ਡਬਲਿਨ

ਆਇਰਸ਼ ਪੰਜਾਬੀ ਐਸੋਸੀਏਸ਼ਨ ਅਤੇ ਪੰਜਾਬੀ ਰੇਡੀਓ ਆਇਰਲੈਂਡ ਦੀ ਟੀਮ ਵੱਲੋਂ ਰਮੇਸ਼ ਰਿੰਪੀ ਪੰਜਾਬੀ ਵੱਲੋਂ ਡਿਉਟੀ ਲਈ ਦਫ਼ਤਰ ਜਾਂਦਿਆਂ ਪਹਿਚਾਣ ਪੱਤਰ ਦਿਖਾਉਣ ਦੇ ਬਾਵਜੂਦ ਵੀ ਧੂਹਕੇ ਗੱਡੀ ਵਿੱਚ ਬਿਠਾਕੇ ਥਾਣੇ ਲਿਜਾਣ ਤੇ ਪੁਲਿਸ ਵੱਲੋਂ ਕੀਤੇ ਮਾੜੇ ਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ । ਉਹਨਾਂ ਕਿਹਾ ਕਿ ਇਹ ਗੱਲ ਜੱਗ ਜਾਹਿਰ ਹੈ ਕਿ ਪੱਤਰਕਾਰ ਭਾਈਚਾਰਾ ਕਰੋਨਾਵਾਇਰਸ ਦੀ ਮਹਾਂਮਾਰੀ ਖਿਲਾਫ਼ ਸਿੱਧੇਮੱਥੇ ਜੁਝਾਰੂਆਂ ਦੀ ਤਰਾਂ ਲੜ ਰਿਹਾ ਹੈ।ਦੇਸ਼ ਦੇ ਪ੍ਧਾਨ ਮੰਤਰੀ ਨੇ ਮੀਡੀਆ ਨੂੰ ਯੋਧੇ ਕਹਿਕੇ ਕਰੋਨਾ ਲੜਾਈ ਵਿੱਚ ਮੰਨਿਆ ਹੈ।ਇੱਕ ਮੰਨੇ ਪ੍ਮੰਨੇ ਪੱਤਰਕਾਰ ਨਾਲ ਐਨੀ ਭੈੜੀ ਬਦਸਲੂਕੀ ਦੀ ਠੋਕਕੇ ਨਿੰਦਾ ਹੋਣੀ ਚਾਹੀਦੀ ਹੈ।ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲ ਇੱਕ ਇਮਾਨਦਾਰ ਜਰਨਲਿਸਟ ਦਵਿੰਦਰਪਾਲ ਨਾਲ ਪੁਲੀਸ ਦੇ ਮਾੜੇ ਰਵੱਈਏ ਦੀ ਸਖ਼ਤ ਨਿੰਦਾ ਕਰਦਾ ਹਾਂ ਉਥੇ ਚੰਡੀਗੜੵ ਪ੍ਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਅਜਿਹੇ ਪੁਲੀਸ ਅਧਿਕਾਰੀ ਖਿਲਾਫ ਤੁਰੰਤ ਸਖ਼ਤ ਕਰਵਾਈ ਕੀਤੀ ਜਾਵੇ।