ਕੋਰੋਨਾ ਐਮਰਜੈਂਸੀ ਵਿੱਚ ਖੂਨਦਾਨ ਕਰਨਾ ਸਮੇਂ ਦੀ ਮੰਗ- ਸੁਸਾਇਟੀ
ਦਸੂਹਾ, (ਸੁਖਜੀਵਨ ਸਫਰੀ)
ਕੋਰੋਨਾ ਵਾਇਰਸ ਜਿਸ ਨੂੰ ਵਰਲਡ ਹੈਲਥ ਆਰਗਨਾਈਜੇਸ਼ਨ ਨੇ ਮਹਾਮਾਰੀ ਐਲਾਨਿਆਂ ਹੈ ਇਸ ਦੇ ਮਾੜੇ ਪ੍ਰਭਾਵਾਂ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ ਤੇ ਹਰ ਪ੍ਰਸ਼ਾਸਨ ਵਲੋਂ ਇਸ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ , ਕਰਫਿਊ ਦੌਰਾਨ ਸਰਕਾਰਾਂ ਵਲੋਂ ਲੋਕਾਂ ਨੂੰ ਘਰਾਂ ਵਿੱਚ ਹੀ ਕਈ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ , ਇਸਦੇ ਨਾਲ ਹੀ ਕਲੱਬਾਂ , ਸੁਸਾਇਟੀਆਂ, ਸਰਕਾਰਾਂ , ਸਮਾਜਸੇਵਕਾਂ ਤੇ ਵਧੀਆ ਸੋਚ ਰੱਖਣ ਵਾਲਿਆ ਵਲੋਂ ਵੀ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡ ਕੇ , ਪੱਕਿਆ ਹੋਇਆ ਭੋਜਨ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਕੇ ਮਾਨਵਤਾ ਨੂੰ ਸਮਝਦੇ ਹੋਏ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸ਼ਹੀਦ ਭਗਤ ਸਿੰਘ ਵੈਲਫੇਅਰ ਐਂਡ ਬਲੱਡ ਸੇਵਾ ਸੁਸਾਇਟੀ ਦਸੂਹਾ ਦੇ ਵਲੰਟੀਅਰਜ਼ ਵਲੋਂ ਵੀ ਸਿਵਲ ਹਸਪਤਾਲ ਦਸੂਹਾ ਵਿਖੇ ਐਮਰਜੈਂਸੀ ਕੇਸ ਵਿੱਚ ਖੂਨਦਾਨ ਕਰ ਕੇ ਆਪਣਾ ਵਡਮੁੱਲਾ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਚੇਅਰਮੈਨ , ਸਿਕੰਦਰ ਪ੍ਰਧਾਨ ਤੇ ਕਮਲ ਰੰਧਾਵਾ ਮੀਤ ਪ੍ਰਧਾਨ ਨੇ ਕਿਹਾ ਜਦੋਂ ਵੀ ਕਿਸੇ ਐਮਰਜੈਂਸੀ ਕੇਸ ਸਬੰਧੀ ਸਿਵਲ ਹਸਪਤਾਲ ਦਸੂਹਾ ਚੋਂ ਸੁਸਾਇਟੀ ਨੂੰ ਫੋਨ ਆਉਂਦਾ ਹੈ ਤਾਂ ਉਸ ਨੂੰ ਪਹਿਲ ਦਿੰਦੇ ਹੋਏ ਮਾਨਵਤਾ ਦੇ ਭਲੇ ਲਈ ਸੁਸਾਇਟੀ ਦੇ ਮੈਂਬਰ ਵਲੋਂ ਮੌਕੇ ਪਰ ਪਹੁੰਚ ਕੇ ਖੂਨਦਾਨ ਕੀਤਾ ਜਾਦਾ ਹੈ ਤੇ ਉਥੇ ਵੀ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਸੁਸਾਇਟੀ ਵਲੋਂ ਕਰਫਿਊ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਘਰਾਂ ਵਿੱਚ ਪੱਕਿਆ ਹੋਇਆ ਭੋਜਨ ਵੀ ਦਿੱਤਾ ਗਿਆ ਹੈ ਤੇ ਸੁਸਾਇਟੀ ਵਲੋਂ ਹਮੇਸ਼ਾ ਹੀ ਮਾਨਵਤਾ ਦੇ ਭਲੇ ਵਿਚ ਆਪਣਾ ਬਣਦਾ ਯੋਗਦਾਨ ਭਵਿੱਖ ਵਿੱਚ ਵੀ ਦਿੱਤਾ ਜਾਵੇਗਾ। ਇਸ ਮੌਕੇ ਦਵਿੰਦਰ ਪੁਰੀ ਐਸ.ਐਮ.ਓ ਸਿਵਲ ਹਸਪਤਾਲ ਦਸੂਹਾ ਨੇ ਸੁਸਾਇਟੀ ਦੀ ਇਸ ਔਖੀ ਘੜੀ ਵਿੱਚ ਐਮਰਜੈਂਸੀ ਕੇਸ ਵਿੱਚ ਕੀਤੀ ਜਾਣ ਵਾਲੀ ਮਦਦ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਮਾਨਵਤਾ ਦੀ ਸੇਵਾ ਹੀ ਮਹਾਨ ਸੇਵਾ ਹੈ। ਇਸ ਮੌਕੇ ਹਰਸ਼ਪ੍ਰੀਤ ਕੌਰ ਬਲੱਡ ਬੈਂਕ ਇੰਚਾਰਜ਼ ਦਸੂਹਾ ਨੇ ਸੁਸਾਇਟੀ ਦਾ ਧੰਨਵਾਦ ਕੀਤਾ ਤੇ ਕਿਹਾ ਡੋਨਰਜ਼ ਵਲੋਂ ਦਾਨ ਕੀਤੇ ਖੂਨ ਨਾਲ ਕਈ ਕੀਮਤੀ ਇਨਸਾਨੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਤੇ ਸੁਸਾਇਟੀ ਵਲੋਂ ਐਮਰਜੈਂਸੀ ਕੇਸ ਵਿੱਚ ਪਹੁੰਚ ਕਰਕੇ ਜੋ ਪਹਿਲ ਕਦਮੀ ਮਾਨਵਤਾ ਦੇ ਭਲੇ ਲਈ ਕੀਤੀ ਜਾ ਰਹੀ ਹੈ ਜਾਂ ਕੀਤੀ ਜਾਂਦੀ ਹੈ ਉਹ ਇੱਕ ਵਧੀਆ ਗੱਲ ਹੈ। ਇਸ ਮੌਕੇ ਰਜਿੰਦਰ ਕੌਰ ਨਰਸ, ਸੁਖਵਿੰਦਰ ਸਿੰਘ ਰਾਜਾ, ਰਵਿੰਦਰ ਮਾਖਾ, ਦੀਪੂ ਹਾਜ਼ਰ ਸਨ।