਗਈ ਤਾਂ ਦੋਨਾਂ ਧਿਰਾਂ ਵਿੱਚ ਤਕਰਾਰ ਹੋ ਗਈ ਅਤੇ ਦੁਕਾਨਦਾਰ ਅਤੇ ਕੁਝ ਔਰਤਾਂ ਪੁਲਿਸ ਨਾਲ ਉਲਝ ਪਈਆਂ। ਸਬੰਧਤ ਥਾਨੇ ਦੇ ਐਸ ਐਚ ਓ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਰਫਿਊ ਦੀ ਉਲੰਘਨਾ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!